ਸਸਤੀ ਬਿਜਲੀ ਦੀ ਆਸ ਲਾਈ ਬੈਠੇ ਲੋਕਾਂ ਨੂੰ ਬਿਜਲੀ ਵਿਭਾਗ ਦਾ ਵੱਡਾ ਝੱਟਕਾ

ਬਿਜਲੀ ਬਿੱਲ…। ਸਸਤੀ ਬਿਜਲੀ ਦੀ ਆਸ ਵਿਚ ਲੋਕ ਜਿਥੇ ਸਰਕਾਰ ਤੋਂ ਰਾਹਤ ਦੀ ਉਮੀਦ ਲਾਏ ਬੈਠੇ ਸਨ, ਉੱਥੇ ਪਾਵਰਕਾਮ ਨੇ ਭਾਰੀ ਭਰਕਮ ਬਿਜਲੀ ਬਿੱਲ ਭੇਜ ਕੇ ਖਪਤਕਾਰਾਂ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲਾ ਦਿੱਤਾ ਹੈ। ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਪਾਵਰਕਾਮ ਨੇ ਤਿੰਨ ਰੁਪਏ ਬਿਜਲੀ ਦਰ ਕਟੌਤੀ ਦੇ ਨੋਟੀਫਿਕੇਸ਼ਨ ਦੇ ਦਿਨ ਹੀ ਉਪਭੋਗਤਾਵਾਂ ਨੂੰ ਐਵਰੇਜ ਖਪਤ ਦੇ ਬਿਜਲੀ ਬਿੱਲ ਭੇਜ ਦਿੱਤੇ ਹਨ।

ਇਨ੍ਹਾਂ ਵਿਚ ਕਈ ਉਪਭੋਗਤਾ ਅਜਿਹੇ ਹਨ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਮੈਨਿਊਲ ਤਰੀਕੇ ਨਾਲ ਘੱਟ ਰਕਮ ਦੇ ਬਿਜਲੀ ਬਿੱਲ ਭੇਜੇ ਗਏ ਸਨ, ਪਰ ਹੁਣ ਪਾਵਰਕਾਮ ਨੇ ਆਨਲਾਈਨ ਤਰੀਕੇ ਨਾਲ ਜ਼ਿਆਦਾ ਰਾਸ਼ੀ ਦੇ ਐਵਰੇਜ ਖਪਤ ਦੇ ਆਧਾਰ ’ਤੇ ਬਿੱਲ ਜਾਰੀ ਕਰ ਦਿੱਤੇ ਹਨ। ਅਜਿਹੇ ਵਿਚ ਸਰਕਾਰ ਤੋਂ ਸਸਤੀ ਬਿਜਲੀ ਦੀ ਉਮੀਦ ਲਾਉਣ ਵਾਲੇ ਖਪਤਕਾਰਾਂ ਲਈ ਪਾਵਰਕਾਮ ਦਾ ਇਹ ਤਰੀਕਾ ਆਫਤ ਬਣ ਗਿਆ ਹੈ, ਕਿਉਂਕਿ ਹੁਣ ਲੋਕਾਂ ਨੂੰ ਜ਼ਿਆਦਾ ਰਕਮ ਦਾ ਭੁਗਤਾਨ ਕਰਨਾ ਹੋਵੇਗਾ। ਇੰਨਾ ਹੀ ਨਹੀਂ, ਸ਼ਹਿਰ ਵਿਚ ਇਕ ਗੋਪਗੱਪੇ ਦੀ ਰੇਹੜੀ ਲਾਉਣ ਵਾਲੇ ਨੂੰ ਪਾਵਰਕਾਮ ਨੇ 87 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਫੜਾ ਦਿੱਤਾ ਹੈ।

ਪਹਿਲੇ 3 ਹਜ਼ਾਰ, 3 ਦਿਨ ਬਾਅਦ ਭੇਜਿਆ ਸਾਢੇ ਛੇ ਹਜ਼ਾਰ ਦਾ ਬਿੱਲ- ਸੰਗਰੂਰ ਦੇ ਇਕ ਭੋਗਤਾ ਨੂੰ 20 ਨਵੰਬਰ ਨੂੰ ਪਾਵਰਕਾਮ ਨੇ ਮੈਨਿਊਲ ਤਰੀਕੇ ਨਾਲ 468 ਯੂਨਿਟ ਦਾ 3087 ਰੁਪਏ ਦਾ ਬਿਜਲੀ ਬਿੱਲ ਭੇਜ ਦਿੱਤਾ, ਪਰ ਸਸਤੀ ਬਿਜਲੀ ਦਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਪਾਵਰਕਾਮ ਨੇ ਆਨਲਾਈਨ ਤਰੀਕੇ ਨਾਲ 23 ਨਵੰਬਰ ਦੀ ਰਾਤ ਨੂੰ ਐਵਰੇਜ ਖਪਤ ਦੇ ਆਧਾਰ ’ਤੇ 962 ਯੂਨਿਟ ਖਪਤ ਵਿਖਾ ਕੇ 6870 ਰੁਪਏ ਦੀ ਰਕਮ ਦਾ ਬਿੱਲ ਭੇਜ ਦਿੱਤਾ ਗਿਆ।

