ਅੱਧੀ ਰਾਤ ਨੂੰ CM ਚੰਨੀ ਨੇ ਬਚਾਈ ਗਾਂ ਦੀ ਜਾਨ, ਫੇਰ ਲਿਆ ਅਸ਼ੀਰਵਾਦ, ਦੇਖੋ ਮੌਕੇ ਦੀ ਵੀਡੀਓ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਅਜਿਹੇ ਇਨਸਾਨ ਹਨ ਜੋ ਹਰ ਮਸਲੇ ਪ੍ਰਤੀ ਸੰਜੀਦਾ ਹਨ। ਕਿਸੇ ਤੇ ਔਖਾ ਵੇਲਾ ਦੇਖ ਕੇ ਉਨ੍ਹਾਂ ਦਾ ਦਿਲ ਪਸੀਜ ਜਾਂਦਾ ਹੈ। ਉਹ ਨਾਂ ਦਿਨ ਦੇਖਦੇ ਹਨ ਨਾਂ ਰਾਤ। ਬਸ ਉਨ੍ਹਾਂ ਦੇ ਮਨ ਵਿੱਚ ਇੱਕ ਹੀ ਇੱਛਾ ਹੁੰਦੀ ਹੈ ਕਿ ਕਿਸੇ ਦੇ ਕੰਮ ਆਇਆ ਜਾ ਸਕੇ। ਵਾਹ ਲੱਗਦੀ ਉਹ ਹਰ ਕਿਸੇ ਦੀ ਮਦਦ ਕਰਨਾ ਚਾਹੁੰਦੇ ਹਨ। ਇਸ ਲਈ ਉਹ ਆਪਣੇ ਸੁਖ ਆਰਾਮ ਦੀ ਵੀ ਪ੍ਰਵਾਹ ਨਹੀਂ ਕਰਦੇ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।

ਮੁੱਖ ਮੰਤਰੀ ਆਪਣੀ ਰਿਹਾਇਸ਼ ਨੂੰ ਜਾ ਰਹੇ ਹਨ। ਉਨ੍ਹਾ ਨੂੰ ਪਤਾ ਲੱਗਦਾ ਹੈ ਕਿ ਇਕ ਟੋਏ ਵਿਚ ਕੋਈ ਗਾਂ ਡਿੱਗ ਪਈ ਹੈ। ਮੁੱਖ ਮੰਤਰੀ ਤੁਰੰਤ ਉੱਥੇ ਪਹੁੰਚਦੇ ਹਨ ਅਤੇ ਹਾਲਾਤ ਦਾ ਜਾਇਜ਼ਾ ਲੈਣ ਮਗਰੋਂ ਇਨ੍ਹਾਂ ਵਿਅਕਤੀਆਂ ਨੂੰ ਗਾਂ ਨੂੰ ਬਚਾਉਣ ਲਈ ਕਹਿੰਦੇ ਹਨ। ਮੁੱਖ ਮੰਤਰੀ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਵੀ ਬੁਲਾਉਣ ਦੀ ਗੱਲ ਕਹੀ ਜਾਂਦੀ ਹੈ। ਕਈ ਲੋਕ ਜੇ ਸੀ ਬੀ ਮਸ਼ੀਨ ਮੰਗਾਉਣ ਦੀ ਗੱਲ ਕਰਦੇ ਹਨ ਪਰ ਮੁੱਖ ਮੰਤਰੀ ਤੁਰੰਤ ਕੰਮ ਕਰਨ ਦੀ ਗੱਲ ਆਖਦੇ ਹਨ।

