ਹੁਣੇ ਹੁਣੇ ਏਨੀਂ ਤਰੀਕ ਤੱਕ ਸਕੂਲ ਬੰਦ ਰੱਖਣ ਦਾ ਹੋਇਆ ਐਲਾਨ-ਆਈ ਤਾਜ਼ਾ ਵੱਡੀ ਖ਼ਬਰ

ਦਿੱਲੀ-ਐੱਨ.ਸੀ.ਆਰ. ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਰਾਜਧਾਨੀ ਦਿੱਲੀ ਤੋਂ ਬਾਅਦ ਹੁਣ ਯੂ.ਪੀ. ਦੇ ਗੌਤਮਬੁੱਧ ਨਗਰ ਵਿੱਚ ਵੀ ਸਕੂਲ-ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਗੌਤਮਬੁੱਧ ਨਗਰ ਦੇ ਡੀ.ਐੱਮ. ਨੇ ਹੁਕਮ ਦਿੱਤਾ ਹੈ ਕਿ 21 ਨਵੰਬਰ ਤੱਕ ਗੌਤਮਬੁੱਧ ਨਗਰ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣ ਵਾਲੇ ਹਨ। ਸਾਰੇ ਦਫ਼ਤਰ ਵੀ 50 ਫ਼ੀਸਦੀ ਕਰਮਚਾਰੀ ਦੇ ਨਾਲ ਖੁੱਲ੍ਹਣਗੇ।

ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਇੱਕ ਹਫਤੇ ਲਈ ਸਕੂਲ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ ਸੀ। ਉੱਥੇ ਵੀ ਪ੍ਰਦੂਸ਼ਣ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਇਸ ਤੋਂ ਬਾਅਦ ਹਰਿਆਣਾ ਦੇ ਐੱਨ.ਸੀਆਰ. ਖੇਤਰਾਂ ਵਿੱਚ ਵੀ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਹੋ ਗਿਆ ਅਤੇ ਹੁਣ ਗੌਤਮਬੁੱਧ ਨਗਰ ਵਿੱਚ ਵੀ ਉਥੇ ਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਗੌਤਮਬੁੱਧ ਨਗਰ DM ਸੁਹਾਸ ਐੱਲ. ਵਾਈ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਫੈਸਲੇ ਦੀ ਜਾਣਕਾਰੀ ਦਿੱਤੀ।

ਫੈਸਲੇ ਮੁਤਾਬਕ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਸਮੇਤ ਹੋਰ ਵਿੱਦਿਅਕ ਅਦਾਰੇ ਬੰਦ ਰਹਿਣ ਵਾਲੇ ਹਨ। ਹੁਣ ਇਹ ਫੈਸਲਾ ਵੀ ਉਦੋਂ ਹੋਇਆ ਜਦੋਂ ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰਾਂ ਨੂੰ ਝਾੜ ਪਈ ਸੀ। ਕੋਰਟ ਨੇ ਪਹਿਲਾਂ ਹੀ ਬੁੱਧਵਾਰ ਸ਼ਾਮ ਦੀ ਡੈਡਲਾਈਨ ਦਿੱਤੀ ਸੀ। ਕਿਹਾ ਗਿਆ ਸੀ ਕਿ ਪ੍ਰਦੂਸ਼ਣ ਨੂੰ ਲੈ ਕੇ ਕੋਈ ਠੋਸ ਫੈਸਲਾ ਲਿਆ ਜਾਵੇ। ਉਸੇ ਕੜੀ ਵਿੱਚ ਹੁਣ ਗੌਤਮਬੁੱਧ ਨਗਰ ਵਿੱਚ ਸਕੂਲ-ਕਾਲਜ ਬੰਦ ਰਹਿਣ ਵਾਲੇ ਹਨ। ਉਂਜ ਮਾਤਾ- ਪਿਤਾ ਵੀ ਲਗਾਤਾਰ ਇਹੀ ਮੰਗ ਕਰ ਰਹੇ ਸਨ। ਉਹ ਵੀ ਅਜਿਹੇ ਪ੍ਰਦੂਸ਼ਣ ਵਿੱਚ ਬੱਚਿਆਂ ਨੂੰ ਸਕੂਲ ਭੇਜਣ ਦੇ ਪੱਖ ਵਿੱਚ ਨਹੀਂ ਸਨ।

ਦਿੱਲੀ ਵਿੱਚ ਪਿਛਲੇ ਦਿਨਾਂ ਦੀ ਤੁਲਨਾ ਵਿੱਚ ਅੱਜ ਹਵਾ ਦੀ ਗੁਣਵੱਤਾ ਥੋੜ੍ਹੀ ਬਿਹਤਰ ਹੈ। ਅੰਕੜੇ ਦੱਸਦੇ ਹਨ ਕਿ ਰਾਜਧਾਨੀ ਵਿੱਚ ਏ.ਕਿਊ.ਆਈ. 375 ਦਰਜ ਕੀਤਾ ਗਿਆ ਹੈ, ਜੋ ਪਹਿਲਾਂ 400 ਦੇ ਪਾਰ ਚੱਲ ਰਿਹਾ ਸੀ ਪਰ ਕਿਹਾ ਜਾ ਰਿਹਾ ਹੈ ਐਤਵਾਰ ਤੱਕ ਦਿੱਲੀ ਨੂੰ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.