26 ਨਵੰਬਰ ਤੋਂ ਏਅਰਟੈੱਲ ਦਾ ਸਿਮ ਰੱਖਣ ਵਾਲਿਆਂ ਨੂੰ ਲੱਗੇਗਾ ਇਹ ਵੱਡਾ ਝੱਟਕਾ

ਏਅਰਟੈੱਲ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ‘ਚ ਕਾਲਿੰਗ ਦੇ ਨਾਲ-ਨਾਲ ਡਾਟਾ ਪਲਾਨ ਵੀ ਸ਼ਾਮਲ ਹਨ। ਕੰਪਨੀ ਨੇ ਆਪਣੇ ਸਭ ਤੋਂ ਸਸਤੇ ਰੀਚਾਰਜ ਪਲਾਨ ਸਮੇਤ ਅੱਧੀ ਦਰਜਨ ਦੇ ਕਰੀਬ ਡਾਟਾ ਅਤੇ ਕਾਲਿੰਗ ਪਲਾਨ ਵਧਾਏ ਹਨ।

ਏਅਰਟੈੱਲ ਦੀਆਂ ਨਵੀਆਂ ਦਰਾਂ 26 ਨਵੰਬਰ ਤੋਂ ਦੇਸ਼ ਭਰ ‘ਚ ਲਾਗੂ ਹੋਣਗੀਆਂ। ਕੰਪਨੀ ਨੇ ਪ੍ਰੀ-ਪੇਡ ਟੈਰਿਫ ਪਲਾਨ ‘ਚ ਕਰੀਬ 20 ਤੋਂ 25 ਫੀਸਦੀ ਦਾ ਵਾਧਾ ਕੀਤਾ ਹੈ। ਅਜਿਹੇ ‘ਚ ਏਅਰਟੈੱਲ ਦਾ ਸਭ ਤੋਂ ਸਸਤਾ ਰੀਚਾਰਜ ਪਲਾਨ 99 ਰੁਪਏ ਦਾ ਹੋਵੇਗਾ, ਜੋ ਪਹਿਲਾਂ 79 ਰੁਪਏ ‘ਚ ਆਉਂਦਾ ਸੀ।

ਇਨ੍ਹਾਂ ਪ੍ਰਸਿੱਧ ਪਲਾਨਜ਼ ਦੀ ਵੀ ਵਧੀ ਕੀਮਤ – ਏਅਰਟੈੱਲ ਦਾ ਸਭ ਤੋਂ ਸਸਤਾ ਪ੍ਰੀ-ਪੇਡ ਪਲਾਨ 79 ਰੁਪਏ ਦੀ ਬਜਾਏ 99 ਰੁਪਏ ‘ਚ ਆਵੇਗਾ। ਇਸ ਪਲਾਨ ‘ਚ ਵੱਧ ਤੋਂ ਵੱਧ 28 ਦਿਨਾਂ ਦੀ ਵੈਧਤਾ ਉਪਲਬਧ ਹੋਵੇਗੀ।ਏਅਰਟੈੱਲ ਦੇ 149 ਰੁਪਏ ਵਾਲੇ ਪਲਾਨ ਦੀ ਬਜਾਏ 179 ਰੁਪਏ ਦੇਣੇ ਹੋਣਗੇ। ਇਸ ਪਲਾਨ ‘ਚ ਰੋਜ਼ਾਨਾ 2GB ਡਾਟਾ ਅਤੇ ਅਨਲਿਮਟਿਡ ਕਾਲਿੰਗ ਉਪਲਬਧ ਹੈ।

ਏਅਰਟੈੱਲ ਦੇ 219 ਰੁਪਏ ਵਾਲੇ ਪਲਾਨ ਦੀ ਬਜਾਏ 265 ਰੁਪਏ ਦੇਣੇ ਹੋਣਗੇ। ਇਹ ਪਲਾਨ ਰੋਜ਼ਾਨਾ 1GB ਡਾਟਾ ਅਤੇ 28 ਦਿਨਾਂ ਦੀ ਵੈਧਤਾ ਦੇ ਨਾਲ ਅਸੀਮਤ ਕਾਲਿੰਗ ਦੇ ਨਾਲ ਆਵੇਗਾ। ਏਅਰਟੈੱਲ ਦੇ 598 ਰੁਪਏ ਵਾਲੇ ਪਲਾਨ ਦੀ ਕੀਮਤ ਵਧ ਕੇ 719 ਰੁਪਏ ਹੋ ਗਈ ਹੈ। ਇਹ ਪਲਾਨ 84 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ਪਲਾਨ ‘ਚ ਯੂਜ਼ਰਸ ਨੂੰ ਰੋਜ਼ਾਨਾ 1.5GB ਡਾਟਾ ਦਿੱਤਾ ਜਾਂਦਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.