ਹੁਣੇ ਹੁਣੇ ਪੀਐਮ ਮੋਦੀ ਬਾਰੇ ਆਈ ਵੱਡੀ ਖ਼ਬਰ-ਹਰ ਪਾਸੇ ਹੋਗੀ ਚਰਚਾ,ਦੇਖੋ ਪੂਰੀ ਖ਼ਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁੱਕਰਵਾਰ ਨੂੰ ਕੈਂਬਰਿਜ ਐਨਰਜੀ ਰਿਸਰਚ ਐਸੋਸੀਏਟਸ ਵੀਕ (ਸੇਰਾਵੀਕ) ਦੇ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਨਾਲ ਨਵਾਜਿਆ ਗਿਆ।ਵੀਡੀਓ ਕਾਨਫਰੰਸ ਜ਼ਰੀਏ ਆਯੋਜਿਤ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਇਹ ਸਨਮਾਨ ਸਵੀਕਾਰ ਕੀਤਾ ਅਤੇ ਇਸ ਨੂੰ ਦੇਸ਼ ਦੀ ਜਨਤਾ ਨੂੰ ਸਮਰਪਿਤ ਕੀਤਾ।

ਇਸ ਮੌਕੇ ’ਤੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ, ‘ਮੈਂ ਬਹੁਤ ਨਿਮਰਤਾ ਨਾਲ ਸੇਰਾਵੀਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਨੂੰ ਸਵੀਕਾਰ ਕਰਦਾ ਹਾਂ। ਮੈਂ ਇਸ ਪੁਰਸਕਾਰ ਨੂੰ ਆਪਣੇ ਮਹਾਨ ਦੇਸ਼ ਦੀ ਜਨਤਾ ਨੂੰ ਸਮਰਪਿਤ ਕਰਦਾ ਹਾਂ।

ਮੈਂ ਇਹ ਪੁਰਸਕਾਰ ਆਪਣੀ ਭੂਮੀ ਦੀ ਮਹਾਨ ਪਰੰਪਰਾ ਨੂੰ ਸਮਰਪਿਤ ਕਰਦਾ ਹਾਂ, ਜਿਸ ਨੇ ਵਾਤਾਵਰਣ ਨੂੰ ਹਮੇਸ਼ਾ ਰਾਹ ਦਿਖਾਈ ਹੈ।ਸੇਰਾਵੀਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਦੀ ਸ਼ੁਰੂਆਤ 2016 ਵਿਚ ਹੋਈ ਸੀ। ਗਲੋਬਲ ਊਰਜਾ ਅਤੇ ਵਾਤਾਵਰਣ ਦੇ ਖੇਤਰ ਵਿਚ ਵਚਨਬੱਧ ਅਗਵਾਈ ਲਈ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ।

ਡਾਕਟਰ ਡੇਨੀਅਲ ਯੇਰਗਿਲ ਨੇ 1983 ਵਿਚ ਸੇਰਾਵੀਕ ਦੀ ਸਥਾਪਨਾ ਕੀਤੀ ਸੀ। ਇਸ ਦੀ ਸਥਾਪਨਾ ਦੇ ਬਾਅਦ ਹਰੇਕ ਸਾਲ ਮਾਰਚ ਮਹੀਨੇ ਵਿਚ ਹਿਊਸਟਨ ਵਿਚ ਸੇਰਾਵੀਕ ਦਾ ਆਯੋਜਨ ਹੁੰਦਾ ਹੈ। ਇਸ ਦੀ ਗਿਣਤੀ ਵਿਸ਼ਵ ਦੇ ਮੋਹਰੀ ਊਰਾ ਮੰਚਾਂ ਵਿਚ ਹੁੰਦੀ ਹੈ। ਇਸ ਸਾਲ ਇਹ ਆਯੋਜਨ ਡਿਜੀਟਲ ਤਰੀਕੇ ਨਾਲ 1 ਤੋਂ 5 ਮਾਰਚ ਤੱਕ ਹੋਇਆ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

 

Leave a Reply

Your email address will not be published. Required fields are marked *