ਲੰਮੇ ਸਮੇਂ ਤੋਂ ਬਾਅਦ ਆਖ਼ਰ ਕੈਪਟਨ ਬਾਰੇ ਆ ਹੀ ਗਈ ਇਹ ਵੱਡੀ ਖ਼ਬਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਇਹ ਦਾਅਵਾ ਕਰ ਰਹੇ ਹੋਣ ਕਿ ਉਨ੍ਹਾਂ ਦਾ ਭਾਰਤੀ ਜਨਤਾ ਪਾਰਟੀ ਨਾਲ ਸੀਟਾਂ ਨੂੰ ਲੈ ਕੇ ਲੈਣ-ਦੇਣ ਹੋਵੇਗਾ, ਪਰ ਭਾਜਪਾ ਨੇ ਅਜੇ ਇਸ ਮੁੱਦੇ’ਤੇ ਆਪਣੇ ਪੱਤੇ ਨਹੀਂ ਖੋਲ੍ਹੇ। ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਪਾਰਟੀ ਸਾਰੀਆਂ 117 ਸੀਟਾਂ ’ਤੇ ਚੋਣਾਂ ਲੜੇਗੀ।

ਹਾਲਾਂਕਿ ਭਾਜਪਾ ਦਾ ਸਾਰੀਆਂ ਸੀਟਾਂ ’ਤੇ ਲੜਨ ਦਾ ਦਾਅਵਾ ਜ਼ਿਆਦਾ ਮਜ਼ਬੂਤ ਨਹੀਂ ਹੈ ਕਿਉਂਕਿ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਹਾਲੇ ਸਿਰਫ਼ 55 ਸੀਟਾਂ ’ਤੇ ਫੋਕਸ ਕਰ ਰਹੀ ਹੈ। ਇਹ ਉਹ ਸੀਟਾਂ ਹਨ, ਜਿੱਥੇ ਪਾਰਟੀ ਦਾ ਚੰਗਾ ਆਧਾਰ ਹੈ ਤੇ ਇੱਥੋਂ ਉਹ ਟੱਕਰ ਦੇਣ ਦੀ ਸਥਿਤੀ ਵਿਚ ਹੈ। ਪਾਰਟੀ ਦਾ ਇਕ ਸੀਨੀਅਰ ਆਗੂ ਦੱਸਦਾ ਹੈ ਕਿ ਬੇਸ਼ੱਕ ਅਸੀਂ ਸਾਰੀਆਂ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨੇ ਹਨ ਪਰ 55 ਸੀਟਾਂ ’ਤੇ ਜ਼ੋਰ ਦੇਵਾਂਗੇ। ਜਿੱਥੇ ਸਾਡੇ ਕੋਲ ਚੰਗਾ ਕੇਡਰ ਹੈ, ਉਥੇ ਪਾਰਟੀ ਪਹਿਲਾਂ ਇਹ ਸੀਟਾਂ ਕਦੇ ਨਾ ਕਦੇ ਲੜਦੀ ਰਹੀ ਹੈ।

ਕਾਬਿਲੇ ਗ਼ੌਰ ਹੈ ਕਿ ਪਹਿਲਾਂ ਅਕਾਲੀ ਦਲ ਨਾਲ ਗੱਠਜੋੜ ਦੌਰਾਨ ਸਿਰਫ਼ 23 ਸੀਟਾਂ ’ਤੇ ਭਾਜਪਾ ਚੋਣ ਲੜਦੀ ਰਹੀ ਹੈ। ਖ਼ਾਸਕਰ ਪੂਰੇ ਮਾਮਲੇ ਵਿੱਚੋਂ ਪਾਰਟੀ ਅਬੋਹਰ, ਫ਼ਾਜ਼ਿਲਕਾ, ਫਿਰੋਜ਼ਪੁਰ ਤੇ ਰਾਜਪੁਰਾ ਸੀਟਾਂ ’ਤੇ ਲੜਦੀ ਆਈ ਹੈ। ਪਟਿਆਲਾ ਦੀ ਰਾਜਪੁਰਾ ਸੀਟ ਨੂੰ ਜੇ ਛੱਡ ਦਿੱਤਾ ਜਾਵੇ ਤਾਂ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਮੁਕਤਸਰ, ਫ਼ਰੀਦਕੋਟ, ਫ਼ਤਹਿਗੜ੍ਹ ਤੇ ਮੋਹਾਲੀ ਆਦਿ ਜ਼ਿਲ੍ਹਿਆਂ ਵਿਚ ਪਾਰਟੀ ਕਿਤੋਂ ਵੀ ਚੋਣ ਨਹੀਂ ਲੜਦੀ ਸੀ। ਹਾਲਾਂਕਿ ਇਨ੍ਹਾਂ ਵਿੱਚੋਂ ਕਈ ਸੀਟਾਂ ’ਤੇ ਪਾਰਟੀ ਦਾ ਚੰਗਾ ਪ੍ਰਭਾਵ ਹੈ। ਭਾਜਪਾ ਸਮਕੋਣੀ ਲੜਾਈ ਵਿਚ ਟੱਕਰ ਦੇਣ ਦੀ ਸਥਿਤੀ ਵਿਚ ਹੈ।

