ਕੇਂਦਰ ਸਰਕਾਰ ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਰਸੋਈ ਗੈਸ ਸਿਲੰਡਰ ਸਬੰਧੀ ਨਿਯਮ ਬਦਲਣ ਜਾ ਰਹੀ ਹੈ। ਨਵੇਂ ਨਿਯਮ ਮੁਤਾਬਿਕ ਗਾਹਕ ਹੁਣ ਕਿਸੇ ਇਕ ਡੀਲਰ ਦੇ ਬਦਲੇ ਇਕੱਠੇ ਤਿੰਨ ਡੀਲਰਾਂ ਤੋਂ ਗੈਸ ਬੁੱਕ ਕਰਵਾ ਸਕਣਗੇ। ਅਕਸਰ ਇਕ ਡੀਲਰ ਦੇ ਨਾਲ ਐੱਲਪੀਜੀ ਉਪਲਬਧਤਾ ‘ਤੇ ਪਰੇਸ਼ਾਨੀ ਹੁੰਦੀ ਹੈ।
ਗਾਹਕਾਂ ਨੂੰ ਨੰਬਰ ਲੱਗਣ ਦੇ ਬਾਵਜੂਦ ਸਮੇਂ ਸਿਰ ਸਿਲੰਡਰ ਨਹੀਂ ਮਿਲਣ ‘ਚ ਮੁਸ਼ਕਲ ਆਉਂਦੀ ਹੈ। ਅਜਿਹੇ ਵਿਚ ਜਿੱਥੇ ਪਹਿਲਾਂ ਮਿਲ ਜਾਵੇ ਉੱਥੋਂ ਦੇ ਨਜ਼ਦੀਕੀ ਡੀਲਰ ਤੋਂ ਵੀ ਐੱਲਪੀਜੀ ਸਿਲੰਡਰ ਲੈ ਸਕਣਗੇ।ਆਇਲ ਸੈਕਟਰੀ ਤਰੁਣ ਕਪੂਰ ਨੇ ਕਿਹਾ ਕਿ ਸਰਕਾਰ ਘੱਟ ਦਸਤਾਵੇਜ਼ਾਂ ‘ਤੇ ਰਸੋਈ ਗੈਸ ਕੁਨੈਕਸ਼ਨ ਦੇਣ ਦੀ ਤਿਆਰੀ ਕਰ ਰਹੀ ਹੈ। ਬਦਲੇ ਨਿਯਮਾਂ ‘ਚ ਐਡਰੈੱਸ ਪਰੂਫ ਦੇ ਬਿਨਾਂ ਵੀ ਕੁਨੈਕਸ਼ਨ ਦੇਣ ਦੀ ਯੋਜਨਾ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਐੱਲਪੀਜੀ ਕੁਨੈਕਸ਼ਨ ਲੈਣ ਲਈ ਰੈਜ਼ੀਡੈਂਟ ਪਰੂਫ ਜ਼ਰੂਰੀ ਹੁੰਦਾ ਹੈ। ਇਸ ਦੇ ਬਿਨਾਂ ਸਿਲੰਡਰ ਲੈਣਾ ਮੁਸ਼ਕਲ ਹੈ। ਹਾਲਾਂਕਿ ਸਭ ਦੇ ਕੋਲ ਇਹ ਦਸਤਾਵੇਜ਼ ਨਹੀਂ ਹੁੰਦਾ ਤੇ ਪਿੰਡਾਂ ‘ਚ ਇਸ ਨੂੰ ਬਣਵਾਉਣਾ ਮੁਸ਼ਕਲ ਹੁੰਦਾ ਹੈ।ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੰਟਰਵਿਊ ‘ਚ ਤਰੁਣ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ 8 ਕਰੋੜ ਐੱਲਪੀਜੀ ਸਿਲੰਡਰ ਕੁਨੈਕਸ਼ਨ ਦਿੱਤੇ ਗਏ ਹਨ।
ਇਸ ਸਾਲ ਪੇਸ਼ ਹੋਏ ਬਜਟ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਉਚਵਲਾ ਯੋਜਨਾ ਤਹਿਤ ਦੇਸ਼ ਵਿਚ 1 ਕਰੋੜ ਗੈਸ ਕੁਨੈਕਸ਼ਨ ਮੁਫ਼ਤ ਵੰਡੇ ਜਾਣਗੇ। ਸਰਕਾਰ ਦੀ ਯੋਜਨਾ ਇਸ ਗਿਣਤੀ ਨੂੰ 2 ਕਰੋੜ ਤਕ ਵਧਾਉਣ ਦੀ ਹੈ. ਬਜਟ ਵਿਚ ਇਸ ਦੇ ਲਈ ਵੱਖਰੇ ਅਲਾਟਮੈਂਟ ਦੀ ਵਿਵਸਥਾ ਨਹੀਂ ਕੀਤੀ ਹੈ।
ਫਿਲਹਾਲ ਜਿਹੜੀ ਸਬਸਿਡੀ ਚੱਲ ਰਹੀ ਹੈ, ਉਸੇ ਤੋਂ ਕੁਨਕੈਸ਼ਨ ਵੰਡਣ ਦਾ ਕੰਮ ਪੂਰਾ ਹੋਵੇਗਾ। ਸਰਕਾਰ ਨੇ ਅਨੁਮਾਨ ਲਗਾਇਆ ਹੈ ਕਿ ਕਿੰਨੇ ਲੋਕਾਂ ਕੋਲ ਐੱਲਪੀਜੀ ਕੁਨੈਕਸ਼ਨ ਨਹੀਂ ਹੈ। ਇਹ ਹਿਸਾਬ 1 ਕਰੋੜ ਦੇ ਆਸਪਾਸ ਹੈ। ਉਜਵਲਾ ਸਕੀਮ ‘ਚ ਹੁਣ ਤਕ 29 ਕਰੋੜ ਲੋਕਾਂ ਨੂੰ ਮੁਫ਼ਤ ਐੱਲਪੀਜੀ ਕੁਨੈਕਸ਼ਨ ਮਿਲ ਚੁੱਕਾ ਹੈ।