ਗੋਪਗੱਪੇ ਦੀ ਰੇਹੜੀ ਲਾਉਣ ਵਾਲੇ ਦਾ ਬਿੱਲ 87 ਹਜ਼ਾਰ – ਪੰਜਾਬ ਕਾਂਗਰਸ ਤੇ ਸਰਕਾਰ ’ਚ ਡਰੱਗ ਮਾਮਲੇ ’ਤੇ ਗਰਮਾਈ ਸਿਆਸਤ, ਨਵਜੋਤ ਸਿੱਧੂ ਨੇ ਹੁਣ ਡਿਪਟੀ ਸੀਐੱਮ ਰੰਧਾਵਾ ਨੂੰ ਲਿਆ ਆੜੇ ਹੱਥੀਂ ਸ਼ਹਿਰ ਦੀ ਕਰਤਾਰਪੁਰਾ ਬਸਤੀ ਨਿਵਾਸੀ ਅਵਨੀਸ਼ ਕੁਮਾਰ ਨੂੰ ਪਾਵਰਕਾਮ ਨੇ 87 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਭੇਜ ਦਿੱਤਾ ਹੈ। ਘਰ ’ਚ ਇਕ ਪੱਖਾ, ਇਕ ਬਲੱਬ, ਇਕ ਟੀਵੀ ਹੀ ਮੌਜੂਦ ਹੈ, ਜਦਕਿ ਅਵਨੀਸ਼ ਨੂੰ ਮਿਲੇ ਇਸ ਭਾਰੀ ਭਰਕਮ ਬਿੱਲ ਕਾਰਨ ਅਵਨੀਸ਼ ਕੁਮਾਰ ਬੇਹੱਦ ਪਰੇਸ਼ਾਨ ਹੈ। ਬਿੱਲ ਠੀਕ ਕਰਵਾਉਣ ਲਈ ਉਹ ਪਾਵਰਕਾਮ ਦੇ ਦਫਤਰਾਂ ਵਿਚ ਧੱਕੇ ਖਾ ਰਿਹਾ ਹੈ।

ਤਕਨੀਕੀ ਗ਼ਲਤੀ ਦੀ ਸੰਭਾਵਨਾ : ਐੱਸਈ  ਪਾਵਰਕਾਮ ਦੇ ਐੱਸਈ ਸੰਗਰੂਰ ਆਰਕੇ ਮਿੱਤਲ ਨੇ ਦੱਸਿਆ ਕਿ ਤਕਨੀਕੀ ਗ਼ਲਤੀ ਦੀ ਵਜ੍ਹਾ ਕਰ ਕੇ ਉਪਭੋਗਤਾਵਾਂ ਨੂੰ ਅਜਿਹੇ ਬਿੱਲ ਜਾਰੀ ਹੋ ਸਕਦੇ ਹਨ। ਉਪਭੋਗਤਾ ਆਪਣੇ ਨਜ਼ਦੀਕੀ ਉਪਭੋਗਤਾ ਕੇਂਦਰ ’ਤੇ ਜਾ ਕੇ ਇਸਦੀ ਜਾਂਚ ਕਰਵਾ ਸਕਦਾ ਹੈ। ਕਿਸੇ ਨੂੰ ਵੀ ਬੇਵਜ੍ਹਾ ਵਧੀ ਹੋਈ ਦਰ ’ਤੇ ਬਿਜਲੀ ਬਿੱਲ ਨਹੀਂ ਭੇਜੇ ਗਏ ਹਨ। ਉਹ ਆਪਣੇ ਪੱਧਰ ’ਤੇ ਵੀ ਇਸਦੀ ਜਾਂਚ ਕਰਵਾਉਣਗੇ, ਤਾਂਕਿ ਸਥਿਤੀ ਸਪੱਸ਼ਟ ਹੋ ਸਕੇ।

Leave a Reply

Your email address will not be published.