ਉਹ ਆਪਣੀ ਨਿਗਰਾਨੀ ਵਿੱਚ ਸਾਰਾ ਕੰਮ ਕਰਵਾਉਂਦੇ ਹਨ। ਕਾਫੀ ਜੱਦੋ ਜਹਿਦ ਮਗਰੋਂ ਗਾਹ ਨੂੰ ਬਾਹਰ ਕੱਢ ਲਿਆ ਜਾਂਦਾ ਹੈ। ਮੁੱਖ ਮੰਤਰੀ ਦੁਆਰਾ ਖ਼ੁਦ ਇਸ ਕੰਮ ਵਿੱਚ ਦਿਲਚਸਪੀ ਲੈਣ ਕਾਰਨ ਗਾਂ ਦੀ ਜਾਨ ਬਚ ਗਈ। ਹਾਲਾਂਕਿ ਜੇਕਰ ਕੋਈ ਹੋਰ ਵਿਅਕਤੀ ਹੁੰਦਾ ਤਾਂ ਉਹ ਵੀ ਇਸ ਰਾਤ ਦੇ ਸਮੇਂ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰਦਾ ਪਰ ਮੁੱਖ ਮੰਤਰੀ ਨੇ ਇਰਾਦਾ ਧਾਰ ਲਿਆ ਸੀ ਕਿ ਗਾਂ ਦੀ ਜਾਨ ਬਚਾਉਣੀ ਹੀ ਹੈ। ਜਦੋਂ ਨਾ ਬਾਹਰ ਨਿਕਲ ਆਉਂਦੀ ਹੈ

ਤਾਂ ਸਾਰੇ ਉਸ ਦੀ ਮਾਲਸ਼ ਕਰਦੇ ਹਨ। ਜਾਂਦੇ ਵਕਤ ਮੁੱਖ ਮੰਤਰੀ ਗਾਂ ਨੂੰ ਮੱਥਾ ਟੇਕਦੇ ਹਨ ਅਤੇ ਕਹਿੰਦੇ ਹਨ, ਚੰਗਾ ਮਾਸੀ ਤੇਰੀ ਜਾਨ ਬਚ ਗਈ। ਉਨ੍ਹਾਂ ਨੂੰ ਤਸੱਲੀ ਹੋ ਜਾਂਦੀ ਹੈ ਕਿ ਗਾਂ ਹੁਣ ਠੀਕ ਠਾਕ ਹੈ। ਉਹ ਇਨ੍ਹਾਂ ਵਿਅਕਤੀਆਂ ਨੂੰ ਇਹ ਵੀ ਕਹਿੰਦੇ ਹਨ ਕਿ ਗਾਂ ਨੂੰ ਟੋਏ ਤੋਂ ਪਾਸੇ ਕਰ ਦਿਓ। ਕਿਤੇ ਦੁਬਾਰਾ ਵਿਚ ਨਾ ਡਿੱਗ ਪਵੇ। ਜਿਨ੍ਹਾਂ ਵਿਅਕਤੀਆਂ ਨੇ ਗਾਂ ਨੂੰ ਬਚਾਉਣ ਵਿੱਚ ਬਹੁਤ ਜ਼ਿਆਦਾ ਹਿੰਮਤ ਦਿਖਾਈ, ਮੁੱਖ ਮੰਤਰੀ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਹ ਕੀ ਕਰਦੇ ਹਨ?

ਜਦੋਂ ਉਹ ਵਿਅਕਤੀ ਕਹਿੰਦੇ ਹਨ ਕਿ ਉਹ ਵਿਹਲੇ ਹਨ ਤਾਂ ਮੁੱਖ ਮੰਤਰੀ ਉਨ੍ਹਾਂ ਨੂੰ ਸਵੇਰੇ ਮਿਲਣ ਲਈ ਕਹਿੰਦੇ ਹਨ। ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਲੋਕ ਕੁਮੈਂਟ ਕਰਕੇ ਮੁੱਖ ਮੰਤਰੀ ਦੀ ਤਾਰੀਫ਼ ਕਰ ਰਹੇ ਹਨ। ਅੱਜ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਦੇ ਦਿਲ ਵਿੱਚ ਪਸ਼ੂਆਂ ਲਈ ਵੀ ਇਨਸਾਨਾਂ ਜਿੰਨਾ ਹੀ ਪ੍ਰੇਮ ਹੈ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published.