ਪੈਨ ਕਾਰਡ ਤੇ ਅਧਾਰ ਕਾਰਡ ਵਾਲੇ ਜਲਦੀ ਕਰਲੋ ਇਹ ਕੰਮ ਨਹੀਂ ਤਾਂ ਮੋਟਾ ਨੁਕਸਾਨ ਹੋਊ

ਆਧਾਰ ਕਾਰਡ ਅਤੇ ਪੈਨ ਕਾਰਡ ਦੇਸ਼ ਦੇ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਆਮਦਨ ਕਰ ਰਿਟਰਨ (ITR) ਭਰਨ ਤੋਂ ਲੈ ਕੇ ਵੱਡੇ ਬੈਂਕਿੰਗ ਲੈਣ-ਦੇਣ ਤੱਕ, ਪੈਨ ਕਾਰਡ (PAN CARD) ਦੀ ਲੋੜ ਹੁੰਦੀ ਹੈ। ਕਈ ਹੋਰ ਵਿੱਤੀ ਗਤੀਵਿਧੀਆਂ ਲਈ ਵੀ ਪੈਨ ਕਾਰਡ ਹੋਣਾ ਲਾਜ਼ਮੀ ਹੈ। ਆਧਾਰ ਕਾਰਡ ਦੀ ਵਰਤੋਂ ਬਹੁਤ ਸਾਰੇ ਕੰਮ ਕਰਨ ਅਤੇ ਪਛਾਣ ਦਿਖਾਉਣ ਲਈ ਕੀਤੀ ਜਾਂਦੀ ਹੈ।

ਆਮਦਨ ਕਰ ਵਿਭਾਗ (Income Tax Department)) ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਅੰਤਿਮ ਮਿਤੀ ਵਜੋਂ 31 ਮਾਰਚ, 2022 ਤੈਅ ਕੀਤੀ ਹੈ। ਜੇਕਰ ਪੈਨ ਕਾਰਡ ਨੂੰ ਇਸ ਤਰੀਕ ਤੱਕ ਆਧਾਰ ਕਾਰਡ ਨਾਲ ਨਹੀਂ ਜੋੜਿਆ ਗਿਆ ਤਾਂ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਸ ਲਈ ਆਓ ਜਾਣਦੇ ਹਾਂ ਪੈਨ ਨੂੰ ਆਧਾਰ ਨਾਲ ਜੋੜਨ ਦੀ ਪ੍ਰਕਿਰਿਆ।

31 ਮਾਰਚ ਤੋਂ ਬਾਅਦ ਪੈਨ ਕਾਰਡ ਅਕਿਰਿਆਸ਼ੀਲ ਹੋ ਜਾਵੇਗਾ – ਜੇਕਰ ਤੁਸੀਂ ਸਰਕਾਰ ਵੱਲੋਂ ਤੈਅ ਆਖਰੀ ਤਰੀਕ ਤੱਕ ਆਧਾਰ ਨੂੰ ਪੈਨ ਨਾਲ ਨਹੀਂ ਜੋੜਦੇ ਤਾਂ ਤੁਹਾਨੂੰ ਵੱਧ ਤੋਂ ਵੱਧ 1,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਲੋਕ 31 ਮਾਰਚ, 2022 ਤੱਕ ਪੈਨ ਕਾਰਡ ਨੂੰ ਆਧਾਰ ਨਾਲ ਨਹੀਂ ਜੋੜਦੇ, ਉਨ੍ਹਾਂ ਦਾ ਪੈਨ ਕਾਰਡ 1 ਅਪ੍ਰੈਲ, 2022 ਤੋਂ ਅਕਿਰਿਆਸ਼ੀਲ ਹੋ ਜਾਵੇਗਾ।

ਆਨਲਾਈਨ ਲਿੰਕ ਇਸ ਤਰ੍ਹਾਂ ਕਰ ਸਕਦੇ ਹਨ – >> ਪਹਿਲਾਂ ਇਨਕਮ ਟੈਕਸ ਵੈੱਬਸਾਈਟ ‘ਤੇ ਜਾਓ।

>> ਆਧਾਰ ਕਾਰਡ ਵਿੱਚ ਦਿੱਤਾ ਗਿਆ ਨਾਮ, ਪੈਨ ਨੰਬਰ ਅਤੇ ਆਧਾਰ ਨੰਬਰ ਦਾਖਲ ਕਰੋ।

>> ਆਧਾਰ ਕਾਰਡ ਚ ਜਨਮ ਸਾਲ ਦਿੱਤਾ ਜਾਂਦਾ ਹੈ ਤਾਂ ਸਹੀ ਦਾ ਨਿਸ਼ਾਨ ਲਗਾਓ।

>> ਹੁਣ ਕੈਪਚਾ ਕੋਡ ਦਾਖਲ ਕਰੋ।

>> ਹੁਣ ਲਿੰਕ ਆਧਾਰ ਬਟਨ ‘ਤੇ ਕਲਿੱਕ ਕਰੋ

>> ਤੁਹਾਡਾ ਪੈਨ ਆਧਾਰ ਨਾਲ ਲਿੰਕ ਹੋ ਜਾਵੇਗਾ।

SMS ਤੋਂ ਇੰਝ ਕਰ ਸਕਦੇ ਹੋ ਲਿੰਕ – ਤੁਹਾਨੂੰ ਆਪਣੇ ਫ਼ੋਨ ‘ਤੇ UIDPAN ਟਾਈਪ ਕਰਨ ਦੀ ਲੋੜ ਪਵੇਗੀ। ਫਿਰ 12 ਅੰਕ ਦਾ ਆਧਾਰ ਨੰਬਰ ਟਾਈਪ ਕਰੋ। ਫਿਰ 10 ਅੰਕਾਂ ਦਾ ਪੈਨ ਨੰਬਰ ਟਾਈਪ ਕਰੋ। ਹੁਣ ਸਟੈਪ 1 ਚ ਦਸਿਆ ਗਿਆ ਸੁਨੇਹਾ 567678 ਜਾਂ 56161 ‘ਤੇ ਭੇਜੋ।

ਜਾਣੋ ਅਕਿਰਿਆਸ਼ੀਲ ਪੈਨ ਨੂੰ ਕਿਵੇਂ ਚਾਲੂ ਕਰਨਾ ਹੈ – ਅਕਿਰਿਆਸ਼ੀਲ ਪੈਨ ਕਾਰਡ ਨੂੰ ਚਾਲੂ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਐਸਐਮਐਸ ਕਰਨ ਦੀ ਲੋੜ ਹੈ। ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਤੋਂ 12 ਅੰਕਾਂ ਦਾ ਪੈਨ ਨੰਬਰ ਦਾਖਲ ਕਰ ਸਪੇਸ ਤੋਂ ਬਾਅਦ10 ਅੰਕਾਂ ਦਾ ਆਧਾਰ ਨੰਬਰ ਦਾਖਲ ਕਰ 567678 ਜਾਂ 56161 ‘ਤੇ ਮੈਸੇਜ ਕਰਨਾ ਹੋਵੇਗਾ ।

Leave a Reply

Your email address will not be published.