ਕਨੇਡਾ ਤੋਂ ਬਾਅਦ ਹੁਣ ਇਸ ਵੱਡੇ ਦੇਸ਼ ਨੇ ਵੀ ਖੋਲ੍ਹਤੇ ਦਰਵਾਜ਼ੇ-ਜਲਦੀ ਲਗਵਾਓ ਵੀਜ਼ਾ

ਆਸਟ੍ਰੇਲੀਆ ਜਾਣ ਵਾਲਿਆਂ ਲਈ ਚੰਗੀ ਖਬਰ ਆਈ ਹੈ। ਆਸਟ੍ਰੇਲੀਆ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦੇਣ ਜਾ ਰਿਹਾ ਹੈ। ਇਸ ਨਾਲ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਆਸਟ੍ਰੇਲੀਆ ਜਾਣ ਦੀ ਖੁੱਲ੍ਹ ਮਿਲ ਜਾਏਗੀ। ਆਸਟ੍ਰੇਲੀਆ ਨੇ ਕੋਰੋਨਾ ਦੇ ਕਹਿਰ ਕਰਕੇ ਸਖਤ ਪਾਬੰਦੀਆਂ ਲਾਈਆਂ ਹੋਈਆਂ ਹਨ ਜਿਸ ਨਾਲ ਪਿਛਲੇ ਦੋ ਸਾਲਾਂ ਤੋਂ ਵਿਦੇਸ਼ੀਆਂ ਦੇ ਦਾਖਲੇ ਉੱਪਰ ਵੀ ਸਖਤੀ ਹੈ।

ਹੁਣ ਆਸਟ੍ਰੇਲੀਆ ਸਰਕਾਰ ਨੂੰ ਉਮੀਦ ਹੈ ਕਿ 200,000 ਟੀਕਾਕਰਨ ਕੀਤੇ ਵਿਦੇਸ਼ੀ ਵਿਦਿਆਰਥੀ ਤੇ ਹੁਨਰਮੰਦ ਕਾਮੇ ਜਲਦੀ ਹੀ ਬਿਨਾਂ ਕੁਆਰੰਟੀਨ ਕੀਤੇ ਵਾਪਸ ਆਉਣਗੇ ਜਦੋਂ ਦੇਸ਼ ਅਗਲੇ ਹਫ਼ਤੇ ਮਹਾਂਮਾਰੀ ਦੀਆਂ ਪਾਬੰਦੀਆਂ ਨੂੰ ਹੋਰ ਢਿੱਲ ਦੇਵੇਗਾ। ਇਸ ਨਾਲ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਵੱਡਾ ਲਾਹਾ ਮਿਲੇਗਾ। ਸਰਕਾਰ ਨੇ ਇਹ ਸੰਕੇਤ ਚੁਫੇਰਿਓਂ ਪੈ ਰਹੇ ਦਬਾਅ ਮਗਰੋਂ ਦਿੱਤੇ ਹਨ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ 1 ਦਸੰਬਰ ਤੋਂ ਵਿਦਿਆਰਥੀਆਂ, ਹੁਨਰਮੰਦ ਕਾਮਿਆਂ ਤੇ ਕੰਮਕਾਜੀ ਛੁੱਟੀਆਂ ‘ਤੇ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਪਾਬੰਦੀ ਤੋਂ ਛੋਟ ਲੈਣ ਦੀ ਲੋੜ ਤੋਂ ਬਿਨਾਂ ਸਿਡਨੀ ਤੇ ਮੈਲਬਾਰਨ ਹਵਾਈ ਅੱਡਿਆਂ ‘ਤੇ ਉੱਤਰਨ ਦੀ ਇਜਾਜ਼ਤ ਦਿੱਤੀ ਜਾਵੇਗੀ।ਦੱਸ ਦਈਏ ਕਿ ਆਸਟ੍ਰੇਲੀਆ ਵਿੱਚ ਅਜੇ ਵੀ ਕੋਰੋਨਾ ਦੀਆਂ ਕਾਫੀ ਪਾਬੰਦੀਆਂ ਹਨ। ਆਸਟ੍ਰੇਲੀਆ ਸਰਕਾਰ ਵੱਲੋਂ ਕੋਵਿਡ ਦੇ ਟਾਕਰੇ ਲਈ ਸ਼ੁਰੂ ਕੀਤੇ ਟੀਕਾਕਰਨ ਵਿਰੁੱਧ ਮੁਲਕ ਦੇ ਵੱਖ-ਵੱਖ ਸ਼ਹਿਰਾਂ ’ਚ ਮੁਜ਼ਾਹਰੇ ਹੋ ਰਹੇ ਹਨ।

