ਆਪਣੇ ਆਧਾਰ ਨੰਬਰ ਰਾਹੀਂ ਇੰਝ ਪਤਾ ਲਗਾਓ ਪੀਐਮ ਕਿਸਾਨ ਯੋਜਨਾਂ ਦਾ ਪੈਸਾ ਖਾਤੇ ‘ਚ ਆਇਆ ਜਾਂ ਨਹੀਂ

ਹੁਣ ਸਾਰੇ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਆਉਣ ਵਾਲੇ ਪਾਸੇ ਦੀ ਸਥਿਤੀ ਨੂੰ ਸਿਰਫ਼ ਆਧਾਰ ਨੰਬਰ ਤੋਂ ਪਤਾ ਲਗਾ ਸਕਣਗੇ। ਪੀਐੱਮ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਆਪਣੀ ਕਿਸ਼ਤ ਦਾ ਪੈਸਾ ਦੇਖਣ ਲਈ ਕਿਤੇ ਜਾਣ ਦੀ ਲੋੜ ਨਹੀਂ। ਸਾਰੇ ਲਾਭਪਾਤਰੀ ਪੀਐੱਮ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ pmkisan.gov.in ‘ਤੇ ਜਾ ਕੇ ਆਧਾਰ ਨੰਬਰ ਭਰੋ ਤੇ ਕਿਸ਼ਤ ਦਾ ਪੈਸਾ ਆਸਾਨੀ ਨਾਲ ਚੈੱਕ ਕਰੋ। ਹੁਣ ਆਧਾਰ ਨੰਬਰ ਤੋਂ ਪਤਾ ਕਰੋ ਤੁਹਾਡੇ ਖਾਤੇ ਵਿਚ ਪੈਸਾ ਆਇਆ ਜਾਂ ਨਹੀਂ। ਆਓ ਜਾਣਦੇ ਹਾਂ ਪ੍ਰਕਿਰਿਆ ਬਾਰੇ…

ਕੀ ਹੈ PM Kisan Yojana – ਪੀਐੱਮ ਕਿਸਾਨ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਦਸੰਬਰ 2018 ਕਿਸਾਨਾਂ ਨੂੰ ਲਾਭ ਦੇਣ ਲਈ ਕੀਤੀ ਸੀ। ਇਸ ਯੋਜਨਾ ਤਹਿਤ 4 ਮਹੀਨੇ ਬਾਅਦ ਲਾਭਪਾਤਰੀ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿਚ ਦਿੱਤੇ ਜਾਣਗੇ। ਇਸ ਤਰ੍ਹਾਂ ਕਿਸਾਨਾਂ ਨੂੰ ਪੀਐੱਮ ਕਿਸਾਨ ਯੋਜਨਾ ਤਹਿਤ ਖੇਤੀ ਹੇਤੂ ਮਦਦ ਲਈ ਇਕ ਸਾਲ ਵਿਚ 6000 ਰੁਪਏ ਦਿੱਤੇ ਜਾਣਗੇ। PM Kisan Yojana ਤਹਿਤ ਦਿੱਤੀ ਜਾਣ ਵਾਲੀ ਰਕਮ ਜ਼ਰੀਏ ਕਿਸਾਨ ਉੱਤਮ ਪ੍ਰਕਾਰ ਦੇ ਬੀਜ, ਖਾਦ ਆਦਿ ਖਰੀਦ ਸਕਣਗੇ।

ਆਧਾਰ ਨੰਬਰ ਨਾਲ ਜਾਣੋ ਖਾਤੇ ‘ਚ PM Kisan ਦਾ ਪੈਸਾ ਆਇਆ ਜਾਂ ਨਹੀਂ – ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ‘ਚ ਆਪਣੇ ਭੁਗਤਾਨ ਦੀ ਸਥਿਤੀ ਦੀ ਜਾਂਚ ਕਰਨ ਲਈ ਕਿਸਾਨ ਸਭ ਤੋਂ ਪਹਿਲਾਂ ਇਸ ਯੋਜਨਾ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਂਦੇ ਹਨ। ਵੈੱਬਸਾਈਟ ‘ਤੇ ਜਾਣ ਤੋਂ ਬਾਅਦ ਹੋਮਪੇਜ ਦੇ ਸੱਜੇ ਪਾਸੇ ਮੌਜੂਦ ਕਿਸਾਨ ਕਾਰਨਰ ‘ਤੇ ਕਲਿੱਕ ਕਰੋ।

ਉੱਥੋਂ ਬੈਨੀਫਿਸ਼ਰੀ ਦਾ ਬਦਲ ਚੁਣੋ ਤੇ ਤੁਹਾਡੇ ਸਾਹਮਣੇ ਇਕ ਪੇਜ ਖੁੱਲ੍ਹ ਜਾਵੇਗਾ। ਉਸ ਵਿਚ ਆਧਾਰ ਕਾਰਡ ਨੰਬਰ, ਖਾਤਾ ਨੰਬਰ ਜਾਂ ਯੋਜਨਾ ਨਾਲ ਸੰਬੰਧਤ ਮੋਬਾਈਲ ਨੰਬਰ ਦਰਜ ਕਰੋ ਤੇ ਡਾਟਾ ਪ੍ਰਾਪਤ ਕਰੋ ‘ਤੇ ਕਲਿੱਕ ਕਰੋ। ਅਖੀਰ ਵਿਚ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਭੁਗਤਾਨ ਦਾ ਸਟੇਟਸ ਆ ਜਾਵੇਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.