ਸਰਦਾਰ ਜੀ ਦੀ ਸਫਾਰੀ ‘ਚ ਲੱਗੇ ਜੁਗਾੜ ਨੇ ਕੀਤਾ ਵੱਡੀਆਂ ਕੰਪਨੀਆਂ ਨੂੰ ਫੇਲ੍ਹ

ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਕਸਰ ਲੋਕਾਂ ਦੀ ਚਿੰਤਾ ਦਾ ਕਾਰਨ ਰਹਿੰਦੀਆਂ ਹਨ ਅਤੇ ਆਏ ਦਿਨ ਇਨ੍ਹਾਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਸਰਦਾਰ ਜੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਗੱਡੀ ਵਿੱਚ ਇੱਕ ਅਜਿਹਾ ਜੁਗਾੜ ਲਗਾਇਆ ਹੈ ਜਿਸ ਨੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਵੀ ਫੇਲ੍ਹ ਕਰ ਦਿੱਤਾ ਹੈ।

ਇਨ੍ਹਾਂ ਦਾ ਨਾਮ ਆਦੇਸ਼ ਸਿੰਘ ਹੈ ਅਤੇ ਇਨ੍ਹਾਂ ਨੇ ਇੱਕ ਅਜਿਹੀ ਖੋਜ ਕਰ ਦਿੱਤੀ ਹੈ ਜਿਸ ਨਾਲ ਕੁਦਰਤ ਨੂੰ ਵੀ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਵੀ ਬਹੁਤ ਜਿਆਦਾ ਫਾਇਦਾ ਹੋਵੇਗਾ। ਉਨ੍ਹਾਂ ਨੇ ਆਪਣੀ ਗੱਡੀ ਦੇ ਵਿੱਚ ਇੱਕ ਅਜਿਹਾ ਜੁਗਾੜ ਫਿੱਟ ਕਰ ਦਿੱਤਾ ਹੈ ਜਿਸ ਨਾਲ ਗੱਡੀ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਕਰਦੀ।

ਇਨ੍ਹਾਂ ਨੇ ਆਪਣੀ ਗੱਡੀ ਦਾ ਸਾਇਲੈਂਸਰ ਬੰਦ ਕਰਕੇ ਗੱਡੀ ਦੇ ਅੰਦਰ ਇੱਕ ਜੁਗਾੜ ਫਿੱਟ ਕਰ ਦਿੱਤਾ ਹੈ। ਇਸ ਦੇ ਨਾਲ ਗੱਡੀ ਪ੍ਰਦੂਸ਼ਣ ਨਹੀਂ ਕਰਦੀ ਜਿਸ ਨਾਲ ਨਾ ਤਾਂ ਸਾਡੀ ਸਹਿਤ ਤੇ ਕੋਈ ਪ੍ਰਭਾਵ ਪਵੇਗਾ ਅਤੇ ਨਾ ਹੀ ਵਾਤਾਵਰਨ ਪ੍ਰਦੂਸ਼ਣ ਹੋਵੇਗਾ। ਇਸ ਤਕਨੀਕ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਐਵਾਰਡ ਵੀ ਦਿੱਤਾ ਗਿਆ ਹੈ।

ਇਸਦਾ ਇੱਕ ਹੋਰ ਵੱਡਾ ਫਾਇਦਾ ਇਹ ਹੈ ਕਿ ਇਸਨੂੰ ਲਗਾਉਣ ਨਾਲ ਗੱਡੀ ਡੀਜ਼ਲ ਵੀ ਬਹੁਤ ਘੱਟ ਲੈਂਦੀ ਹੈ। ਯਾਨੀ ਕਿ ਡੀਜ਼ਲ ਦਾ ਖਰਚਾ ਵੀ ਘਟਦਾ ਹੈ ਅਤੇ ਪ੍ਰਦੂਸ਼ਣ ਵੀ ਨਹੀਂ ਹੁੰਦਾ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਤਕਨੀਕ ਇੰਜਣਾਂ ਦੇ ਨਾਲ ਨਾਲ ਬਿਜਲੀ ਬਣਾਉਣ ਵਾਲੇ ਥਰਮਲਾਂ ਵਿੱਚ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ। ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.