ਸ਼ੈਰੀ ਮਾਨ ਦੇ ਗਾਲਾਂ ਕੱਢਣ ਤੋਂ ਬਾਅਦ ਪਰਮੀਸ਼ ਵਰਮਾਂ ਵੀ ਹੋ ਗਿਆ ਤੱਤਾ-ਸ਼ਰੇਆਮ ਸ਼ੈਰੀ ਮਾਨ ਨੂੰ ਸੁਣਾਈਆਂ ਖਰੀਆਂ

ਬੀਤੇ ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਪਰਮੀਸ਼ ਵਰਮਾ ਆਪਣੇ ਪ੍ਰੇਮਿਕਾ ਗੀਤ ਗਰੇਵਾਲ ਨਾਲ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ ਹਨ। ਉਸ ਨੇ ਆਪਣੇ ਵਿਆਹ ‘ਚ ਕਰੀਬੀ ਦੋਸਤਾਂ ਤੇ ਕੁਝ ਖ਼ਾਸ ਰਿਸ਼ਤੇਦਾਰਾਂ ਨੂੰ ਹੀ ਸੱਦਾ ਦਿੱਤਾ ਸੀ। ਇਸ ਵਿਆਹ ‘ਤੇ ਪਰਮੀਸ਼ ਵਰਮਾ ਅਤੇ ਉਸ ਦੇ ਭਰਾ ਵਰਗੇ ਦੋਸਤ ਸ਼ੈਰੀ ਮਾਨ ਵਿਚਾਲੇ ਵਿਵਾਦ ਸ਼ੁਰੂ ਹੋਇਆ ਸੀ, ਜੋ ਕਿ ਹਾਲੇ ਵੀ ਭੱਖ ਰਿਹਾ ਹੈ।

ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ‘ਤੇ ਭੜਾਸ ਕੱਢ ਰਹੇ ਹਨ। ਹਾਲ ਹੀ ‘ਚ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਸਟੋਰੀਆਂ ਸਾਂਝੀਆਂ ਕਰਕੇ ਸ਼ੈਰੀ ਮਾਨ ‘ਤੇ ਆਪਣੀ ਭੜਾਸ ਕੱਢੀ ਹੈ।ਪਰਮੀਸ਼ ਵਰਮਾ ਨੇ ਆਪਣੀ ਇੰਸਟਾ ਸਟੋਰੀ ‘ਚ ਲਿਖਿਆ ਹੈ, ”ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ…ਪੰਜ ਸਾਲ ਭਰਾ ਵਾਲੀ ਇੱਜ਼ਤ ਦਿੱਤੀ ਹੈ, ਇੱਕ ਵਾਰ ਮਾਂ ਭੈਣ ਦੀ ਗਾਲ ਸੁਣ ਲਈ, ਅਗਲੀ ਵਾਰ ਸੋਚ ਕੇ।

ਮੇਰੀ ਮਾਂ ਦੀ ਨਹੀਂ ਨਾ ਸਹੀ, ਜੇ ਆਪਣੀ ਮਾਂ ਦੀ ਰਿਸਪੈਕਟ ਕਰਦਾ ਤਾਂ ਉਸ ਦੀ ਸਹੁੰ ਖਾ ਕੇ ਸੱਚ ਦੱਸੀ, ਫੋਨ ‘ਤੇ ਇਨਵਾਈਟ ਦੇਣ ਤੋਂ ਚਾਰ ਦਿਨ ਪਹਿਲਾਂ ਦੱਸਿਆ ਸੀ ਕੇ ਨਹੀਂ ! ਕਿ ਭਾਈ ਫੈਮਿਲੀ ਦੇ ਕਿਸੇ ਮੈਂਬਰ ਕੋਲ ਫੋਨ ਨਹੀਂ ਹੋਣਾ। ਨਾ ਲੈ ਕੇ ਆਈਓ 130 ਬੰਦਿਆ ‘ਚੋਂ ਤੂੰ ਬਾਈ ਇੱਕਲਾ ਸਟਾਰ ਸੀ? ਨਾਲੇ ਵਿਆਹ ਦੇਖਣ ਆਇਆ ਸੀ, ਆਸ਼ੀਰਵਾਦ ਦੇਣ ਆਇਆ ਸੀ ਜਾ ਸਟੰਟ ਖੇਡਣ ? ਜੇ ਫੋਨ ਤੇਰੇ ਕੋਲ ਹੁੰਦਾ ਤਾਂ ਕੱਢਣਾ ਫਿਰ ਵੀ ਤੂੰ ਜਲੂਸ ਹੀ ਸੀ।”

