ਹੁਣੇ ਹੁਣੇ ਸ਼ਾਹਰੁਖ ਦੇ ਮੁੰਡੇ ਬਾਰੇ ਆਈ ਅੱਤ ਮਾੜੀ ਖ਼ਬਰ-ਆਖ਼ਰ ਹੋ ਗਿਆ ਓਹੀ ਕੰਮ ਜਿਸਦਾ ਡਰ ਸੀ

ਡਰੱਗ ਕੇਸ ‘ਚ ਜੇਲ੍ਹ ਦੀ ਹਵਾ ਖਾ ਰਹੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਜ਼ਮਾਨਤ ‘ਤੇ ਹੁਣ ਹਾਈ ਕੋਰਟ 26 ਅਕਤੂਬਰ ਨੂੰ ਸੁਣਵਾਈ ਕਰੇਗਾ। ਆਰੀਅਨ ਖ਼ਾਨ ਦੇ ਵਕੀਲ ਸਤੀਸ਼ ਮਨਸ਼ਿੰਦੇ ਨੇ ਸ਼ੁੱਕਰਵਾਰ ਨੂੰ ਜਸਟਿਸ ਐੱਨ. ਡਬਲ. ਯੂ. ਸਾਮਬਰੇ ਦੀ ਸਿੰਗਲ ਬੈਂਚ ਦੇ ਸਾਹਮਣੇ ਪਟੀਸ਼ਨ ਪੇਸ਼ ਕੀਤੀ ਅਤੇ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ। ਉਥੇ ਹੀ ਇਸ ਦੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵੱਲੋਂ ਪੇਸ਼ ਹੋਏ ਵਧੀਕ ਸਾਲਿਸਿਟਰ ਜਨਰਲ ਅਨਿਲ ਸਿੰਘ ਨੇ ਅਗਲੇ ਹਫਤੇ ਤੱਕ ਦਾ ਸਮਾਂ ਮੰਗਿਆ।

ਜਸਟਿਸ ਐਨ ਡਬਲਯੂ ਸਾਂਬਰੇ ਨੇ ਫਿਰ ਸੁਣਵਾਈ ਲਈ 26 ਅਕਤੂਬਰ ਦੀ ਤਰੀਕ ਤੈਅ ਕੀਤੀ। ਬੀਤੇ ਦਿਨ ਕੋਰਟ ਨੇ ਆਰੀਅਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਆਰੀਅਨ ਦੀ ਜ਼ਮਾਨਤ ਪਟੀਸ਼ਨ ਚੌਥੀ ਵਾਰ ਰੱਦ ਹੋਈ। ਆਰੀਅਨ ਖ਼ਾਨ ਨਾਲ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਅਰਜ਼ੀ ਵੀ ਰੱਦ ਹੋ ਗਈ ਸੀ।

ਦੱਸ ਦਈਏ ਕਿ ਮਾਮਲੇ ‘ਚ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਹੋਈ ਸੁਣਵਾਈ ਦੌਰਾਨ ਜੱਜ ਵੀ. ਵੀ. ਪਾਟਿਲ ਦੀ ਕੋਰਟ ਨੇ ਆਰੀਅਨ ਦੀ ਪਟੀਸ਼ਨ ‘ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਦੁਸਹਿਰਾ ਅਤੇ ਵੀਕਐਂਡ ਦੇ ਚੱਲਦੇ 20 ਅਕਤੂਬਰ ਨੂੰ ਆਦੇਸ਼ ਸੁਣਾਉਣ ਦੀ ਘੋਸ਼ਣਾ ਕੀਤੀ ਸੀ।

ਜ਼ਿਕਰਯੋਗ ਹੈ ਕਿ ਅਦਾਕਾਰ ਸ਼ਾਹਰੁਖ ਖ਼ਾਨ ਅੱਜ ਕਰੂਜ਼ ਡਰੱਗਸ ਕੇਸ ’ਚ ਮੁੰਬਈ ਦੀ ਆਰਥਰ ਜੇਲ੍ਹ ’ਚ ਬੰਦ ਆਪਣੇ ਬੇਟੇ ਆਰੀਅਨ ਖ਼ਾਨ ਨੂੰ ਮਿਲਣ ਪਹੁੰਚੇ। ਸ਼ਾਹਰੁਖ ਸਵੇਰੇ ਲਗਭਗ 9:15 ’ਤੇ ਆਰਥਰ ਜੇਲ੍ਹ ਪਹੁੰਚੇ ਤੇ ਵਿਜ਼ਿਟਰ ਲਾਈਨ ’ਚੋਂ ਹੁੰਦੇ ਹੋਏ ਅੰਦਰ ਗਏ। ਇਹ ਪਹਿਲੀ ਵਾਰ ਹੈ, ਜਦੋਂ ਸ਼ਾਹਰੁਖ ਜੇਲ੍ਹ ’ਚ ਬੰਦ ਆਰੀਅਨ ਖ਼ਾਨ ਨੂੰ ਮਿਲਣ ਪਹੁੰਚੇ ਸਨ। ਇਸ ਤੋਂ ਪਹਿਲਾਂ ਉਹ ਆਰੀਅਨ ਖ਼ਾਨ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦੇ ਰਹੇ ਹਨ।

ਜਿਸ ਸਮੇਂ ਸ਼ਾਹਰੁਖ ਖ਼ਾਨ ਆਰਥਰ ਰੋਡ ਜੇਲ੍ਹ ਪਹੁੰਚੇ, ਉਥੇ ਮੀਡੀਆ ਦਾ ਹਜੂਮ ਸੀ। ਸ਼ਾਹਰੁਖ ਖ਼ਾਨ ਨੂੰ ਮੀਡੀਆ ਨੇ ਕਈ ਸਵਾਲ ਕੀਤੇ ਪਰ ਉਹ ਬਿਨਾਂ ਕੁਝ ਕਹੇ ਆਪਣੇ ਸੁਰੱਖਿਆ ਘੇਰੇ ਨਾਲ ਸਿੱਧਾ ਅੰਦਰ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਆਰੀਅਨ ਖ਼ਾਨ ਨਾਲ ਲਗਭਗ 15 ਮਿੰਟ ਮੁਲਾਕਾਤ ਕੀਤੀ।

Leave a Reply

Your email address will not be published.