ਹੁਣੇ ਹੁਣੇ ਆਸਟ੍ਰੇਲੀਆ,ਨਿਊਜ਼ੀਲੈਂਡ,ਅਮਰੀਕਾ ਅਤੇ ਕਨੇਡਾ ਨੇ ਖੋਲ੍ਹਤੇ ਦਰਵਾਜ਼ੇ-ਚੱਕਲੋ ਫਾਇਦਾ ਕਰਦੋ ਅਪਲਾਈ

ਵਿਦੇਸ਼ (Abroad) ਜਾ ਕੇ ਪੈਸਾ ਕਮਾਉਣ (earning Money) ਦਾ ਸੁਫਨਾ ਵੇਖਣ ਵਾਲਿਆਂ ਲਈ ਖੁਸ਼ਖਬਰੀ ਹੈ। ਤਾਜ਼ਾ ਰਿਪੋਰਟ ਮੁਤਾਬਕ ਵਿਕਸਤ ਦੇਸ਼ ਸਿੱਖਿਅਤ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਵਿਦੇਸ਼ ਵਿੱਚ ਭਾਰਤੀ ਸਿੱਖਿਅਤ ਕਾਮਿਆਂ (Indian Educated Workers ) ਦੀ ਮੰਗ ਕਾਫੀ ਵਧੀ ਹੈ। ਬੇਸ਼ੱਕ ਕੋਰੋਨਾ (Coronavirus) ਕਰਕੇ ਵੀਜ਼ਾ ਪ੍ਰਕ੍ਰਿਆ (Visa Process) ਮੱਠੀ ਹੈ ਪਰ ਹਾਲਾਤ ਠੀਕ ਹੁੰਦੇ ਹੀ ਵਿਦੇਸ਼ ਜਾਣ ਵਾਲਿਆਂ ਦੇ ਸੁਫਨੇ ਪੂਰੇ ਹੋਣਗੇ।

ਮੀਡੀਆ ਰਿਪੋਰਟਾਂ ਮੁਤਾਬਕ ਕਰੋਨਾ ’ਤੇ ਕਾਬੂ ਪਾਉਣ ਮਗਰੋਂ ਵਿਦੇਸ਼ ਵਿੱਚ ਹੁਨਰਮੰਦ ਕਾਮਿਆਂ (ਸਕਿੱਲਡ ਮਾਈਗ੍ਰੇਸ਼ਨ) ਨੂੰ ਲਿਆਉਣ ਦੀ ਹੋੜ ਲੱਗੀ ਹੋਈ ਹੈ। ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਦੇਸ਼ ਹੁਨਰਮੰਦਾਂ ਦੀ ਭਾਲ ਵਿੱਚ ਹਨ। ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਮਾਰੀ ਕਾਰਨ ਕਾਰੋਬਾਰ ਠੱਪ ਸਨ। ਇਸ ਤੋਂ ਬਾਅਦ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਾਲਾਨਾ ਆਵਾਸ ਵੀਜ਼ਿਆਂ ’ਤੇ ਰੋਕ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਹੈ।

ਆਵਾਸ ਨਾਲ ਸਬੰਧਤ ਵੈੱਬਸਾਈਟਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਆਸਟਰੇਲੀਆ ਵਿੱਚ 1,75,000, ਨਿਊਜ਼ੀਲੈਂਡ ਵਿੱਚ 70,000, ਇਟਲੀ ਵਿੱਚ 2,85,500, ਕੈਨੇਡਾ ਵਿੱਚ 3,21,045, ਯੂਕੇ ਵਿੱਚ 4,86,452, ਸਪੇਨ ਵਿੱਚ 5,60,000, ਅਮਰੀਕਾ ਵਿੱਚ 11,00,000, ਜਰਮਨੀ ਵਿੱਚ 14,00,000 ਵੀਜ਼ੇ ਦੇਣ ਦਾ ਸਾਲਾਨਾ ਪ੍ਰੋਗਰਾਮ ਹੈ।

ਐੱਨਐਸਡਬਲਯੂ ਦੇ ਪ੍ਰੀਮੀਅਰ ਡੌਮੀਨਿਕ ਪੇਰੋਟੈਟ ਨੇ ਪਰਵਾਸੀਆਂ ਦੇ ਵੱਡੇ ਦਾਖ਼ਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਆਉਂਦੇ ਪੰਜ ਸਾਲਾਂ ਵਿੱਚ 20 ਲੱਖ ਪਰਵਾਸੀਆਂ ਦੀ ਗਿਣਤੀ ਵਧਾਉਣ ਨੂੰ ਹਰੀ ਝੰਡੀ ਦਿੱਤੀ ਹੈ। ਉਨ੍ਹਾਂ ਆਵਾਸ ਨੂੰ ਸਰਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਆਸਟਰੇਲੀਆ ਨੇ ਜਨਰਲ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ (ਐਸਓਐਲ) ਵਿੱਚ ਲਗਪਗ 674 ਹੁਨਰਮੰਦ ਕਾਮਿਆਂ ਦੀ ਸੂਚੀ ਸੋਧੀ ਹੈ। ਵਧੇਰੇ ਤਰਜੀਹੀ ਵਾਲੇ 44 ਹੁਨਰਮੰਦ ਕਿੱਤਿਆਂ ਦੀ ਸੂਚੀ ਵੱਖਰੀ ਜਾਰੀ ਕੀਤੀ ਗਈ ਹੈ।

ਇਨ੍ਹਾਂ ਵਿੱਚ ਵੱਖ-ਵੱਖ ਇੰਜਨੀਅਰ, ਮੈਡੀਕਲ ਪ੍ਰਯੋਗਸ਼ਾਲਾ ਦੇ ਵਿਗਿਆਨੀ, ਨਰਸਾਂ, ਫਾਰਮਾਸਿਸਟ, ਪ੍ਰੋਗਰਾਮ ਡਿਵੈਲਪਰ ਤੇ ਹੋਰ ਟਰੇਡ ਕਿੱਤਾਕਾਰ ਹਨ। ਇਨ੍ਹਾਂ ਲਈ ਪੁਆਇੰਟ ਸਿਸਟਮ ਤਹਿਤ ਉਮਰ, ਯੋਗਤਾ, ਤਜਰਬਾ ਤੇ ਆਇਲੈਟਸ ਦੇ ਅੰਕ ਹਨ। ਕਈ ਸਿੱਧੇ ਪੀਆਰ ਆ ਸਕਦੇ ਹਨ। ਆਸਟਰੇਲੀਆ ਨੇ ਇਹ ਸੂਚੀ ਰਾਸ਼ਟਰੀ ਹੁਨਰ ਕਮਿਸ਼ਨ ਦੀ ਸਲਾਹ ਅਤੇ ਰਾਸ਼ਟਰ ਮੰਡਲ ਦੇ ਵਿਭਾਗਾਂ ਨਾਲ ਸਲਾਹ-ਮਸ਼ਵਰੇ ਮਗਰੋਂ ਬਣਾਈ ਹੈ। ਆਸਟਰੇਲੀਆ ਨੇ ਪਿਛਲੇ ਦੋ ਸਾਲਾਂ ਦੇ ਬੈਕਲਾਗ ਤੇ ਚਾਲੂ ਸਾਲ ਨੂੰ ਮਿਲਾ ਕਿ ਲਗਪਗ ਛੇ ਲੱਖ ਵੀਜ਼ੇ ਦੇਣੇ ਹਨ।

Leave a Reply

Your email address will not be published.