ਵਧਦੀ ਮਹਿੰਗਾਈ ਦਰਮਿਆਨ ਮਾਚਿਸ ਵੀ ਆਪਣੀ ਕੀਮਤ ਸਥਿਰ ਨਹੀਂ ਰੱਖ ਸਕੀ। 14 ਸਾਲ ਬਾਅਦ ਮਾਚਿਸ ਦਾ ਮੁੱਲ ਇਕ ਰੁਪਏ ਤੋਂ ਵਧ ਕੇ ਦੋ ਰੁਪਏ ਕਰ ਦਿੱਤਾ ਗਿਆ ਹੈ। ਨਵੀਂ ਕੀਮਤ ਇਕ ਦਸੰਬਰ ਤੋਂ ਪ੍ਰਭਾਵੀ ਹੋਵੇਗੀ। ਹਾਲਾਂਕਿ, ਕੀਮਤ ਵਧਣ ਨਾਲ ਤੀਲੀਆਂ ਦੀ ਗਿਣਤੀ ਵੀ ਵਧਾਈ ਗਈ ਹੈ।
ਹੁਣ ਮਾਚਿਸ ਦੀ ਡੱਬੀ ਵਿਚ 36 ਦੀ ਥਾਂ 50 ਤੀਲੀਆਂ ਮਿਲਣਗੀਆਂ। ਇਸ ਤੋਂ ਪਹਿਲੇ 2007 ਵਿਚ ਮਾਚਿਸ ਦੀ ਕੀਮਤ 50 ਪੈਸੇ ਤੋਂ ਵਧਾ ਕੇ ਇਕ ਰੁਪਏ ਕੀਤੀ ਗਈ ਸੀ।ਰਾਸ਼ਟਰੀ ਲਘੂ ਮਾਚਿਸ ਨਿਰਮਾਤਾ ਸੰਘ ਦੇ ਸਕੱਤਰ ਵੀਐੱਸ ਸੇਥੁਰਥਿਨਮ ਨੇ ਐਤਵਾਰ ਨੂੰ ਕਿਹਾ, ਮਾਚਿਸ ਬਣਾਉਣ ਲਈ ਵਰਤੋਂ ਵਿਚ ਆਉਣ ਵਾਲੇ 14 ਤਰ੍ਹਾਂ ਦੇ ਕੱਚੇ ਮਾਲ ਦੇ ਮੁੱਲ ਵਧੇ ਹਨ, ਜਿਸ ਕਰ ਕੇ ਉਤਪਾਦਨ ਲਾਗਤ ਵਧ ਗਈ ਹੈ।
ੲੀਂਧਨ ਦੀ ਵਧਦੀ ਕੀਮਤ ਵੀ ਪ੍ਰਮੁੱਖ ਕਾਰਨ ਹੈ, ਜਿਸ ਕਰ ਕੇ ਆਵਾਜਾਈ ਲਾਗਤ ਵਧੀ ਹੈ। ਛੇ ਮਹੀਨੇ ਬਾਅਦ ਅਸੀਂ ਸਥਿਤੀ ਦੀ ਸਮੀਖਿਆ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ, ਮੁੱਲ ਵਧਣ ਨਾਲ ਉਤਪਾਦਨ ਲਾਗਤ ਵਿਚ ਵਾਧੇ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਵਿਚ ਮਦਦ ਮਿਲੇਗੀ। ਸਾਰੇ ਸੰਘਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਲਗਪਗ ਪੰਜ ਲੱਖ ਲੋਕ ਮਾਚਿਸ ਉਦਯੋਗ ’ਤੇ ਪ੍ਰਤੱਖ ਤੇ ਅਪ੍ਰਤੱਖ ਰੂਪ ਨਾਲ ਨਿਰਭਰ ਹਨ, ਜਿਨ੍ਹਾਂ ਵਿਚ 90 ਫੀਸਦੀ ਔਰਤਾਂ ਹਨ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