ਗੈਸ ਸਿਲੰਡਰ ਖਰੀਦਣ ਵਾਲਿਆਂ ਲਈ ਆਈ ਜਰੂਰੀ ਖ਼ਬਰ-ਸਬਸਿਡੀ ਬਾਰੇ ਹੁਣ ਹੋ ਗਿਆ ਇਹ ਨਵਾਂ ਐਲਾਨ

LPG ‘ਤੇ ਸਬਸਿਡੀ ਲੈਣ ਵਾਲੇ ਗਾਹਕਾਂ ਲਈ ਅਹਿਮ ਖਬਰ ਹੈ। ਉੱਜਵਲਾ ਯੋਜਨਾ ਦੇ ਤਹਿਤ ਮੁਫਤ LPG ਗੈਸ ਕੁਨੈਕਸ਼ਨ ‘ਤੇ ਮਿਲਣ ਵਾਲੀ ਸਬਸਿਡੀ ‘ਚ ਵੱਡਾ ਬਦਲਾਅ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਵੀ ਉੱਜਵਲਾ ਯੋਜਨਾ ਦੇ ਤਹਿਤ ਮੁਫਤ LPG ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਸ ਖਬਰ ਨੂੰ ਧਿਆਨ ਨਾਲ ਪੜ੍ਹੋ।

ਕੀ LPG ਕੁਨੈਕਸ਼ਨਾਂ ‘ਤੇ ਸਬਸਿਡੀ ਦਾ ਢਾਂਚਾ ਬਦਲੇਗਾ? – ਰਿਪੋਰਟ ਮੁਤਾਬਕ ਸਕੀਮ ਬਾਰੇ ਪ੍ਰਕਾਸ਼ਿਤ ਖ਼ਬਰਾਂ ਮੁਤਾਬਕ ਇਸ ਸਕੀਮ ਤਹਿਤ ਨਵੇਂ ਕੁਨੈਕਸ਼ਨਾਂ ਲਈ ਸਬਸਿਡੀ ਦੇ ਮੌਜੂਦਾ ਢਾਂਚੇ ਵਿਚ ਬਦਲਾਅ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੈਟਰੋਲੀਅਮ ਮੰਤਰਾਲੇ ਨੇ ਦੋ ਨਵੇਂ ਢਾਂਚੇ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਇਸ ਨੂੰ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿਚ ਇਕ ਕਰੋੜ ਨਵੇਂ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਸਰਕਾਰ OMCs ਦੀ ਤਰਫੋਂ ਐਡਵਾਂਸ ਪੇਮੈਂਟ ਮਾਡਲ ਨੂੰ ਬਦਲ ਸਕਦੀ ਹੈ।

ਕੀ ਪੇਸ਼ਗੀ ਭੁਗਤਾਨ ਦਾ ਢੰਗ ਬਦਲ ਜਾਵੇਗਾ? – ਮਿਲੀ ਜਾਣਕਾਰੀ ਅਨੁਸਾਰ ਐਡਵਾਂਸ ਪੇਮੈਂਟ ਕੰਪਨੀ 1600 ਰੁਪਏ ਦੀ ਇਕਮੁਸ਼ਤ ਵਸੂਲੀ ਕਰੇਗੀ। ਵਰਤਮਾਨ ਵਿਚ OMCs EMI ਦੇ ਰੂਪ ਵਿਚ ਪੇਸ਼ਗੀ ਰਕਮ ਵਸੂਲਦੇ ਹਨ, ਜਦੋਂ ਕਿ ਇਸ ਮਾਮਲੇ ਤੋਂ ਜਾਣੂ ਇਕ ਸੂਤਰ ਅਨੁਸਾਰ ਸਰਕਾਰ ਇਸ ਸਕੀਮ ਵਿਚ ਬਾਕੀ ਬਚੀ 1600 ਦੀ ਸਬਸਿਡੀ ਜਾਰੀ ਰੱਖੇਗੀ।

