ਦਿਵਾਲੀ ਵਾਲੇ ਦਿਨ ਸਕੂਟਰ ਤੇ ਪਟਾਕੇ ਲੈ ਕੇ ਆ ਰਹੇ ਪਿਓ-ਪੁੱਤ ਨੂੰ ਇੰਝ ਮਿਲੀ ਮੌਤ ਕਿ ਦੇਖ ਕੇ ਹਰ ਕਿਸੇ ਦੀ ਕੰਬ ਉੱਠੀ ਰੂਹ

ਦੀਵਾਲੀ ਵਾਲੇ ਦਿਨ ਖੁਸ਼ੀਆਂ ਦੀਆਂ ਤਿਆਰੀਆਂ ਦੌਰਾਨ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ‘ਚ ਪਿਓ-ਪੁੱਤ ਦੀ ਮੌਤ ਹੋ ਗਈ। ਦਰਅਸਲ ਸਕੂਟੀ ‘ਤੇ ਰੱਖੇ ਪਟਾਕਿਆਂ ਦੇ ਫਟਣ ਕਾਰਨ ਇਕ ਵਿਅਕਤੀ ਅਤੇ ਉਸ ਦਾ ਪੁੱਤਰ ਜ਼ਿੰਦਾ ਸੜ ਗਏ। ਇਹ ਘਟਨਾ ਵੀਰਵਾਰ ਨੂੰ ਪੁਡੂਚੇਰੀ-ਵਿਲੂਪੁਰਮ ਸਰਹੱਦ ਨੇੜੇ ਵਾਪਰੀ, ਜਦੋਂ ਦੇਸ਼ ਭਰ ‘ਚ ਦੀਵਾਲੀ ਮਨਾਈ ਜਾ ਰਹੀ ਸੀ।

ਖ਼ਬਰਾਂ ਅਨੁਸਾਰ ਇਕ ਪਿਓ ਅਤੇ ਪੁੱਤਰ ਜਦੋਂ ਸਕੂਟਰ ’ਤੇ ਘਰ ਜਾ ਰਹੇ ਸੀ, ਉਸ ਦੌਰਾਨ ਇਹ ਹਾਦਸਾ ਵਾਪਰਿਆ। ਉਹਨਾਂ ਦੇ ਸਕੂਟਰ ’ਤੇ ਪਟਾਕਿਆਂ ਦਾ ਬੰਡਲ ਰੱਖਿਆ ਹੋਇਆ ਸੀ। ਜਦੋਂ ਉਹ ਘਰ ਵੱਲ ਜਾ ਰਹੇ ਸੀ ਤਾਂ ਰਾਸਤੇ ਵਿਚ ਹੀ ਪਟਾਕਿਆਂ ਨਾਲ ਧਮਾਕਾ ਹੋਇਆ, ਰਾਸਤੇ ਵਿਚ ਸਕੂਟਰ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ, ਜਿਸ ਨਾਲ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਸੀਸੀਟੀਵੀ ਫੁਟੇਜ ‘ਚ ਕਾਲੈਨਾਸਨ ਸਕੂਟਰ ‘ਤੇ ਸਵਾਰ ਦਿਖਾਈ ਦੇ ਰਿਹਾ ਹੈ ਜਦਕਿ ਉਸ ਦਾ 7 ਸਾਲ ਦਾ ਪੁੱਤਰ ਪ੍ਰਦੀਪ ਸਕੂਟਰ ਦੇ ਅਗਲੇ ਪਾਸੇ ਰੱਖੇ ਪਟਾਕਿਆਂ ਦੇ ਬੰਡਲ ‘ਤੇ ਬੈਠਾ ਹੈ। ਵੀਡੀਓ ‘ਚ ਇਸ ਤੋਂ ਬਾਅਦ ਤੇਜ਼ ਰਫਤਾਰ ਸਕੂਟਰ ‘ਚ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਨਾਲ ਲੜਕੇ ਅਤੇ ਉਸ ਦੇ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਘਟਨਾ ‘ਚ ਤਿੰਨ ਹੋਰ ਲੋਕ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ‘ਚ ਦਾਖਲ ਕਰਵਾਇਆ ਗਿਆ ਹੈ। ਸਕੂਟਰ ਵਿਚ ਪਟਾਕਿਆਂ ਨਾਲ ਹੋਏ ਧਮਾਕੇ ਵਿਚ ਇਕ ਲਾਰੀ ਅਤੇ ਦੋ ਹੋਰ ਮੋਟਰਸਾਈਕਲਾਂ ਦਾ ਵੀ ਨੁਕਸਾਨ ਹੋਇਆ ਹੈ। ਘਟਨਾ ਤੋਂ ਤੁਰੰਤ ਬਾਅਦ ਵਿਲੂਪੁਰਮ ਜ਼ਿਲ੍ਹੇ ਦੇ ਡੀਆਈਜੀ ਪਾਂਡੀਅਨ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.