ਅਧਾਰ ਕਾਰਡ ਵਾਲਿਆਂ ਲਈ ਜਰੂਰੀ ਖ਼ਬਰ-ਕਿਤੇ ਭੁੱਲ ਕੇ ਵੀ ਨਾ ਕਰ ਲਿਓ ਇਹ ਕੰਮ ਨਹੀਂ ਤਾਂ ਲੱਗੇਗਾ 1 ਕਰੋੜ ਰੁਪਏ ਦਾ ਜ਼ੁਰਮਾਨਾਂ

ਸਰਕਾਰ ਨੇ ਆਧਾਰ ਕਾਰਡ ਨੂੰ ਲੈ ਕੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਆਧਾਰ ਕਾਰਡ ਦੀ ਗ਼ਲਤ ਵਰਤੋਂ ਨੂੰ ਰੋਕਣ ਲਈ ਸਰਕਾਰ ਵਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਹੁਣ ਅਜਿਹੇ ਮਾਮਲਿਆਂ ਵਿਚ ਇਕ ਕਰੋੜ ਰੁਪਏ ਤਕ ਦਾ ਜੁਰਮਾਨਾ ਲਗਾਇਆ ਜਾਵੇਗਾ। ਹਾਲਾਂਕਿ ਅਜਿਹੇ ਕਿਸੇ ਵੀ ਫ਼ੈਸਲੇ ਨੂੰ ਚੁਣੌਤੀ ਵੀ ਦਿਤੀ ਜਾ ਸਕਦੀ ਹੈ। ਇਸ ਦੇ ਮੁਤਾਬਕ ਯੂਨੀਕ ਆਈਡੈਂਟੀਫਿਕੇਸਨ ਅਥਾਰਟੀ ਆਫ਼ ਇੰਡੀਆ (ਯੂ.ਆਈ.ਡੀ.ਏ.ਆਈ) ਨੂੰ ਇਹ ਅਧਿਕਾਰ ਦਿਤਾ ਗਿਆ ਹੈ।

ਯੂ.ਆਈ.ਡੀ.ਏ.ਆਏ ਨੂੰ ਆਧਾਰ ਕਾਰਡ ਦੀ ਉਲੰਘਣਾ ਦੀ ਕਿਸੇ ਵੀ ਸ਼ਿਕਾਇਤ ’ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦਾ ਅਧਿਕਾਰ ਹੋਵੇਗਾ। ਯੂ.ਆਈ.ਡੀ.ਏ.ਆਏ ਇਸ ਲਈ ਨਿਰਣਾਇਕ ਅਧਿਕਾਰੀ ਨਿਯੁਕਤ ਕਰੇਗਾ, ਜੋ ਇਸ ਨੂੰ ਲਾਗੂ ਕਰਨਗੇ। ਦਰਅਸਲ ਦੋ ਸਾਲ ਪਹਿਲਾਂ ਇਸ ਸਬੰਧੀ ਕਾਨੂੰਨ ਬਣਾਇਆ ਗਿਆ ਸੀ। ਪਰ ਉਸ ਸਮੇਂ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਸੀ। ਸਰਕਾਰ ਨੇ ਹੁਣ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿਤਾ ਹੈ। ਸਰਕਾਰ ਨੇ 2 ਨਵੰਬਰ ਨੂੰ ਯੂ.ਆਈ.ਡੀ.ਏ.ਆਏ (ਜੁਰਮਾਨੇ ਦਾ ਫ਼ੈਸਲਾ) ਨਿਯਮ, 2021 ਨੂੰ ਅਧਿਸੂਚਿਤ ਕੀਤਾ।

ਇਸ ਦੇ ਤਹਿਤ ਆਧਾਰ ਈਕੋਸਿਸਟਮ ’ਚ ਯੂ.ਆਈ.ਡੀ.ਏ.ਆਏ, ਐਕਟ ਜਾਂ ਯੂ.ਆਈ.ਡੀ.ਏ.ਆੲ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਕਿਸੇ ਦੇ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਹਾਲਾਂਕਿ ਇਸ ਫ਼ੈਸਲੇ ਨੂੰ ਟੈਲੀਕਾਮ ਡਿਸਪਿਊਟਸ ਸੈਟਲਮੈਂਟ ਅਤੇ ਅਪੀਲੀ ਟਿ੍ਰਬਿਊਨਲ ’ਚ ਚੁਣੌਤੀ ਦਿਤੀ ਜਾ ਸਕਦੀ ਹੈ। ਹੁਣ ਤਕ ਯੂ.ਆਈ.ਡੀ.ਏ.ਆਏ ਨੂੰ ਆਧਾਰ ਐਕਟ ਦੇ ਤਹਿਤ ਆਧਾਰ ਈਕੋਸਿਸਟਮ ਵਿਚ ਗ਼ਲਤ ਸੰਸਥਾਵਾਂ ਵਿਰੁਧ ਲਾਗੂ ਕਰਨ ਦੀ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਸੀ।

ਨਿਯਮਾਂ ਮੁਤਾਬਕ ਯੂ.ਆਈ.ਡੀ.ਏ. ਆਏ ਅਪਣੇ ਕਿਸੇ ਵੀ ਅਧਿਕਾਰੀ ਨੂੰ ਪੇਸ਼ਕਾਰੀ ਅਧਿਕਾਰੀ ਵਜੋਂ ਨਾਮਜਦ ਕਰ ਸਕਦਾ ਹੈ। ਇਹ ਅਧਿਕਾਰੀ ਅਥਾਰਟੀ ਦੀ ਤਰਫੋਂ ਇਸ ਮਾਮਲੇ ਨੂੰ ਨਿਰਣਾਇਕ ਅਧਿਕਾਰੀ ਦੇ ਸਾਹਮਣੇ ਪੇਸ਼ ਕਰੇਗਾ। ਇਸ ਸਮੇਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਲੈ ਕੇ ਸਿਮ ਕਾਰਡ, ਪੈਨ ਕਾਰਡ, ਇਨਕਮ ਟੈਕਸ ਰਿਟਰਨ ਆਦਿ ਤਕ ਹਰ ਥਾਂ ਆਧਾਰ ਨੂੰ ਲਾਜ਼ਮੀ ਕਰ ਦਿਤਾ ਗਿਆ ਹੈ। ਅਜਿਹੇ ’ਚ ਕਈ ਵਾਰ ਆਧਾਰ ਦੀ ਦੁਰਵਰਤੋਂ ਹੁੰਦੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.