ਸਰਕਾਰ ਮੁਫਤ LPG ਸਿਲੰਡਰ ਦਿੰਦੀ ਹੈ – ਸਰਕਾਰ ਦੀ ਉੱਜਵਲਾ ਸਕੀਮ ਤਹਿਤ ਗਾਹਕਾਂ ਨੂੰ 14.2 ਕਿਲੋ ਦਾ ਸਿਲੰਡਰ ਤੇ ਸਟੋਵ ਦਿੱਤਾ ਜਾਂਦਾ ਹੈ। ਇਸਦੀ ਕੀਮਤ ਲਗਭਗ 3200 ਰੁਪਏ ਹੈ ਤੇ ਇਸ ‘ਤੇ ਸਰਕਾਰ ਤੋਂ 1600 ਰੁਪਏ ਦੀ ਸਬਸਿਡੀ ਮਿਲਦੀ ਹੈ ਜਦੋਂ ਕਿ ਤੇਲ ਮਾਰਕੀਟਿੰਗ ਕੰਪਨੀਆਂ (OMCs) 1600 ਰੁਪਏ ਐਡਵਾਂਸ ਦਿੰਦੀਆਂ ਹਨ। ਹਾਲਾਂਕਿ OMC ਰੀਫਿਲ ‘ਤੇ ਸਬਸਿਡੀ ਦੀ ਰਕਮ ਨੂੰ EMI ਵਜੋਂ ਵਸੂਲਦੇ ਹਨ।ਉੱਜਵਲਾ ਸਕੀਮ ਵਿਚ ਕਿਵੇਂ ਰਜਿਸਟਰ ਕਰਨਾ ਹੈ………………………….

– ਉੱਜਵਲਾ ਸਕੀਮ ਲਈ ਰਜਿਸਟਰ ਕਰਨਾ ਬਹੁਤ ਆਸਾਨ ਹੈ।

– ਉੱਜਵਲਾ ਸਕੀਮ ਦੇ ਤਹਿਤ ਇਕ ਬੀਪੀਐਲ ਪਰਿਵਾਰ ਦੀ ਇਕ ਔਰਤ ਗੈਸ ਕੁਨੈਕਸ਼ਨ ਲਈ ਅਰਜ਼ੀ ਦੇ ਸਕਦੀ ਹੈ।

– ਤੁਸੀਂ ਅਧਿਕਾਰਤ ਵੈੱਬਸਾਈਟ pmujjwalayojana.com ‘ਤੇ ਜਾ ਕੇ ਇਸ ਸਕੀਮ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋਗੇ।

– ਰਜਿਸਟਰ ਕਰਨ ਲਈ ਤੁਹਾਨੂੰ ਪਹਿਲਾਂ ਇਕ ਫਾਰਮ ਭਰਨਾ ਹੋਵੇਗਾ ਤੇ ਇਸ ਨੂੰ ਨਜ਼ਦੀਕੀ ਐਲਪੀਜੀ ਵਿਤਰਕ ਨੂੰ ਦੇਣਾ ਹੋਵੇਗਾ।

– ਇਸ ਫਾਰਮ ਵਿਚ ਅਪਲਾਈ ਕਰਨ ਵਾਲੀ ਔਰਤ ਨੂੰ ਆਪਣਾ ਪੂਰਾ ਪਤਾ, ਜਨ ਧਨ ਬੈਂਕ ਖਾਤਾ ਤੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਆਧਾਰ ਨੰਬਰ ਵੀ ਦੇਣਾ ਹੋਵੇਗਾ।

– ਬਾਅਦ ਵਿਚ ਇਸ ਦੀ ਪ੍ਰਕਿਰਿਆ ਕਰਨ ਤੋਂ ਬਾਅਦ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਯੋਗ ਲਾਭਪਾਤਰੀ ਨੂੰ ਐਲਪੀਜੀ ਕੁਨੈਕਸ਼ਨ ਜਾਰੀ ਕਰਦੀਆਂ ਹਨ।

– ਜੇਕਰ ਕੋਈ ਉਪਭੋਗਤਾ EMI ਦੀ ਚੋਣ ਕਰਦਾ ਹੈ ਤਾਂ EMI ਰਕਮ ਨੂੰ ਸਿਲੰਡਰ ‘ਤੇ ਪ੍ਰਾਪਤ ਸਬਸਿਡੀ ਦੇ ਵਿਰੁੱਧ ਐਡਜਸਟ ਕੀਤਾ ਜਾਂਦਾ ਹੈ।

Leave a Reply

Your email address will not be published.