ਦੇਸ਼ ਚ’ ਲਾਈਸੈਂਸ ਤੋਂ ਲੈ ਕੇ RC ਬਣਾਉਣ ਤੱਕ ਇਹ 18 ਸੇਵਾਵਾਂ ਚ’ ਲੋਕਾਂ ਨੂੰ ਲੱਗਣਗੀਆਂ ਮੌਜ਼ਾਂ-ਦੇਖੋ ਪੂਰੀ ਖ਼ਬਰ

ਭਾਰਤ ’ਚ ਡ੍ਰਾਈਵਿੰਗ ਲਾਇਸੈਂਸ (DL) ਬਣਾਉਣ ਤੋਂ ਲੈ ਕੇ RC (ਵਾਹਨ ਰਜਿਸਟ੍ਰੇਸ਼ਨ ਸਰਟੀਫ਼ਿਕੇਟ) ਰੀਨਿਊ ਕਰਵਾਉਣ ਤੱਕ ਦੇ ਸਾਰੇ ਕੰਮ ਹੁਣ ਤੱਕ ਕਾਫ਼ੀ ਔਕੜਾਂ ਭਰਪੂਰ ਰਹੇ ਹਨ ਪਰ ਹੁਣ ਅਜਿਹੀ ਕਈ ਪ੍ਰੇਸ਼ਾਨੀ ਸਾਹਮਣੇ ਨਹੀਂ ਆਵੇਗੀ ਕਿਉਂਕਿ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ RTO ਨਾਲ ਜੁੜੀਆਂ 18 ਸੇਵਾਵਾਂ ਨੂੰ ਆਨਲਾਈਨ ਕਰ ਦਿੱਤਾ ਹੈ।

ਮੰਤਰਾਲੇ ਵੱਲੋਂ ਜਾਰੀ ਸਰਕੂਲਰ ’ਚ ਕਿਹਾ ਗਿਆ ਹੈ ਕਿ ਨਾਗਰਿਕਾਂ ਨੂੰ ਸੁਵਿਧਾਜਨਕ ਤੇ ਬਿਨਾ ਪਰੇਸ਼ਾਨੀ ਦੇ ਸੇਵਾਵਾਂ ਦੇਣ ਲਈ ਮੰਤਰਾਲਾ ਨਾਗਰਿਕਾਂ ਨੂੰ ਲਾਗੂ ਏਜੰਸੀਆਂ ਰਾਹੀਂ ਕੌਂਟੈਕਟਲੈੱਸ ਸੇਵਾਵਾਂ ਦਾ ਲਾਭ ਲੈਣ ਲਈ ਆਧਾਰ ਦੀਆਂ ਜ਼ਰੂਰਤਾਂ ਦੀ ਜਾਣਕਾਰੀ ਦੇਣ ਮੀਡੀਆ ਤੇ ਵਿਅਕਤੀਗਤ ਨੋਟਿਸ ਰਾਹੀਂ ਵਿਆਪਕ ਪ੍ਰਚਾਰ ਲਈ ਹਰ ਤਰ੍ਹਾਂ ਦੇ ਜ਼ਰੂਰੀ ਇੰਤਜ਼ਾਮ ਕਰੇਗਾ।

ਕੇਂਦਰ ਸਰਕਾਰ ਨੇ ਡ੍ਰਾਈਵਿੰਗ ਲਾਇਸੈਂਸ ਅਤੇ ਗੱਡੀ ਦੀ ਆਰਸੀ ਨੂੰ ਆਧਾਰ ਨਾਲ ਜੋੜਨ ਲਈ ਕਿਹਾ ਹੈ। ਹੁਣ ਆਧਾਰ ਵੈਰੀਫ਼ਿਕੇਸ਼ਨ ਦੇ ਮਾਧਿਅਮ ਰਾਹੀਂ ਆੱਨਲਾਈਨ ਸੇਵਾਵਾਂ ਲਈਆਂ ਜਾ ਸਕਣਗੀਆਂ। ਸਰਕਾਰ ਦੇ ਇਸ ਫ਼ੈਸਲੇ ਨਾਲ RTO ’ਚ ਲੱਗਣ ਵਾਲੀ ਭੀੜ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਹੁਣ ਤੁਸੀਂ ਆਧਾਰ ਲਿੰਕਡ ਵੈਰੀਫ਼ਿਕੇਸ਼ਨ ਰਾਹੀਂ ਘਰ ਬੈਠਿਆਂ ਕਈ ਕੰਮ ਕਰਵਾ ਸਕੋਗੇ।

