ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ, ਕੰਮ ਸੁਰੂ ਕਰਨ ਲਈ ਸਰਕਾਰ ਦੇਵੇਗੀ ਲੋਨ, ਇਸ ਤਰਾਂ ਕਰੋ ਅਪਲਾਈ

ਅੱਜ ਦੇ ਸਮੇ ਵਿਚ ਬਹੁਤ ਸਾਰੇ ਨੌਜਵਾਨ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਹਨ। ਪਰ ਹੁਣ ਸਰਕਾਰ ਵੱਲੋਂ ਨੌਜਵਾਨਾਂ ਲਈ ਵੀ ਕਾਫੀ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਿਹੜੇ ਨੌਜਵਾਨ ਆਪਣਾ ਕੋਈ ਬਿਜਨਸ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਪਹਿਲਾਂ ਤੋਂ ਕੋਈ ਬਿਜਨਸ ਕਰ ਰਹੇ ਹਨ ਉਨ੍ਹਾਂ ਨੂੰ ਇਸ ਨਵੀ ਯੋਜਨਾ ਦਾ ਲਾਭ ਹੋਵੇਗਾ।

ਹ੍ਹੁਣ ਸਰਕਾਰ ਨਵਾਂ ਬਿਜਨੇਸ ਸ਼ੁਰੂ ਕਰਨ ਲਈ ਜਾਂ ਫਿਰ ਪੁਰਾਣੇ ਬਿਜਨੇਸ ਨੂੰ ਵਧਾਉਣ ਲਈ ਸਬਸਿਡੀ ਤੇ ਲੋਨ ਦੇਵਗੀ। ਤੁਹਾਨੂੰ ਇਸ ਲੋਨ ਤੇ ਸਰਕਾਰ 35 ਤੋਂ 50 ਪ੍ਰਤੀਸ਼ਤ ਸਬਸਿਡੀ ਦੇਵੇਗੀ। ਜਿਵੇਂ ਤੁਹਾਨੂੰ ਪਤਾ ਹੈ ਕਿ ਲੋਨ ਕਾਫੀ ਤਰ੍ਹਾਂ ਦੇ ਹੁੰਦੇ ਹਨ। ਜਿਵੇਂ ਫੂਡ ਪ੍ਰੋਸੈਸਿੰਗ, ਡੇਅਰੀ ਫਾਰਮਿੰਗ, ਪਸ਼ੂ ਪਾਲਣ, ਮੱਛੀ ਪਾਲਣ, ਗਰੁੱਪ ਲੋਨ, ਸਵੈ ਗਰੁੱਪ ਲੋਨ।

ਇਸ ਸਕੀਮ ਦੇ ਅਨੁਸਾਰ ਤੁਸੀਂ 10 ਲੱਖ ਤੱਕ ਦਾ ਲੋਨ ਕੇ ਸਕਦੇ ਹੋ। ਦੱਸ ਦੇਈਏ ਕਿ ਸਰਕਾਰ ਲੋਨ ਵਿਚ 25% ਸਬਸਿਡੀ ਦੇਵੇਗੀ। ਯਾਨੀ ਕਿ ਤੁਸੀਂ ਇੱਕ ਲੱਖ ਰੁਪਏ ਦਾ ਕਰਜ਼ਾ ਲਿਆਂ ਤੇ 25% ਸਬਸਿਡੀ ਦੇ ਹਿਸਾਬ ਨਾਲ ਤੁਹਾਨੂੰ 25 ਹਜ਼ਾਰ ਰੁਪਏ ਸਰਕਾਰ ਦੇਵੇਗੀ। ਇਸ ਵਿਚ ਲਾਂਗਤ ਦਾ ਕੁਝ ਹਿੱਸਾ ਤੁਹਾਨੂੰ ਆਪਣੀ ਜੇਬ ਵਿੱਚੋਂ ਲਗਾਉਣਾ ਪਵੇਗਾ ਤੇ ਬਾਕੀ ਤੇ ਲੋਨ ਹੋ ਜਾਂਦਾ ਹੈ।

ਇਸ ਲੋਨ ਵਿਚ ਮਸ਼ੀਨਾਂ ਲਗਾਉਣਾ ਜ਼ਰੂਰੀ ਹੁੰਦਾ ਹੈ। ਇਹ ਲੋਨ ਲੈਣ ਲਈ ਤੁਹਾਨੂੰ ਪਹਿਲਾਂ ਕਲਾਸਾਂ ਇਨ੍ਹਾਂ ਉਦਯੋਗਾਂ ਦੀ ਜਾਣਕਾਰੀ ਲਈ ਲਗਾਉਣੀਆਂ ਪੈਣਗੀਆਂ। ਸਰਟੀਫਿਕੇਟ ਲੈਣ ਤੋਂ ਬਾਅਦ ਹੀ ਤੁਸੀਂ ਇਸ ਲੋਨ ਲਈ ਅਪਲਾਈ ਕਰ ਸਕਦੇ ਹੋ। ਇਸ ਲੋਨ ਦੀ ਜਾਣਕਾਰੀ ਤੁਸੀਂ https://pmfme.mofpi.gov.in/pmfme/#/Home-Page ਵੈਬਸਾਈਟ ਤੇ ਜਾਕੇ ਲੈ ਸਕਦੇ ਹੋ। ਬਾਕੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.