8 ਮਾਰਚ ਤੋਂ ਇਹਨਾਂ ਲੋਕਾਂ ਨੂੰ ਮਿਲੇਗਾ ਕਮਾਈ ਦਾ ਮੌਕਾ-ਚੱਕ ਲਵੋ ਫਾਇਦਾ,ਦੇਖੋ ਪੂਰੀ ਖ਼ਬਰ

ਬਾਂਡ ਯੀਲਡ ਕਾਰਨ ਗਲੋਬਲ ਬਾਜ਼ਾਰਾਂ ਵਿਚ ਮਚੀ ਉਥਲ-ਪੁਥਲ ਤੋਂ ਆਈ. ਪੀ. ਓ. ਬਾਜ਼ਾਰ ਬੇਖ਼ਬਰ ਹੈ। ਆਈ. ਪੀ. ਓ. ਨੂੰ ਲੈ ਕੇ ਨਿਵੇਸ਼ਕਾਂ ਦਾ ਉਤਸ਼ਾਹ ਲਗਾਤਾਰ ਜਾਰੀ ਹੈ। MTAR ਟੈਕਨਾਲੋਜੀਜ਼ ਦਾ ਆਈ. ਪੀ. ਓ. ਲਗਭਗ 200 ਗੁਣਾ ਵੱਧ ਸਬਸਕ੍ਰਾਈਬ ਹੋਇਆ ਹੈ।

ਇਸ ਵਿਚਕਾਰ ਹੁਣ ਆਨਲਾਈਨ ਟ੍ਰੈਵਲ ਕੰਪਨੀ ਈਜ਼ੀ ਟ੍ਰਿਪ ਪਲੈਨਰਜ਼ ਦਾ ਆਈ. ਪੀ. ਓ. 8 ਮਾਰਚ ਨੂੰ ਗਾਹਕੀ ਲਈ ਖੁੱਲ੍ਹਣ ਜਾ ਰਿਹਾ ਹੈ।ਕੰਪਨੀ ਨੇ 510 ਕਰੋੜ ਰੁਪਏ ਦੇ ਆਈ. ਪੀ. ਓ. ਲਈ ਪ੍ਰਤੀ ਸ਼ੇਅਰ 186-187 ਰੁਪਏ ਕੀਮਤ ਦਾ ਦਾਇਰਾ ਨਿਰਧਾਰਤ ਕੀਤਾ ਹੈ। ਆਈ. ਪੀ. ਓ. ਤਹਿਤ ਕੰਪਨੀ ਦੇ ਪ੍ਰਮੋਟਰ ਨਿਸ਼ਾਂਤ ਪਿੱਟੀ ਅਤੇ ਰਿਕਾਂਤ ਪਿੱਟੀ ਦੋਵੇਂ 255-255 ਕਰੋੜ ਰੁਪਏ ਦੇ ਸ਼ੇਅਰ ਵੇਚਣਗੇ।

ਰਿਟੇਲ ਨਿਵੇਸ਼ਕਾਂ ਲਈ ਇੰਨਾ ਹਿੱਸਾ ਰਾਖਵਾਂ- 10 ਮਾਰਚ ਨੂੰ ਈਜ਼ੀ ਟ੍ਰਿਪ ਪਲੈਨਰਜ਼ ਦਾ ਆਈ. ਪੀ. ਓ. ਬੰਦ ਹੋਵੇਗਾ। ਨਿਵੇਸ਼ਕ ਘੱਟੋ-ਘੱਟ 80 ਇਕੁਇਟੀ ਸ਼ੇਅਰਾਂ ਲਈ ਬੋਲੀ ਲਾ ਸਕਦੇ ਹਨ। ਆਈ. ਪੀ. ਓ. ਦਾ 10 ਫ਼ੀਸਦੀ ਹਿੱਸਾ ਪ੍ਰਚੂਨ ਨਿਵੇਸ਼ਕਾਂ ਲਈ ਰਾਖਵਾਂ ਰੱਖਿਆ ਗਿਆ ਹੈ। 75 ਫ਼ੀਸਦੀ ਹਿੱਸਾ ਸੰਸਥਾਗਤ ਅਤੇ 15 ਫ਼ੀਸਦੀ ਗੈਰ ਸੰਸਥਾਗਤ ਨਿਵੇਸ਼ਕਾਂ ਲਈ ਰਾਖਵਾਂ ਹੈ। 16 ਮਾਰਚ ਨੂੰ ਸ਼ੇਅਰਾਂ ਦੀ ਅੰਤਿਮ ਵੰਡ ਹੋ ਸਕਦੀ ਹੈ ਅਤੇ ਸਟਾਕ ਮਾਰਕੀਟ ਵਿਚ ਲਿਸਟਿੰਗ 19 ਮਾਰਚ ਨੂੰ ਹੋ ਸਕਦੀ ਹੈ।

2008 ਵਿਚ ਸ਼ੁਰੂ ਹੋਈ ਈਜ਼ੀ ਟ੍ਰਿਪ ਪਲੈਨਰਜ਼ ਇਕ ਆਨਲਾਈਨ ਟ੍ਰੈਵਲ ਏਜੰਸੀ ਹੈ, ਜਿਸ ਦੇ ਨੋਇਡਾ, ਬੰਗਲੁਰੂ, ਮੁੰਬਈ ਤੇ ਹੈਦਰਾਬਾਦ ਸਣੇ ਵੱਖ-ਵੱਖ ਭਾਰਤੀ ਸ਼ਹਿਰਾਂ ਵਿਚ ਦਫ਼ਤਰ ਹਨ। ਇਸ ਦੇ ਅੰਤਰਰਾਸ਼ਟਰੀ ਦਫ਼ਤਰ (ਸਹਿਯੋਗੀ ਕੰਪਨੀਆਂ ਵਜੋਂ) ਸਿੰਗਾਪੁਰ, ਯੂ. ਏ. ਈ. ਅਤੇ ਯੂ.ਕੇ. ਵਿਚ ਹਨ।

KFintech ਪ੍ਰਾਈਵੇਟ ਲਿਮਟਿਡ ਈਜ਼ੀ ਟ੍ਰਿਪ ਪਲੈਨਰਜ਼ ਆਈ. ਪੀ. ਓ. ਦਾ ਰਜਿਸਟਰਾਰ ਹੈ। ਉੱਥੇ ਹੀ, ਇਸ ਆਈ. ਪੀ. ਓ. ਦਾ ਪ੍ਰਬੰਧਨ ਐਕਸਿਸ ਕੈਪੀਟਲ ਅਤੇ ਜੇ. ਐੱਮ. ਫਾਈਨੈਂਸ਼ੀਅਲ ਵੱਲੋਂ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ‘ਤੇ ਰਿਟਰਨ ਜੋਖਮ ਭਰਿਆ ਹੁੰਦਾ ਹੈ। ਇਸ ਲਈ ਬਿਨਾਂ ਜਾਣਕਾਰੀ ਇਸ ਤੋਂ ਬਚਣਾ ਚਾਹੀਦਾ ਹੈ।

Leave a Reply

Your email address will not be published.