ਇਹ ਸੇਵਾਵਾਂ ਹੋਈਆਂ ਆਨਲਾਈਨ

ਆਧਾਰ ਲਿੰਕਡ ਵੈਰੀਫ਼ਿਕੇਸ਼ਨ ਰਾਹੀਂ ਇਹ 18 ਸੁਵਿਧਾਵਾਂ ਆੱਨਲਾਈਨਹੋ ਗਈਆਂ ਹਨ: ਲਰਨਿੰਗ ਡ੍ਰਾਈਵਿੰਗ ਲਾਇਸੈਂਸ, ਡ੍ਰਾਈਵਿੰਗ ਲਾਇਸੈਂਸ ਦਾ ਨਵੀਨੀਕਰਣ, ਡੁਪਲੀਕੇਟ ਡ੍ਰਾਈਵਿੰਗ ਲਾਇਸੈਂਸ, ਡ੍ਰਾਈਵਿੰਗ ਲਾਇਸੈਂਸ ਤੇ ਆਰਸੀ ਵਿੱਚ ਪਤੇ ਦੀ ਤਬਦੀਲੀ, ਕੌਮਾਂਤਰੀ ਡ੍ਰਾਈਵਿੰਗ ਪਰਮਿਟ, ਲਾਇਸੈਂਸ ਰਾਹੀਂ ਗੱਡੀ ਦੀ ਸ਼੍ਰੇਣੀ ਨੂੰ ਸਰੈਂਡਰ ਕਰਨਾ, ਟੈਂਪਰੇਰੀ ਵ੍ਹੀਕਲ ਰਜਿਸਟ੍ਰੇਸ਼ਨ, ਪੂਰੀ ਤਰ੍ਹਾਂ ਨਾਲ ਬਣੀ ਬਾਡੀ ਨਾਲ ਮੋਟਰ ਵਾਹਨ ਦੀ ਰਜਿਸਟ੍ਰੇਸ਼ਨ ਲਈ ਅਪਲਾਈ ਕਰਨਾ।

ਇਹ ਕੰਮ ਵੀ ਹੋਣਗੇ ਆਨਲਾਈਨ – ਇਨ੍ਹਾਂ ਤੋਂ ਇਲਾਵਾ ਰਜਿਸਟ੍ਰੇਸ਼ਨ ਦਾ ਡੁਪਲੀਕੇਟ ਸਰਟੀਫ਼ਿਕੇਟ ਜਾਰੀ ਕਰਨ ਲਈ ਅਰਜ਼ੀ, ਰਜਿਸਟ੍ਰੇਸ਼ਨ ਦੇ ਸਰਟੀਫ਼ਿਕੇਟ ਲਈ NOC ਦੇਣ ਲਈ ਅਰਜ਼ੀ, ਮੋਟਰ ਵਾਹਨ ਦੀ ਮਾਲਕੀ ਦੇ ਟ੍ਰਾਂਸਫ਼ਰ ਦੀ ਸੂਚਨਾ, ਮੋਟਰ ਵਾਹਨ ਦੇ ਮਾਲਕਾਨਾ ਹੱਕ ਦੇ ਟ੍ਰਾਂਸਫ਼ਰ ਲਈ ਅਰਜ਼ੀ, ਰਜਿਸਟ੍ਰੇਸ਼ਨ ਸਰਟੀਫ਼ਿਕੇਟ ਵਿੱਚ ਪਤਾ ਤਬਦੀਲ ਕਰਨ ਦੀ ਸੂਚਨਾ, ਮਾਨਤਾ ਪ੍ਰਾਪਤ ਡ੍ਰਾਈਵਿੰਗ ਸਿਖਲਾਈ ਕੇਂਦਰ ਵਿੱਚ ਡਾਈਵਿੰਗ ਸਿਖਲਾਈ ਰਜਿਸਟ੍ਰੇਸ਼ਨ ਵਾਸਤੇ ਅਰਜ਼ੀ, ਡਿਪਲੋਮੈਟ ਅਧਿਕਾਰੀ ਦੇ ਮੋਟਰ ਵਾਹਨ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ, ਡਿਪਲੋਮੈਟ ਅਧਿਕਾਰੀ ਦੇ ਮੋਟਰ ਵਾਹਨ ਦੀ ਨਵੀਂ ਰਜਿਸਟ੍ਰੇਸ਼ਨ ਦੀ ਅਸਾਈਨਮੈਂਟ ਲਈ ਅਰਜ਼ੀ, ਕਿਰਾਇਆ-ਖ਼ਰੀਦ ਸਮਝੌਤੇ ਦੀ ਡੀਡ ਜਾਂ ਕਿਰਾਇਆ-ਖ਼ਰੀਦ ਸਮਝੌਤਾ ਵੀ ਆੱਨਲਾਈਨ ਕਰ ਦਿੱਤਾ ਗਿਆ ਹੈ।ਕੇਂਦਰ ਸਰਕਾਰ ਨੇ ਇੱਕ ਹੋਰ ਅਹਿਮ ਫ਼ੈਸਲਾ ਲਿਆ ਹੈ। ਡ੍ਰਾਈਵਿੰਗ ਲਾਇਸੈਂਸ ਤੇ ਗੱਡੀ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਕੋਈ ਹੋਰ ਦਸਤਾਵੇਜ਼ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਤੁਹਾਨੂੰ ਸਿਰਫ਼ parivahan.gov.in ਉੱਤੇ ਜਾ ਕੇ ਆਪਣੇ ਆਧਾਰ ਕਾਰਡ ਦੀ ਵੈਰੀਫ਼ਿਕੇਸ਼ਨ ਕਰਨੀ ਹੋਵੇਗੀ ਤੇ ਤੁਸੀਂ ਘਰ ਬੈਠਿਆਂ 18 ਸਹੂਲਤਾਂ ਦਾ ਲਾਭ ਲੈ ਸਕੋਗੇ।

Leave a Reply

Your email address will not be published. Required fields are marked *