ਕੈਪਟਨ ਅੱਜ ਪੰਜਾਬ ਚ’ ਕਰਨ ਜਾ ਰਹੇ ਹਨ ਵੱਡਾ ਧਮਾਕਾ-ਕਰ ਸਕਦੇ ਹਨ ਇਹ ਵੱਡਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ ਹੀ ਸਿਆਸੀ ਉਥਲ-ਪੁੱਥਲ ਹੋ ਰਹੀ ਹੈ। ਪੰਜਾਬ ਦੀ ਰਾਜਨੀਤੀ ਵਿੱਚ ਇਨ੍ਹੀਂ ਦਿਨੀ ਕਾਂਗਰਸ ਪਾਰਟੀ ਦਾ ਅੰਦਰੂਨੀ ਵਿਵਾਦ ਹੀ ਅਜੇ ਤੱਕ ਨਿਬੜਦਾ ਵਿਖਾਈ ਨਹੀਂ ਦੇ ਰਿਹਾ ਹੈ ਅਤੇ ਕੈਪਟਨ ਤੇ ਕਾਂਗਰਸੀਆਂ ਵਿਚਕਾਰ ਲਗਾਤਾਰ ਸ਼ਬਦੀ ਜੰਗ ਛਿੜੀ ਹੋਈ ਹੈ। ਮੁੱਖ ਮੰਤਰੀ ਪੰਜਾਬ ਦਾ ਅਹੁਦਾ ਛੱਡੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕਾਂਗਰਸ ‘ਤੇ ਹਮਲਾਵਰ ਹਨ, ਤਾਂ ਉਥੇ ਹੀ ਕਾਂਗਰਸੀ ਮੰਤਰੀ ਤੇ ਆਗੂ ਵੀ ਕੈਪਟਨ ‘ਤੇ ਲਗਾਤਾਰ ਵੱਖ ਵੱਖ ਮੁੱਦਿਆਂ ‘ਤੇ ਹਮਲਾ ਕਰ ਰਹੇ ਹਨ। ਇੱਥੋਂ ਤੱਕ ਕਿ ਕੈਪਟਨ ਉਪਰ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਵੀ ਹਮਲਾ ਹੋਏ ਹਨ।

ਉਧਰ, ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵਿੱਟਰ ‘ਤੇ ਇੱਕ ਪੋਸਟ ਸਾਂਝੀ ਕਰਕੇ ਕੱਲ ਬੁੱਧਵਾਰ 27 ਤਰੀਕ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਕੀਤੇ ਜਾਣ ਬਾਰੇ ਕਿਹਾ ਗਿਆ ਹੈ। ਸਾਬਕਾ ਮੁੱਖ ਮੰਤਰੀ ਵੱਲੋਂ ਫੇਸਬੁੱਕ ‘ਤੇ ਲਾਈਵ ਕੀਤੀ ਜਾਣ ਵਾਲੀ ਇਸ ਕਾਨਫ਼ਰੰਸ ਵਿੱਚ ਨਵੀਂ ਪਾਰਟੀ ਦੇ ਗਠਨ ਬਾਰੇ ਚਰਚਾਵਾਂ ਵੀ ਹਨ।ਸਾਬਕਾ ਮੁੱਖ ਮੰਤਰੀ ਦੀ ਇਸ ਕਾਨਫ਼ਰੰਸ ਬਾਰੇ ਚਰਚਾਵਾਂ ਇਹ ਵੀ ਹਨ ਕਿ ਇਸ ਵਿੱਚ ਅਰੂਸਾ ਆਲਮ, ਬੀਐਸਐਫ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਅਹਿਮ ਹੋ ਸਕਦੇ ਹਨ। ਇਸਤੋਂ ਇਲਾਵਾ ਕਾਂਗਰਸ ਛੱਡਣ ਦੇ ਮੁੱਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕਾਂਗਰਸ ਵਿੱਚ ਨਹੀਂ ਰਹਿਣਗੇ, ਭਾਵੇਂ ਸਿੱਧੂ ਕਾਂਗਰਸ ਵਿੱਚ ਰਹੇ ਨਾ।

ਇਸ ਨਾਲ ਹੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਤਿੰਨ ਵਾਰੀ ਮੁਲਾਕਾਤ ਨੂੰ ਵੀ ਪੰਜਾਬ ਦੀ ਸਿਆਸਤ ਵਿੱਚ ਬਾਰੀਕੀ ਨਾਲ ਵੇਖਿਆ ਜਾ ਰਿਹਾ ਹੈ। ਅਮਿਤ ਸ਼ਾਹ ਨਾਲ ਕੈਪਟਨ ਦੀਆਂ ਮੁਲਾਕਾਤਾਂ ਨੂੰ ਕਿਸਾਨ ਅੰਦੋਲਨ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਕੈਪਟਨ ਵੱਲੋਂ ਕਿਹਾ ਗਿਆ ਸੀ ਕਿ ਜਦੋਂ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੋਵੇਗਾ ਤਾਂ ਹੀ ਉਹ ਭਾਜਪਾ ਵਿੱਚ ਜਾ ਸਕਣ ਬਾਰੇ ਸੋਚ ਸਕਦੇ ਹਨ।

ਦੱਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀ ਟਵੀਟ ਕਰਕੇ ਸਾਂਝੀ ਸੋਚ ਵਾਲੀਆਂ ਪਾਰਟੀਆਂ ਨਾਲ ਗਠਜੋੜ ਕਰਨ ਬਾਰੇ ਵੀ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਸੀ ਕਿ ਜੇਕਰ ਭਾਜਪਾ, ਖੇਤੀ ਕਾਨੂੰਨਾਂ ਦਾ ਮਸਲਾ ਹੱਲ ਕਰਦੀ ਹੈ ਤਾਂ ਉਹ ਗਠਜੋੜ ਕਰ ਸਕਦੇ ਹਨ। ਜਿਸ ਪਿੱਛੋਂ ਭਾਜਪਾ ਆਗੂਆਂ ਵੱਲੋਂ ਵੀ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਕਿ ਖੇਤੀ ਕਾਨੂੰਨਾਂ ਦਾ ਮਸਲਾ ਛੇਤੀ ਹੀ ਹੱਲ ਹੋ ਸਕਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਇਸਦੇ ਧੁਰ ਬਣ ਸਕਦੇ ਹਨ।

ਭਾਵੇਂ ਪੰਜਾਬ ਦੀ ਸਿਆਸਤ ਵਿੱਚ ਕੈਪਟਨ ਦੀ ਇਸ ਹੋਣ ਵਾਲੀ ਕਾਨਫ਼ਰੰਸ ਨੂੰ ਜਿਵੇਂ ਵੀ ਵੇਖਿਆ ਜਾ ਰਿਹਾ ਹੋਵੇ, ਪਰ ਵਿਰੋਧੀ ਪਾਰਟੀਆਂ ਵਿੱਚ ਹਲਚਲ ਪੈਦਾ ਹੋ ਗਈ ਹੈ ਅਤੇ ਸਾਰੀਆਂ ਪਾਰਟੀਆਂ ਦੀਆਂ ਨਿਗਾਹਾਂ ਇਸ ‘ਤੇ ਟਿਕੀਆਂ ਹੋਈਆਂ ਹਨ। ਹੁਣ ਵੇਖਣਾ ਹੋਵੇਗਾ ਕਿ ਕੈਪਟਨ ਇਸ ਕਾਨਫ਼ਰੰਸ ਰਾਹੀਂ ਕੀ ਤਹਿਲਕਾ ਮਚਾਉਣਗੇ।

Leave a Reply

Your email address will not be published. Required fields are marked *