ਉਥੇ ਹੀ ਪਰਮੀਸ਼ ਵਰਮਾ ਨੇ ਆਪਣੀ ਅਗਲੀ ਸਟੋਰੀ ‘ਚ ਲਿਖਿਆ, ”ਜਦੋਂ ਯਾਰੀ ਲੱਗ ਜਾਵੇ ਕੀ ਰੌਲੇ ਜੱਟਾਂ ਪੱਟਾਂ ਦੇ। ਦਿਲ ‘ਚ ਜ਼ਹਿਰ ਲੈ ਕੇ ਫਿਰਦਾ …ਗਾਣੇ ਯਾਰ ਅਣਮੁੱਲੇ…ਇੰਨੀਂ ਨਫਰਤ? ਤੇਰੀ ਬੇਬੇ ਨੂੰ ਮੈਂ ਵੀ ਬੇਬੇ ਕਿਹਾ ਸੀ, ਯਾਰਾਂ ਵਾਲੀ ਕਰਦਾ ਗੁੱਸਾ ਜਿੰਨਾ ਮਰਜ਼ੀ ਕਰਦਾ, ਸਿਰ ਮੱਥੇ ਪਰ ਜਦੋਂ ਤੂੰ ਲਾਈਵ ਹੋ ਕੇ ਗਾਲਾਂ ਕੱਢੀਆਂ ਦਿਲ ਦੁਖਿਆ, ਤੂੰ ਨਜ਼ਰਾਂ ਤੋਂ ਗਿਰ ਗਿਆ ਬਾਈ।” ਪਰਮੀਸ਼ ਵਰਮਾ ਨੇ ਆਪਣੀਆਂ ਇਨ੍ਹਾਂ ਪੋਸਟਾਂ ‘ਚ ਸ਼ੈਰੀ ਮਾਨ ‘ਤੇ ਰੱਜ ਕੇ ਭੜਾਸ ਕੱਢੀ ਹੈ। ਪਰਮੀਸ਼ ਵਰਮਾ ਦੀ ਇਸ ਪੋਸਟ ਤੇ ਸ਼ੈਰੀ ਮਾਨ ਕੀ ਜਵਾਬ ਦਿੰਦਾ ਹੈ ਇਹ ਤਾਂ ਹੁਣ ਆਉਣ ਵਾਲਾਂ ਸਮਾਂ ਦੱਸੇਗਾ।

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਦੇ ਵਿਆਹ ‘ਚ ਸ਼ੈਰੀ ਮਾਨ ਵੀ ਪਹੁੰਚਿਆ ਸੀ ਪਰ ਸ਼ੈਰੀ ਇਸ ਵਿਆਹ ‘ਚੋਂ ਨਰਾਜ਼ ਹੋ ਕੇ ਇਸ ਲਈ ਵਾਪਸ ਆ ਗਿਆ ਸੀ ਕਿਉਂਕਿ ਪਰਮੀਸ਼ ਵਰਮਾ ਨੇ ਵਿਆਹ ‘ਚ ਉਸ ਦੀ ਆਉਭਗਤ ਨਹੀਂ ਕੀਤੀ ਸੀ। ਸ਼ੈਰੀ ਮਾਨ ਦੀ ਨਰਾਜ਼ਗੀ ਦਾ ਇੱਕ ਹੋਰ ਕਾਰਨ ਇਹ ਸੀ ਕਿ ਉਸ ਦਾ ਮੋਬਾਈਲ ਫੋਨ ਸਕਿਓਰਿਟੀ ਗਾਰਡ ਨੇ ਬਾਹਰ ਹੀ ਰੱਖਵਾ ਲਿਆ ਸੀ। ਇਸ ਸਭ ਤੋਂ ਸ਼ੈਰੀ ਮਾਨ ਪਰਮੀਸ਼ ਤੋਂ ਇੰਨੇ ਨਰਾਜ਼ ਹੋਏ ਕਿ ਉਸ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ ਸਨ।

Leave a Reply

Your email address will not be published.