ਅਕਾਲੀ ਦਲ ਨਾਲ ਗੱਠਜੋੜ ਟੁੱਟਣ ਪਿੱਛੋਂ ਇਹ ਪਹਿਲਾਂ ਮੌਕਾ ਹੈ, ਜਦੋਂ ਪਾਰਟੀ ਇਨ੍ਹਾਂ ਸੀਟਾਂ ’ਤੇ ਕਿਸਮਤ ਅਜ਼ਮਾ ਸਕਦੀ ਹੈ। ਸਾਰਾ ਦਾਰੋਮਦਾਰ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਦਰਸ਼ਨ ’ਤੇ ਟਿਕਿਆ ਹੋਵੇਗਾ। ਜੇ ਉਹ ਕਾਂਗਰਸ ਨੂੰ ਤੋੜਨ ਵਿਚ ਕਾਮਯਾਬ ਰਹਿੰਦੇ ਹਨ ਅਤੇ ਕੈਪਟਨ ਨਾਲ ਗੱਠਜੋੜ ਕਰ ਲੈਂਦੇ ਹਨ ਤਾਂ ਸਮੀਕਰਨ ਬਦਲ ਸਕਦੇ ਹਨ।

ਸਮੱਸਿਆ ਇਸ ਗੱਲ ਨੂੰ ਲੈ ਕੇ ਹੈ ਕਿ ਕੈਪਟਨ ਭਾਵੇਂ ਭਾਜਪਾ ਨਾਲ ਸੀਟ ਸ਼ੇਅਰਿੰਗ ਦੀ ਗੱਲ ਕਹਿ ਰਹੇ ਹੋਣ ਪਰ ਭਾਜਪਾ ਹਾਲੇ ਖੁੱਲ੍ਹ ਕੇ ਨਹੀਂ ਬੋਲ ਰਹੀ ਹੈ। ਭਾਜਪਾ ਦੇ ਕਿਸੇ ਵੀ ਅਹੁਦੇਦਾਰ ਨੇ ਕੈਪਟਨ ਦੇ ਨਾਲ ਭਵਿੱਖ ਦੀ ਰਾਜਨੀਤੀ ’ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਕੈਪਟਨ ਨੇ ਭਾਵੇਂ ਆਪਣੀ ਪਾਰਟੀ ਬਣਾ ਲਈ ਹੈ ਪਰ ਭਾਜਪਾ ਅਹੁਦੇਦਾਰ ਇਹ ਵੇਖ ਰਹੇ ਹਨ ਕਿ ਕੈਪਟਨ ਦੇ ਨਾਲ ਕਿਹੜਾ ਕਿਹੜਾ ਵਿਧਾਇਕ ਜਾਂ ਸੰਸਦ ਮੈਂਬਰ ਚੱਲਦਾ ਹੈ। ਇਕ ਪਹਿਲੂ ਇਹ ਵੀ ਹੈ ਕਿ ਰਾਸ਼ਟਵਾਦ ਦੇ ਮੁੱਦੇ ’ਤੇ ਕੈਪਟਨ ਤੇ ਭਾਜਪਾ ਦੀ ਵਿਚਾਰਧਾਰਾ ਸਮਾਨ ਹੈ।

Leave a Reply

Your email address will not be published.