ਚੋਣਾਂ ਤੋਂ ਪਹਿਲਾਂ ਇਹਨਾਂ 5 ਸੂਬਿਆਂ ਵਿਚ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ,ਦੇਖੋ ਪੂਰੀ ਖ਼ਬਰ

ਪੈਟਰੋਲ-ਡੀਜ਼ਲ ਕੀਮਤਾਂ ਨੂੰ ਲੈ ਕੇ ਰਾਹਤ ਮਿਲ ਸਕਦੀ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਸਰਕਾਰ ਪੈਟਰੋਲ-ਡੀਜ਼ਲ ‘ਤੇ ਟੈਕਸਾਂ ਵਿਚ ਰਾਹਤ ਦੇ ਸਕਦੀ ਹੈ, ਜਿਸ ਨਾਲ ਤੇਲ ਕੀਮਤਾਂ ਵਿਚ ਕਟੌਤੀ ਹੋਵੇਗੀ। ਇਹ ਕਟੌਤੀ ਉਸ ਸਮੇਂ ਹੋ ਸਕਦੀ ਹੈ ਜਦੋਂ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਵੀ ਹਨ। ਪੱਛਮੀ ਬੰਗਾਲ, ਆਸਾਮ, ਕੇਰਲ, ਤਾਮਿਲਨਾਡੂ ਤੇ ਪੁਡੂਚੇਰੀ ਵਿਚ 27 ਮਾਰਚ ਤੋਂ ਚੋਣਾਂ ਸ਼ੁਰੂ ਹੋਣੀਆਂ ਹਨ ਅਤੇ ਦੋ ਮਈ ਨੂੰ ਨਤੀਜੇ ਆਉਣੇ ਹਨ।

ਹਾਲਾਂਕਿ, ਇਸ ਵਿਚਕਾਰ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਨੇ ਅਜੇ ਸਪਲਾਈ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ। ਸਾਊਦੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਰਕਾਰ ਆਪਣੇ ਪਿਛਲੇ ਸਾਲ ਦੇ ਉਸ ਭੰਡਾਰ ਦਾ ਇਸਤੇਮਾਲ ਕਰੇ ਜੋ ਉਸ ਨੇ ਕੱਚਾ ਤੇਲ ਸਸਤਾ ਹੋਣ ਸਮੇਂ ਖ਼ਰੀਦਿਆ ਸੀ।

ਅਜਿਹੇ ਵਿਚ ਹੁਣ ਜਿੰਮੇਵਾਰੀ ਸਰਕਾਰ ਦੇ ਮੋਢਿਆਂ ‘ਤੇ ਆ ਗਈ ਹੈ ਕਿ ਉਹ ਕਿਸੇ ਤਰ੍ਹਾਂ ਨਾਲ ਆਮ ਜਨਤਾ ਨੂੰ ਮਹਿੰਗੇ ਪੈਟਰੋਲ-ਡੀਜ਼ਲ ਤੋਂ ਰਾਹਤ ਦੇਵੇ।ਮੌਜੂਦਾ ਸਮੇਂ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਟੈਕਸ ਦੀ ਗੱਲ ਕਰੀਏ ਤਾਂ ਪੈਟਰੋਲ ਵਿਚ ਤਕਰੀਬਨ 60 ਫ਼ੀਸਦੀ ਅਤੇ ਡੀਜ਼ਲ ਵਿਚ ਤਕਰੀਬਨ 54 ਫ਼ੀਸਦੀ ਹਿੱਸਾ ਤਾਂ ਟੈਕਸ ਦਾ ਹੀ ਹੈ।

ਪੈਟਰੋਲ ਵਿਚ ਆਬਕਾਰੀ ਕਰ ਪ੍ਰਤੀ ਲਿਟਰ 32.90 ਰੁਪਏ ਅਤੇ ਡੀਜ਼ਲ ਵਿਚ 31.80 ਰੁਪਏ ਹੈ। ਇਸ ਤੋਂ ਇਲਾਵਾ ਸੂਬੇ ਵੱਖਰੇ ਤੌਰ ‘ਤੇ ਵੈਟ ਚਾਰਜ ਕਰਦੇ ਹਨ। ਰਾਜਸਥਾਨ ਵਿਚ ਇਹ ਸਭ ਤੋਂ ਜ਼ਿਆਦਾ 36 ਫ਼ੀਸਦੀ ਹੈ। ਸ਼ਨੀਵਾਰ ਨੂੰ ਪੈਟਰੋਲ-ਡੀਜ਼ਲ ਕੀਮਤਾਂ ਲਗਾਤਾਰ 7ਵੇਂ ਦਿਨ ਸਥਿਰ ਰਹੀਆਂ। ਉੱਥੇ ਹੀ, ਬ੍ਰੈਂਟ ਦੀ ਕੀਮਤ 2.62 ਡਾਲਰ ਦਾ ਉਛਾਲ ਲਾ ਕੇ 69.36 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.