ਨਵਜੋਤ ਸਿੱਧੂ ਨੇ ਵਾਪਸ ਲਿਆ ਅਸਤੀਫ਼ਾ ਪਰ ਰੱਖੀ ਇਹ ਵੱਡੀ ਸ਼ਰਤ ਤੇ ਚੰਨੀ ਸਰਕਾਰ ਨੂੰ ਵੀ ਲਾਤਾ ਰਗੜਾ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣਾ ਅਸਤੀਫਾ ਵਾਪਸ ਲਿਆ। ਉਨ੍ਹਾਂ ਕਿਹਾ ਕਿ ਜਦੋਂ ਨਵਾਂ ਐਡਵੋਕੇਟ ਜਨਰਲ ਤੇ ਡੀਜੀਪੀ ਆ ਜਾਣਗੇ, ਉਸ ਦਿਨ ਚਾਰਜ ਸੰਭਾਲ ਲੈਣਗੇ। ਉਨ੍ਹਾਂ ਕਿਹਾ ਕਿ ਅਹੁਦੇ ਮਾਅਨੇ ਨਹੀਂ ਰੱਖਦੇ ਬਲਕਿ ਵਿਸ਼ਵਾਸ਼ ਮਾਅਨੇ ਰੱਖਦਾ ਹੈ। 2017 ਵਿਚ ਦੋ ਮੁੱਦਿਆਂ ‘ਤੇ ਇਕ ਸਰਕਾਰ ਬਣੀ ਤੇ ਦੂਜੀ ਡਿੱਗੀ ਸੀ। ਦੋ ਮੁੱਦਿਆਂ ‘ਤੇ ਹੀ ਕੈਪਟਨ ਨੂੰ ਲਾਹਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਬੇਅਦਬੀ ਤੇ ਡਰੱਗ ਮਾਮਲੇ ਨੂੰ ਸਲਝਾਉਣ ਲਈ ਐਡਵੋਕੇਟ ਤੇ ਡੀਜੀਪੀ ਦੀ ਮਹਤਵਪੂਰਨ ਭੂਮਿਕਾ ਹੁੰਦੀ ਹੈ। 130 ਨੰਬਰ FIR ‘ਚ ਸੁਖਬੀਰ ਦੇ ਕਹਿਣ ‘ਤੇ ਦੋਸ਼ੀਆਂ ਨੂੰ ਕਲੀਨ ਚਿੱਟ ਦਿੱਤੀ ਗਈ। ਪੰਜਾਬ ਦੇ ਲੋਕਾਂ ਦ‍ਾ ਸਵਾਲ ਹੈ…..ਸੁਮੇਧ ਸੈਣੀ ਦਾ ਭਰੋਸੇਯੋਗ ਬੰਦਾ ਹੈ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ। ਜਿਹੜਾ ਵਕੀਲ ਸੁਮੇਧ ਸੈਣੀ ਨੂੰ ਜ਼ਮਾਨਤ ਦਿਵਾਉਂਦਾ ਹੈ, ਉਸ ਤੇ ਪੰਜਾਬ ਸਰਕਾਰ ਭਰੋਸਾ ਕਰਦੀ ਹੈ। ਪੰਜਾਬ ਪੁਲਿਸ ਦਾ ਮੁਖੀ ਤੇ ਐਡਵੋਕੇਟ ਜਨਰਲ ਨੂੰ ਲਗਾਉਣ ‘ਤੇ ਲੋਕ ਸਵਾਲ ਖੜ੍ਹੇ ਕਰਦੇ ਹਨ…ਪੰਜਾਬੀ ਦੇ ਮਾਣ ਨੂੰ ਠੇਸ ਪੁੱਜ ਰਹੀ ਹੈ।

ਸਿੱਧੂ ਨੇ ਕਿਹਾ ਕਿ ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ। ਜਿਸ ਦਿਨ ਡੀਜੀਪੀ ਤੇ ਐਡਵੋਕੇਟ ਜਨਰਲ ਨੂੰ ਹਟਾਇਆ ਗਿਆ ਉਸੇ ਦਿਨ ਹਰ ਵਰਕਰ ਸਟਾਰ ਪ੍ਰਚਾਰਕ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਤੇ ਡਰੱਗ ਵੱਡੇ ਮੁੱਦੇ ਹਨ ਜੇ ਦੋਵੇਂ ਨਾ ਹਟਾਏ ਗਏ ਤਾਂ ਲੋਕਾਂ ‘ਚ ਕਿਸ ਮੂੰਹ ਨਾਲ ਜਾਵਾਂਗੇ। ਮੁੱਖ ਮੰਤਰੀ ਨੂੰ ਹਟਾਉਣ ਲਈ ਇਹ ਪਹਿਲੇ ਦੋ ਮੁੱਦੇ ਸਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਬੇਅਦਬੀ ਤੇ ਡਰੱਗ ਦੇ ਮਾਮਲੇ ਵਿਚ ਕੋਈ ਰੁਝਾਨ ਨਹੀਂ ਦਿਖਾਇਆ।

