ਇੰਡੀਆ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ- ਇਹਨਾਂ ਲੋਕਾਂ ਦੀ ਵਧੇਗੀ ਤਨਖਾਹ,ਲੱਗਣਗੀਆਂ ਮੌਜ਼ਾਂ

ਭਾਰਤ ’ਚ ਉੱਚ ਤਨਖਾਹਾਂ ਦਾ ਦੌਰ ਅਗਲੇ ਸਾਲ ਮੁੜ ਪਰਤਣ ਦੀ ਉਮੀਦ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ’ਚ ਭਾਰਤ ’ਚ ਕਰਮਚਾਰੀਆਂ ਦੀ ਤਨਖਾਹ ’ਚ ਔਸਤਨ 9.3 ਫੀਸਦੀ ਦਾ ਵਾਧਾ ਹੋਵੇਗਾ। 2021 ’ਚ ਇਸ ਦੇ 8 ਫੀਸਦੀ ਰਹਿਣ ਦਾ ਅਨੁਮਾਨ ਹੈ। ਕੌਮਾਂਤਰੀ ਸਲਾਹਕਾਰ, ਬ੍ਰੋਕਿੰਗ ਅਤੇ ਸਲਿਊਸ਼ਨ ਕੰਪਨੀ ਵਿਲਿਸ ਟਾਵਰਸ ਵਾਟਸਨ ਦੀ ‘ਤਨਖਾਹ ਬਜਟ ਯੋਜਨਾ ਰਿਪੋਰਟ’ ਵਿਚ ਕਿਹਾ ਗਿਆ ਹੈ ਕਿ ਕੰਪਨੀਆਂ ਦੇ ਸਾਹਮਣੇ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜੇ ਰੱਖਣ ਦੀ ਚੁਣੌਤੀ ਹੈ।

ਅਜਿਹੇ ’ਚ 2022 ’ਚ ਕੰਪਨੀਆਂ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜੇ ਰੱਖਣ ਦੀ ਚੁਣੌਤੀ ਹੈ। ਅਜਿਹੇ ’ਚ 2022 ’ਚ ਕੰਪਨੀਆਂ ਕਰਮਚਾਰੀਆਂ ਨੂੰ ਵਧੇਰੇ ਤਨਖਾਹ ਵਾਧਾ ਦੇਣਗੀਆਂ। ਰਿਪੋਰਟ ’ਚ ਕਿਹਾ ਗਿਆ ਹੈ ਕਿ ਏਸ਼ੀਆ-ਪ੍ਰਸ਼ਾਂਤ ’ਚ ਅਗਲੇ ਸਾਲ ਸਭ ਤੋਂ ਵੱਧ ਤਨਖਾਹ ਵਾਧਾ ਭਾਰਤ ’ਚ ਹੋਵੇਗਾ। ਅਗਲੇ 12 ਮਹੀਨਿਆਂ ਦੌਰਾਨ ਕਾਰੋਬਾਰੀ ਦ੍ਰਿਸ਼ ’ਚ ਸੁਧਾਰ ਦੀ ਉਮੀਦ ਹੈ।

