ਪੰਜਾਬ ਚ’ ਏਥੇ ਵਿਆਹ ਚ’ ਪਿਆ ਭੜਥੂ,ਲਾਵਾਂ ਸਮੇਂ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ-ਦੇਖੋ ਪੂਰੀ ਖ਼ਬਰ

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੈ ਰਿਜ਼ੋਰਟ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਉਦੋਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਲਾਵਾਂ ਸਮੇਂ ਲਾੜੀ ਦੀ ਪ੍ਰੇਮਿਕਾ ਨੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ। ਦਰਅਸਲ ਲਾੜਾ ਬਿਕਰਮਜੀਤ ਸਿੰਘ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਬਾਰਾਤ ਲੈ ਕੇ ਜੈ ਰਿਜ਼ੋਰਟ ਪਹੁੰਚਿਆ ਹੋਇਆ ਸੀ ਅਤੇ ਪੈਲੇਸ ਵਿਚ ਵਿਆਹ ਦੇ ਜਸ਼ਨ ਚੱਲ ਰਹੇ ਸਨ ।

ਵਿਆਹ ਵਾਲਾ ਮੁੰਡਾ ਬਿਕਰਮਜੀਤ ਸਿੰਘ ਜਦੋਂ ਪਰਿਵਾਰ ਸਮੇਤ ਗੁਰਦੁਆਰਾ ਬਾਬਾ ਸ਼ਾਮ ਸਿੰਘ ਵਿਚ ਆਪਣੀ ਹੋਣੀ ਵਾਲੀ ਪਤਨੀ ਨਾਲ ਲਾਵਾਂ ਲੈਣ ਪਹੁੰਚਿਆਂ ਤਾਂ ਮੌਕੇ ‘ਤੇ ਉਸ ਦੀ ਪ੍ਰੇਮਿਕਾ ਸਲੀਨਾ ਵਾਸੀ  ਅੰਮ੍ਰਿਤਸਰ ਅਤੇ ਕੁੜੀ ਦੀ ਮਾਤਾ ਵੱਲੋਂ ਗੁਰਦੁਆਰਾ ਸਾਹਿਬ ਪਹੁੰਚ ਗਈ ਅਤੇ ਹੰਗਾਮਾ ਕਰ ਦਿੱਤਾ।ਉਕਤ ਕੁੜੀ ਨੇ ਵਿਆਹ ਵਾਲੇ ਮੁੰਡੇ ਨਾਲ ਆਪਣੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕੁੜੀ ਨੇ ਕਿਹਾ ਕਿ ਬਿਕਰਮਜੀਤ ਸਿੰਘ ਮੇਰੇ ਨਾਲ ਲਗਭਗ 2 ਸਾਲ ਤੋਂ ਲਿਵਇਨ ਰਿਲੈਸ਼ਨਸ਼ਿਪ ਵਿਚ ਰਹਿ ਰਿਹਾ ਹੈ।

ਬਿਕਰਮਜੀਤ ਸਿੰਘ ਦੇ ਉਸ ਨਾਲ ਪ੍ਰੇਮ ਸੰਬੰਧ ਹਨ ਤੇ ਉਸ ਨੇ ਮੇਰੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਅਤੇ ਮੈਨੂੰ ਕਿਸੇ ਨਾਲ ਵਿਆਹ ਨਹੀਂ ਸੀ ਕਰਵਾਉਣ ਦੇ ਰਿਹਾ ਜਦਕਿ ਹੁਣ ਉਹ ਮੈਨੂੰ ਬਿਨਾਂ ਦੱਸੇ ਕਿਸੇ ਹੋਰ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ। ਇਸ ਸਾਰੀ ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚ ਹਲਾਤ ਤਣਾਅਪੂਰਨ ਹੋ ਗਏ ਅਤੇ ਨੌਬਤ ਗਾਲੀ-ਗਲੋਚ ਤੱਕ ਪਹੁੰਚ ਗਈ। ਵਿਆਹ ਵਾਲੀ ਕੁੜੀ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਇਸ ਮਾਮਲੇ ‘ਚ ਲਾੜੇ ਬਿਕਰਮਜੀਤ ਨੇ ਕਿਹਾ ਕਿ ਜੇ ਉਕਤ ਕੁੜੀ ਕੋਲ ਵਿਆਹ ਦਾ ਸਰਟੀਫ਼ਿਕੇਟ ਹੈ ਤਾਂ ਗੱਲ ਕਰੇ ਅਤੇ ਲਾੜੇ ਦੇ ਪਿਤਾ ਵੱਲੋਂ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਆਖਿਆ ਗਿਆ ਕਿ ਜੋ ਦੋਸ਼ ਮੁੰਡੇ ‘ਤੇ ਲਗਾਏ ਗਏ ਹਨ, ਉਹ ਬੇਬੁਨਿਆਦ ਹਨ। ਇਹ ਦੋਵੇਂ ਸਭਿਆਚਾਰਕ ਗਰੁੱਪ ਵਿਚ ਇੱਕਠੇ ਕੰਮ ਕਰਦੇ ਸਨ। ਇਸ ਕੁੜੀ ਵੱਲੋਂ ਸਾਡੇ ਦੋਵਾਂ ਪਰਿਵਾਰਾਂ ਵਿਚ ਦਰਾਰ ਪਾਈ ਗਈ ਹੈ।

ਤਣਾਅਪੂਰਨ ਬਣੇ ਹਾਲਾਤ ਨੂੰ ਵੇਖਦਿਆਂ ਹੋਇਆਂ ਵਿਆਹ ਵਾਲਾ ਮੁੰਡਾ ਬਿਕਰਮਜੀਤ ਸਿੰਘ, ਬਰਾਤੀਆਂ ਸਮੇਤ ਗੁਰਦੁਆਰਾ ਸਾਹਿਬ ਤੋਂ ਰਫੂਚੱਕਰ ਹੋ ਗਿਆ। ਜਦਕਿ ਲਾੜੇ ਦੇ ਮਾਤਾ-ਪਿਤਾ ਨੂੰ ਕੁੜੀ ਪਰਿਵਾਰ ਨੇ ਗੁਰਦੁਆਰਾ ਸਾਹਿਬ ਵਿਚ ਹੀ ਘੇਰ ਲਿਆ । ਵਿਆਹ ਵਾਲੀ ਕੁੜੀ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

Leave a Reply

Your email address will not be published.