ਹੁਣੇ ਹੁਣੇ ਏਥੇ ਹੋਇਆ ਵੱਡਾ ਧਮਾਕਾ-ਮੌਕੇ ਤੇ 100 ਦੀ ਮੌਤ ਤੇ ਦਰਜ਼ਨਾਂ ਲੋਕ ਜਖਮੀ

ਸਿਏਰਾ ਲਿਓਨ ਦੀ ਰਾਜਧਾਨੀ ਫ੍ਰੀਟਾਊਨ ਨੇੜੇ ਇਕ ਤੇਲ ਟੈਂਕਰ ’ਚ ਧਮਾਕਾ ਹੋਣ ਨਾਲ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਸਮਾਚਾਰ ਏਜੰਸੀ ਏਐੱਨਆਈ ਅਨੁਸਾਰ, ਇਸ ’ਚ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ, ਟੈਂਕਰ ’ਚ ਲੀਕੇਜ ਤੋਂ ਬਾਅਦ ਇੱਥੇ ਤੇਲ ਲੈਣ ਲਈ ਲੋਕਾਂ ਦੀ ਭੀੜ ਲੱਗ ਗਈ।

ਫ੍ਰੀਟਾਊਨ ਦੇ ਪੂਰਬ ’ਚ ਉਪਨਗਰ ਵੈÇਲੰਗਟਨ ’ਚ ਇਕ ਬੱਸ ਦੇ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇਹ ਧਮਾਕਾ ਹੋਇਆ। ਕਨਾਟ ਹਸਪਤਾਲ ਦੇ ਮੁਰਦਾਘਰ ’ਚ ਸ਼ਨਿਚਰਵਾਰ ਸਵੇਰੇ ਤਕ 92 ਲਾਸ਼ਾਂ ਲਿਆਂਦੇ ਜਾਣ ਦੀ ਸੂਚਨਾ ਹੈ। ਸਟਾਫ਼ ਮੈਂਬਰ ਫੋਡੇ ਮੂਸਾ ਅਨੁਸਾਰ, ਗੰਭੀਰ ਸੜੇ ਹੋਏ ਲਗਭਗ 30 ਪੀੜਤਾਂ ਦੇ ਬਚਣ ਦੀ ਉਮੀਦ ਨਹੀਂ ਹੈ।

ਜ਼ਖ਼ਮੀਆਂ ਦੇ ਕੱਪੜੇ ਧਮਾਕੇ ਤੋਂਬਾਅਦ ਅੱਗ ’ਚ ਸੜ ਗਏ ਸਨ। ਉਹ ਸਟਰੈਚਰ ’ਤੇ ਪਏ ਸਨ। ਧਮਾਕੇ ਤੋਂ ਬਾਅਦ ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਵੱਲੋਂ ਪ੍ਰਾਪਤ ਵੀਡੀਓ ’ਚ ਰਾਤ ਨੂੰ ਵਿਸ਼ਾਲ ਅੱਗ ਦਾ ਗੋਲਾ ਬਲਦਾ ਹੋਇਆ ਦਿਖਾਈ ਦੇ ਰਿਹਾ ਹੈ, ਜਦੋਂਕਿ ਗੰਭੀਰ ਰੂਪ ’ਚ ਝੁਲਸੇ ਕੁਝ ਲੋਕ ਦਰਦ ਨਾਲ ਚੀਕ ਰਹੇ ਸਨ।

ਰਾਸ਼ਟਰਪਤੀ ਜੂਲੀਅਸ ਮਾਡਾ ਬਾਇਓ ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ’ਚ ਹਿੱਸਾ ਲੈਣ ਲਈ ਸਕਾਟਲੈਂਡ ’ਚ ਹਨ। ਉਨ੍ਹਾਂ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ, ‘ਜਿਨ੍ਹਾਂ ਪਰਿਵਾਰਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ, ਅਤੇ ਜੋ ਲੋਕ ਝੁਲਸ ਗਏ ਹਨ, ਉਨ੍ਹਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ।’

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

 

Leave a Reply

Your email address will not be published.