ਇਹਨਾਂ ਲੋਕਾਂ ਨੂੰ ਲਗਾਤਾਰ 6 ਦਿਨ ਹੋਣਗੀਆਂ ਸਰਕਾਰੀ ਛੁੱਟੀਆਂ-ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ

ਅੱਜ ਗੁਰੂ ਨਾਨਕ ਜੈਅੰਤੀ ਹੈ। ਇਸ ਕਾਰਨ ਦੇਸ਼ਭਰ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਬੈਂਕ ਲਗਾਤਰਾ 4 ਦਿਨ ਤਕ ਬੰਦ ਰਹਿਣਗੇ। ਨਵੰਬਰ ਦੇ ਦੂਜੇ ਪੰਦਰਵਾੜੇ ‘ਚ ਬੈਂਕ ਕਰੀਬ 6 ਦਿਨ ਬੰਦ ਰਹਿਣਗੇ। ਖ਼ਾਸ ਗੱਲ ਹੈ ਕਿ ਸਾਰੀਆਂ ਛੁੱਟੀਆਂ ਵੀਕੈਂਡ ਦੇ ਨਾਲ ਆ ਰਹੀਆਂ ਹਨ। ਅੱਜ ਸ਼ੇਅਰ ਬਾਜ਼ਾਰ ‘ਚ ਕਾਰੋਬਾਰ ਨਹੀਂ ਹੋਵੇਗਾ। ਇਸ ਤੋਂ ਬਾਅਦ ਸ਼ਨਿਚਰਵਾਰ ਤੇ ਐਤਵਾਰ ਦੀ ਛੁੱਟੀ ਹੈ।

ਮਿਜ਼ੋਰਮ, ਮੱਧ ਪ੍ਰਦੇਸ਼, ਉੱਤਰਾਖੰਡ ਵਿਚ ਬੈਂਕ ਬੰਦ ਰਹਿਣਗੇ। ਰਿਜ਼ਰਵ ਬੈਂਕ ਨੇ ਬੈਂਕ ਛੁੱਟੀਆਂ ਨੂੰ ਤਿੰਨ ਤਰੀਕਿਆਂ ਨਾਲ ਵੰਡਿਆ ਹੈ। ਇਨ੍ਹਾਂ ਵਿਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ ਛੁੱਟੀਆਂ, ਰੀਅਲ-ਟਾਈਮ ਗ੍ਰਾਸ ਸੈਟਲਮੈਂਟ ਹੋਲੀਡੇ ਤੇ ਬੈਂਕਾਂ ਦੇ ਖਾਤਿਆਂ ਨੂੰ ਬੰਦ ਕਰਨਾ ਸ਼ਾਮਲ ਹੈ। ਕੇਂਦਰੀ ਬੈਂਕ ਦੀ ਸੂਚੀ ਮੁਤਾਬਕ ਨਵੰਬਰ ਮਹੀਨੇ ਵਿਚ 11 ਛੁੱਟੀਆਂ ਹੋਣਗੀਆਂ। ਬਾਕੀ ਵੀਕੈਂਡ ਦੀਆਂ ਛੁੱਟੀਆਂ ਹਨ। ਇਸ ਵਿਚ ਮਹੀਨੇ ਦੇ ਸਾਰੇ ਐਤਵਾਰ ਤੇ ਦੂਜੇ ਤੇ ਚੌਥੇ ਸ਼ਨਿਚਰਵਾਰ ਸ਼ਾਮਲ ਹੁੰਦੇ ਹਨ।

ਸਟਾਕ ਮਾਰਕੀਟ ਬੰਦ – ਬੀਐਸਈ ਤੇ ਐਨਐਸਈ ਦੀ ਵੈਬਸਾਈਟ ਅਨੁਸਾਰ 19 ਨਵੰਬਰ ਨੂੰ ਮਾਰਕੀਟ ਵਿਚ ਕੋਈ ਵਪਾਰ ਨਹੀਂ ਹੋਵੇਗਾ। ਕਮੋਡਿਟੀ ਮਾਰਕਿਟ ਵੀ ਸਵੇਰ ਦੇ ਸਮੇਂ ਬੰਦ ਰਹੇਗੀ। ਉੱਥੇ ਸ਼ਾਮ 5 ਵਜੇ ਕਾਰੋਬਾਰ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ 4 ਤੇ 5 ਨਵੰਬਰ ਨੂੰ ਬਾਜ਼ਾਰ ਬੰਦ ਰਹੇ ਸਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.