ਸਿੱਧੂ ਨੇ ਕਿਹਾ ਕਿ ਸਵਾ ਮਹੀਨੇ ਪਹਿਲਾਂ ਡੀਜੀਪੀ ਲਈ ਪੈਨਲ ਭੇਜਿਆ ਗਿਆ ਸੀ ਪਰ ਇਹ ਕੀ ਹੋ ਰਿਹਾ ਹੈ। ਸਰਕਾਰ ਦੇ 90 ਦਿਨ ਬਚੇ ਹਨ। ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ‘ਚ ਝੋਲੀ ਅੱਡੀ ਕਿ ਜੇਕਰ ਬਾਦਲ ਨਾ ਫੜਿਆ ਤਾਂ ਲੋਕਾਂ ਨੇ ਪੁੱਟੇ ਹੋਏ ਟੋਏ ‘ਚ ਸੁੱਟ ਦੇਣਾ। ਹੁਣ ਕਿਉਂ ਨਹੀਂ ਕੁੱਝ ਹੋ ਰਿਹਾ। ਲੋਕ ਬੇਅਦਬੀ ਦੇ ਮੁੱਦੇ ਨੂੰ ਭੁੱਲ ਨਹੀਂ ਸਕਦੇ। ਪੰਜ ਪੁਆਇੰਟਾਂ ਵਿਚ ਵੀ ਬੇਅਦਬੀ ਤੇ ਨਸ਼ਾ ਪਹਿਲੇ ਦੋ ਨੰਬਰ ‘ਤੇ ਹਨ। ਛੇ ਸਾਲਾਂ ਵਿਚ ਤਿੰਨ ਸੀਟਾਂ ਬਣੀਆਂ ਪਰ ਕੋਈ ਨਤੀਜਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਹਿਲਾ ਮੁੱਖ ਮੰਤਰੀ ਨਹੀਂ ਰਿਹਾ ਤੇ ਹੁਣ ਵਾਲੇ ਵੀ ਨਹੀਂ ਰਹਿਣੇ।

ਸਿੱਧੂ ਦਾ ਵਜੂਦ ਸਚਾਈ ਨਾਲ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚਾ ਕਿਸਨੇ ਚੁਕਾਇਆ ਸੀ, ਉਨ੍ਹਾਂ ਕਿਹਾ ਕਿ ਪੰਜਾਬ ਤੇ ਪਾਰਟੀ ਅੱਗੇ ਦੋ ਰਸਤੇ ਹਨ…ਵਾਅਦੇ ਕਰਕੇ ਕੁਝ ਨਹੀਂ ਹੋਣਾ। ਪੰਜਾਬ ਨੂੰ ਵੈੱਲਫ਼ੇਅਰ ਸਟੇਟ ਬਣਾਉਣਾ ਹੈ। ਕਰਜ਼ੇ ‘ਚੋਂ ਕੱਢਣਾ ਹੈ। ਉਨ੍ਹਾਂ ਕਿਹਾ ਕਿ ਜੇ ਨਹੀਂ ਕੱਝ ਕ ਸਕਦੇ ਤਾਂ ਉਸਨੂੰ ਮੌਕਾ ਦਿੱਤਾ ਜਾਵੇ। ਸਮਝੌਤੇ ਰੱਦ ਕਰਨ ਲਈ ਪਹਿਲਾਂ ਸਫੈਦ ਪੱਤਰ ਜਾਰੀ ਕੀਤਾ ਜਾਵੇ। ਸਮਝੌਤੇ ਕਿਸ ਨੇ ਕੀਤੇ…ਕਮਿਸ਼ਨਾਂ ਕਿਸ ਕੋਲ ਜਾਂਦੀਆਂ ਸਨ…ਕਿਸੇ ਨੂੰ ਕੁਝ ਨਹੀਂ ਪਤਾ। ਸਿੱਧੂ ਪੰਜਾਬ ਨਾਲ ਖੜ੍ਹਾ ਹੈ।

ਕਿਸੇ ਦੇ ਪਾਪਾਂ ਨਾਲ ਸਿੱਧੂ ਭਾਗੀਦਾਰ ਨਹੀਂ। ਰੇਤੇ ਦੀ ਗੱਲ…ਸ਼ਰਾਬ ਨੀਤੀ ਤੇ ਕੇਬਲ ਦੀ ਗੱਲ ਸਿੱਧੂ ਨੇ ਕੀਤੀ। ਅਫ਼ਸਰਾਂ ਨੂੰ ਸਿਰਫ਼ ਵਰਤਿਆ ਜਾਂਦਾ ਹੈ। ਉਹਨਾਂ ਕਿਹਾ ਕਿ ਮਰਿਆਦਾ ਹਰੇਕ ਦੀ ਹੁੰਦੀ ਹੈ। ਚਿਹਰਾ ਪੰਜਾਬ ਦੇ ਲੋਕ ਤੈਅ ਕਰਦੇ ਹਨ। ਬਾਦਲ ਪਾਕਿਸਤਾਨ ਤੋਂ ਪਹਿਲੀ ਵਾਰ ਭੇਡੂ ਲੈ ਕੇ ਆਏ। ਸਿੱਧੂ ਨੇ ਕਿਹਾ ਕਿ ਉਨ੍ਹਾਂ ਕਦੇ ਦਾਅਵਾ ਨਹੀਂ ਕੀਤਾ ਕਿ ਕਰਤਾਰਪੁਰ ਲਾਂਘਾ ਉਨ੍ਹਾਂ ਨੇ ਖੁਲਾਇਆ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੀ ਅਰਦਾਸ ਪੂਰੀ ਹੋਈ ਹੈ। ਲਾਂਘੇ ਨਾਲ ਪੰਜਾਬ ਦੀ ਅਰਥ ਵਿਵਸਥਾ ਜੁੜੀ ਹੋਈ ਹੈ।

Leave a Reply

Your email address will not be published.