ਹੁਣ ਇੱਥੇ ਲੱਗੇ ਭੂਚਾਲ ਦੇ ਭਿਆਨਕ ਝੱਟਕੇ-ਦੇਖੋ ਏਸ ਵੇਲੇ ਦੀ ਵੱਡੀ ਖ਼ਬਰ

ਜਾਪਾਨ ‘ਚ ਸ਼ਨਿਚਰਵਾਰ ਨੂੰ ਆਏ ਤਗੜੇ ਭੂਚਾਲ ਤੋਂ ਬਾਅਦ ਐਤਵਾਰ ਨੂੰ ਫਿਰ ਝਟਕੇ ਮਹਿਸੂਸ ਕੀਤੇ ਗਏ ਹਨ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਮੁਤਾਬਿਕ ਐਤਵਾਰ ਨੂੰ ਆਏ ਭੂਚਾਲ ਦੇ ਝਟਕੇ ਫੁਕੁਸ਼ਿਮਾ ਇਲਾਕੇ ‘ਚ ਹੀ ਦਰਜ ਕੀਤੇ ਗਏ ਹਨ।

ਸਮਾਚਾਰ ਏਜੰਸੀ ਏਐੱਨਆਈ ਨੇ ਸਪੁਤਨਿਕ ਦੇ ਹਵਾਲੇ ਤੋਂ ਦੱਸਿਆ ਕਿ ਐਤਵਾਰ ਨੂੰ ਆਏ ਇਸ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ‘ਤੇ 5.2 ਮਾਪੀ ਗਈ। ਭੂਚਾਲ ਦੇ ਤਾਜ਼ਾ ਝਟਕੇ 04.13 ਵਜੇ ਮਹਿਸੂਸ ਕੀਤੇ ਗਏ। ਭੂਚਾਲ ਤੋਂ ਬਾਅਦ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।

ਜਾਪਾਨ ਦੀ ਮੌਸਮ ਵਿਗਿਆਨੀ ਏਜੰਸੀ ਮੁਤਾਬਿਕ ਤਾਜ਼ਾ ਭੂਚਾਲ ਦਾ ਕੇਂਦਰ ਧਰਤੀ ਦੇ ਹੇਠਾਂ 50 ਕਿੱਲੋਮੀਟਰ ਦੀ ਗਹਿਰਾਈ ‘ਚ ਸੀ। ਫੁਕੁਸ਼ਿਮਾ ਤੇ ਮਿਆਗੀ ਪ੍ਰਾਂਤਾਂ ਦੇ ਹੋਰ ਹਿੱਸਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਮਾਲੂਮ ਹੋਵੇ ਕਿ ਸ਼ਨਿਚਰਵਾਰ ਰਾਤ ਨੂੰ ਆਏ 7.1 ਤੀਬਰਤਾ ਦੇ ਭੂਚਾਲ ਤੋਂ ਜਾਪਾਨ ਦੇ ਫੁਕੁਸ਼ਿਮਾ, ਮਿਆਗੀ ਸਮੇਤ ਕਈ ਇਲਾਕਿਆਂ ‘ਚ ਅਫਰਾ-ਤਫਰੀ ਪੈ ਗਈ ਸੀ।

 

 

Leave a Reply

Your email address will not be published.