ਹੋ ਜਾਓ ਸਾਵਧਾਨ- ਹੁਣੇ ਹੁਣੇ ਪੰਜਾਬ ਚ’ ਇਹਨਾਂ 4 ਜ਼ਿਲ੍ਹਿਆਂ ਚ’ ਕਰਫਿਊ ਲਗਾਉਣ ਦੇ ਹੋਏ ਹੁਕਮ,ਦੇਖੋ ਪੂਰੀ ਖ਼ਬਰ

ਕੋਰੋਨਾਵਾਇਰਸ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਨਾਇਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ।ਇਹ ਕਰਫਿਊ ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਜਾਰੀ ਰਹੇਗਾ।ਨਵਾਂ ਸ਼ਹਿਰ, ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਨਾਇਟ ਕਰਫਿਊ ਲਾਗੂ ਕੀਤਾ ਜਾ ਚੁੱਕਾ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਡੀਸੀ ਨੂੰ ਕਰਫਿਊ ਲਾਉਣ ਦੀ ਇਜਾਜ਼ਤ ਦਿੱਤੀ ਸੀ।ਇਸ ਦੇ ਤਹਿਤ ਇਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਅੱਜ ਰਾਤ ਤੋਂ ਨਾਇਟ ਕਰਫਿਊ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਜਾਣਕਾਰੀ ਮੁਤਾਬਿਕ 6 ਮਾਰਚ ਤੋਂ ਰਾਤ 11 ਵਜੇ ਤੋਂ ਸਵੇਰ 5 ਵਜੇ ਤਕ ਕਰਫਿਊ ਲੱਗੇਗਾ ਅਤੇ ਅਗਲੇ ਆਦੇਸ਼ਾਂ ਤੱਕ ਜਾਰੀ ਰਹੇਗਾ।ਇਨ੍ਹਾਂ ਜ਼ਿਲ੍ਹਿਆਂ ਵਿੱਚ ਮੁੜ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਪਿੱਛਲੇ ਦੋ ਦਿਨਾਂ ਅੰਦਰ ਕੋਰੋਨਾ ਦੇ ਕਰੀਬ 400 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *