ਇਫਕੋ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖ਼ਬਰੀ-ਕਿਸਾਨ ਭਰਾਵਾਂ ਨੂੰ ਮਿਲੇਗਾ ਸੁੱਖ ਦਾ ਸਾਹ,ਦੇਖੋ ਪੂਰੀ ਖ਼ਬਰ

ਕਿਸਾਨਾਂ ਨੂੰ ਹਰ ਪਾਸੇ ਮਹਿੰਗਾਈ ਦੀ ਮਾਰ ਪੈ ਰਹੀ ਹੈ ਜਿਸ ਕਾਰਨ ਕਿਸਾਨੀ ਦਿਨ ਬ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਤੇ ਹੁਣ ਕਈ ਖਾਦ ਕੰਪਨੀਆਂ ਵਲੋਂ ਖਾਦਾਂ ਦੇ ਮੁੱਲ ‘ਚ 100 ਤੋਂ 200 ਰੁਪਏ ਪ੍ਰਤੀ ਥੈਲੇ ਦੀ ਦਰ ਨਾਲ ਵਾਧਾ ਕੀਤਾ ਗਿਆ ਹੈ |

ਪਰ ਪੂਰੇ ਦੇਸ਼ ਭਰ ਦੇ ਕਿਸਾਨਾਂ ਲਈ ਇਕ ਰਾਹਤ ਵਾਲੀ ਖ਼ਬਰ ਇਹ ਹੈ ਕਿ ਖਾਦ ਕੰਪਨੀ ਇਫਕੋ ਵਲੋਂ ਕਿਸਾਨ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਫਾਸਫੋਟਿਕ ਖਾਦਾਂ ਜਿਵੇਂ ਕਿ ਡੀ.ਏ.ਪੀ. ਅਤੇ ਐੱਨ.ਪੀ.ਕੇ. ਦੇ ਮੁੱਲ ‘ਚ ਵਾਧਾ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ |

ਇਫਕੋ ਦੇ ਨਿਦੇਸ਼ਕ ਨੇ ਟਵੀਟ ਕਰ ਕਿਹਾ ਕਿ ਇਫਕੋ ਵਿੱਚ ਅਸੀ ਦੋਹਰਾਂਦੇ ਹਾਂ ਕਿ ਮਾਰਚ 2021 ਲਈ ਡੀਏਪੀ ਦੀ ਪ੍ਰਤੀ ਬੋਰੀ ਕੀਮਤ 1,200 ਰੁਪਏ ਹਾਂ , NPK 10: 26 : 26 ਦੀ ਕੀਮਤ 1,175 ਰੁਪਏ , NPK 12:32:16 ਦੀ ਕੀਮਤ 1,185 ਰੁਪਏ ਹੀ ਰਹੇਗੀ । ਉਨ੍ਹਾਂਨੇ ਕਿਹਾ ਕਿ ਸਹਕਾਰੀ ਸੰਸਥਾ ਇਫਕੋ , ਹਮੇਸ਼ਾ ਕਿਸਾਨਾਂ ਦੀ ਸੇਵਾ ਕਰਨ ਲਈ ਪ੍ਰਤਿਬੰਧ ਹੈ ਅਤੇ ਇਸਦਾ ਉਦੇਸ਼ ਕਿਸਾਨਾਂ ਦੇ ਖੇਤੀ ਦੀ ਲਾਗਤ ਘੱਟ ਕਰਨਾ ਹੈ ।

ਸਟੇਟ ਮਾਰਕੀਟਿੰਗ ਮੈਨੇਜਰ ਇਫਕੋ (ਪੰਜਾਬ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਅੰਤਰਰਾਸ਼ਟਰੀ ਬਜ਼ਾਰ ‘ਚ ਫਾਸਫੋਟਿਕ ਖਾਦਾਂ ਦੇ ਮੁੱਲ ‘ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਇਨ੍ਹਾਂ ਉਤਪਾਦਾਂ ਦਾ ਉਤਪਾਦਕ ਅਤੇ ਬਰਾਮਦ ਕਰਨ ਵਾਲੀਆਂ ਹੋਰ ਕੰਪਨੀਆਂ ਵਲੋਂ ਖਾਦਾਂ ਦੇ ਮੁੱਲ ‘ਚ 100 ਤੋਂ 200 ਰੁਪਏ ਪ੍ਰਤੀ ਥੈਲੇ ਦੀ ਦਰ ਨਾਲ ਵਾਧਾ ਕੀਤਾ ਗਿਆ ਹੈ ।

ਪਰ ਇਫਕੋ ਹਮੇਸ਼ਾ ਕਿਸਾਨਾਂ ਨੂੰ ਵਾਜਬ ਮੁੱਲ ਅਤੇ ਉੱਚ ਗੁਣਵੱਤਾ ਵਾਲੇ ਖੇਤੀ ਉਤਪਾਦ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿੰਦੀ ਹੈ ਤੇ ਅੱਗੇ ਵੀ ਦਿੰਦੀ ਰਹੇਗੀ।

Leave a Reply

Your email address will not be published. Required fields are marked *