ਜੇਕਰ ਤੁਹਾਡੇ ਕੋਲ ਵੀ ਹੈ ਇਹ ਕਾਰਡ ਤਾਂ ਤੁਹਾਡੇ ਖਾਤੇ ਵਿੱਚ ਆਉਣਗੇ 9300 ਰੁਪਏ

ਚੰਨੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਜਿਆਦਾ ਫਾਇਦਾ ਹੋਵੇਗਾ। ਹੁਣ ਸਰਕਾਰ ਲੇਬਰ ਕਾਰਡ ਧਾਰਕਾਂ ਨੂੰ ਸਿੱਧਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪੈਸੇ ਦੇਵੇਗੀ। ਦੱਸ ਦੇਈਏ ਕਿ ਲੇਬਰ ਕਾਰਡ ਧਾਰਕਾਂ ਨੂੰ ਸਰਕਾਰ 3100-3100 ਰੁਪਏ ਸਾਲ ਚ ਤਿੰਨ ਵਾਰੀ ਦੇਵੇਗੀ ਅਤੇ ਇਸ ਤਰ੍ਹਾਂ ਕੁੱਲ ਉਨ੍ਹਾਂ ਨੂੰ 9300 ਰੁਪਏ ਮਿਲਣਗੇ।

ਤੁਹਾਨੂੰ ਦੱਸ ਦੇਈਏ ਕਿ ਕਈ ਮਜਦੂਰਾਂ ਦੇ ਖਾਤੇ ਵਿੱਚ ਪਹਿਲੀ ਕਿਸ਼ਤ ਵੀ ਆ ਚੁੱਕੀ ਹੈ। ਉਹ ਸਿਰਫ ਉਨ੍ਹਾਂ ਹੀ ਵਰਕਰਾਂ ਦੇ ਖਾਤਿਆ ਚ ਆਈ ਹੈ ਜਿਨ੍ਹਾਂ ਨੇ ਪੀ ਓ ਸੀ ਡਬਲਯੂ ਬੋਰਡ ਦੇ ਕਾਰਡ ਬਣਾਏ ਹੋੇਏ ਹਨ। ਜੇਕਰ ਤੁਸੀਂ ਵੀ ਇਹ ਲੇਬਰ ਕਾਰਡ ਬਣਾਇਆ ਹੋਇਆ ਤਾਂ ਤੁਹਾਡੇ ਖਾਤੇ ਵਿੱਚ ਵੀ ਏ ਕਿਸ਼ਤ ਆ ਚੁੱਕੀ ਹੋਵੇਗੀ ਜਾਂ ਜਲਦ ਹੀ ਆ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਜੋ ਈ-ਸ਼ਰਮ ਕਾਰਡ ਹੈ, ਕਈ ਲੋਕ ਉਸਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਲੇਬਰ ਕਾਰਡ ਸਮਝਦੇ ਹਨ। ਪਰ ਉਹ ਕੇਂਦਰ ਸਰਕਾਰ ਦਾ ਕਾਰਡ ਹੈ ਅਤੇ ਈ ਸ਼ਰਮ ਕਾਰਡ ਧਾਰਕਾਂ ਨੂੰ ਇਹ ਪੈਸੇ ਨਹੀਂ ਮਿਲਣਗੇ।

ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਯੋਜਨਾ ਚਲਾਈ ਜਾਵੇ ਪਰ ਫਿਲਹਾਲ ਈ ਸ਼ਰਮ ਕਾਰਡ ਧਾਰਕਾਂ ਲਈ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ।

ਪੰਜਾਬ ਸਰਕਾਰ ਵੱਲੋਂ ਆਏ ਦਿਨ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਕਈ ਫਾਇਦੇ ਹੋ ਰਹੇ ਹਨ। ਪੀ ਓ ਸੀ ਡਬਲਯੂ ਬੋਰਡ ਦੇ ਕਾਰਡ ਧਾਰਕਾਂ ਦੇ ਖਾਤਿਆਂ ਵਿਚ ਹਰ ਸਾਲ ਪੰਜਾਬ ਸਰਕਾਰ ਵੱਲੋਂ 3100 ਰੁਪਏ ਦੀਆਂ ਤਿੰਨ ਕਿਸ਼ਤਾਂ ਯਾਨੀ ਕਿ 9300 ਰੁਪਏ ਆਇਆ ਕਰਨਗੇ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.