ਲੰਘੇ ਦਿਨ ਹੀ ਮੁਜ਼ਾਹਰਾਕਾਰੀਆਂ ਨੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਉਹ ‘ਫਰੀਡਮ’ ਚਾਹੁੰਦੇ ਹਨ, ਇਹ ਲੋਕਾਂ ਦਾ ਅਧਿਕਾਰ ਹੈ ਕਿ ਉਹ ਕੋਵਿਡ ਰੋਕੂ ਟੀਕਾ ਲਵਾਉਣਾ ਚਾਹੁੰਦੇ ਹਨ ਜਾਂ ਨਹੀਂ।ਸਿਡਨੀ ਵਿੱਚ ਕਰੀਬ ਵੀਹ ਹਜ਼ਾਰ ਲੋਕਾਂ ਦੇ ਇਕੱਠ ਨੇ ਸਰਕਾਰ ਦੀ ਟੀਕਾਕਰਨ ਮੁਹਿੰਮ ਉੱਤੇ ਕਿੰਤੂ ਕੀਤਾ। ਉਨ੍ਹਾਂ ਕਿਹਾ ਕਿ ਜੋ ਸਿਹਤਯਾਬ ਹਨ ਤੇ ਟੀਕਾ ਲਵਾਉਣ ਤੋਂ ਇਨਕਾਰੀ ਹਨ, ਨੂੰ ਵੀ ਟੀਕੇ ਲਈ ਮਜਬੂਰ ਕੀਤਾ ਜਾਂਦਾ ਹੈ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਇਹ ਸਾਜ਼ਿਸ਼ ਹੈ ਤੇ ਸਰਕਾਰੀ ਪੈਸੇ ਦੀ ਬਰਬਾਦੀ ਹੈ।

ਟੀਕੇ ਦਾ ਵਿਰੋਧ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੰਮ ਵਾਲੀਆਂ ਤੇ ਖਾਣ-ਪੀਣ ਵਾਲੀਆਂ ਥਾਵਾਂ, ਹਵਾਈ ਸਫ਼ਰ ਮੌਕੇ ਰੋਕਿਆ ਜਾ ਰਿਹਾ ਹੈ। ਇਹ ਪੱਖਪਾਤੀ ਤੇ ਗ਼ੈਰ ਵਿਧਾਨਕ ਵਰਤਾਰਾ ਹੈ। ਜਦਕਿ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ 16 ਸਾਲ ਤੋਂ ਵੱਧ ਉਮਰ ਦੇ ਕਰੀਬ 80 ਪ੍ਰਤੀਸ਼ਤ ਆਸਟ੍ਰੇਲਿਆਈ ਲੋਕਾਂ ਦਾ ਹੁਣ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ। ਇਹ ਗਿਣਤੀ ਵੱਧ ਰਹੀ ਹੈ।ਉਨ੍ਹਾਂ ਕਿਹਾ ਕਿ ਆਸਟਰੇਲੀਆ ਵਿਸ਼ਵ ਵਿੱਚ ਸਭ ਤੋਂ ਵੱਧ ਟੀਕਾਕਰਨ ਦਰਾਂ ਵਾਲੇ ਮੁਲਕਾਂ ਵਿੱਚੋਂ ਇੱਕ ਹੋਣ ਦੇ ਰਾਹ ’ਤੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਨ ਨਾਲ ਸੁਰੱਖਿਆ ਵਧਦੀ ਹੈ ਤੇ ਲੋਕ ਸਾਥ ਦੇਣ।

Leave a Reply

Your email address will not be published.