ਉਦਯੋਗ ਖੇਤਰ ਦੀਆਂ 1405 ਕੰਪਨੀਆਂ ਦਰਮਿਆਨ ਹੋਇਆ ਸਰਵੇ – ਇਹ ਰਿਪੋਰਟ ਛਿਮਾਹੀ ਸਰਵੇ ਦੀ ਹੈ। ਇਹ ਸਰਵੇ ਮਈ ਅਤੇ ਜੂਨ 2021 ਦੌਰਾਨ ਏਸ਼ੀਆ-ਪ੍ਰਸ਼ਾਂਤ ਦੀਆਂ ਵੱਖ-ਵੱਖ ਉਦਯੋਗ ਖੇਤਰਾਂ ਦੀਆਂ 1405 ਕੰਪਨੀਆਂ ਦਰਮਿਆਨ ਕੀਤਾ ਗਿਆ। ਇਨ੍ਹਾਂ ’ਚੋਂ 435 ਕੰਪਨੀਆਂ ਭਾਰਤ ਦੀਆਂ ਹਨ। ਰਿਪੋਰਟ ਮੁਤਾਬਕ 52 ਫੀਸਦੀ ਭਾਰਤੀ ਕੰਪਨੀਆਂ ਦਾ ਮੰਨਣਾ ਹੈ ਕਿ ਅਗਲੇ 12 ਮਹੀਨਿਆਂ ਦੌਰਾਨ ਉਨ੍ਹਾਂ ਦਾ ਮਾਲੀਆ ਦ੍ਰਿਸ਼ ਸਕਾਰਾਤਮਕ ਰਹੇਗਾ।

2020 ਦੀ ਚੌਥੀ ਤਿਮਾਹੀ ’ਚ ਅਜਿਹਾ ਮੰਨਣ ਵਾਲੀਆਂ ਕੰਪਨੀਆਂ ਦੀ ਗਿਣਤੀ 37 ਫੀਸਦੀ ਸੀ। ਕਾਰੋਬਾਰੀ ਦ੍ਰਿਸ਼ ’ਚ ਸੁਧਾਰ ਨਾਲ ਨੌਕਰੀਆਂ ਦੀ ਸਥਿਤੀ ’ਚ ਸੁਧਾਰ ਹੋਵੇਗਾ।30 ਫੀਸਦੀ ਕੰਪਨੀਆਂ ਕਰਨਗੀਆਂ ਨਵੀਆਂ ਨਿਯੁਕਤੀਆਂ – ਰਿਪੋਰਟ ’ਚ ਕਿਹਾ ਗਿਆ ਹੈ ਕਿ 30 ਫੀਸਦੀ ਕੰਪਨੀਆਂ ਅਗਲੇ ਇਕ ਸਾਲ ਦੌਰਾਨ ਨਵੀਆਂ ਨਿਯੁਕਤੀਆਂ ਦੀ ਤਿਆਰੀ ਕਰ ਰਹੀਆਂ ਹਨ। ਇਹ 2020 ਦੀ ਤੁਲਨਾ ’ਚ ਲਗਭਗ ਤਿੰਨ ਗੁਣਾ ਵੱਧ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਵੱਖ-ਵੱਖ ਖੇਤਰਾਂ ’ਚ ਅਹਿਮ ਕੰਮਕਾਜ ਜਿਵੇਂ-ਇੰਜੀਨੀਅਰਿੰਗ (57.5 ਫੀਸਦੀ), ਸੂਚਨਾ ਤਕਨਾਲੋਜੀ (53.3 ਫੀਸਦੀ), ਤਕਨੀਕੀ ਹੁਨਰ (34.2 ਫੀਸਦੀ), ਵਿਕਰੀ (37 ਫੀਸਦੀ) ਅਤੇ ਵਿੱਤ (11.6 ਫੀਸਦੀ) ਵਿਚ ਸਭ ਤੋਂ ਵੱਧ ਭਰਤੀਆਂ ਦੇਖਣ ਨੂੰ ਮਿਲਣਗੀਆਂ। ਇਨ੍ਹਾਂ ਨੌਕਰੀਆਂ ’ਚ ਕੰਪਨੀਆਂ ਉੱਚ ਤਨਖਾਹ ਦੀ ਪੇਸ਼ਕਸ਼ ਕਰਨਗੀਆਂ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ’ਚ ਨੌਕਰੀ ਛੱਡਣ ਦੀ ਦਰ ਵੀ ਖੇਤਰ ਦੇ ਹੋਰ ਦੇਸ਼ਾਂ ਦੀ ਤੁਲਨਾ ’ਚ ਘੱਟ ਰਹੀ ਹੈ।

Leave a Reply

Your email address will not be published.