ਜਾਣੋ ਕਣਕ ਉੱਤੇ ਬੋਰੌਨ ਦੀ ਸਪਰੇਅ ਕਰਨ ਦਾ ਸਹੀ ਸਮਾਂ-ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਕਣਕ ਦੀ ਫ਼ਸਲ ਨੇ ਸਿੱਟੇ ਕੱਢ ਲਏ ਹਨ ਤੇ ਦਾਣੇ ਤਿਆਰ ਹੋ ਗਏ ਹਨ ਅਜਿਹੇ ਸਮੇ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਕੇ ਅਸੀਂ ਕਣਕ ਦਾ ਚੰਗਾ ਝਾੜ ਲੈ ਸਕਦੇ ਹਾਂ ਜੇਕਰ ਹੁਣ ਅਣਗਹਿਲੀ ਕੀਤੀ ਤਾਂ ਸਾਨੂੰ ਭਾਰੀ ਮੁਸੀਬਤ ਹੋ ਜਾਵੇਗੀ।ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਣਕ ਦੀ ਫਸਲ ਵਿੱਚ 13:00:45 ਅਤੇ ਬੌਰੌਨ ਦੀ ਸਪਰੇਅ ਕਰਨ ਦਾ ਸਭਤੋਂ ਸਹੀ ਸਮਾਂ ਕਿਹੜਾ ਹੈ। ਕਿਉਂਕਿ ਕਿਸਾਨ ਵੀਰਾਂ ਦੇ ਮਨ ਵਿੱਚ ਜਿਆਦਾਤਰ ਇਹੀ ਸਵਾਲ ਹੁੰਦਾ ਹੈ ਕਿ ਇਨ੍ਹਾਂ ਦੀ ਸਪਰੇਅ ਕਰਨ ਦਾ ਸਭਤੋਂ ਸਹੀ ਸਮਾਂ ਕਿਹੜਾ ਹੈ। ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦਸਾਂਗੇ ਕਿ ਇਹ ਸਪਰੇਅ ਕਿਉਂ ਕਰਨੀ ਚਾਹੀਦੀ ਹੈ ਅਤੇ ਕਿੰਨੀ ਕਰਨੀ ਚਾਹੀਦੀ ਹੈ।

ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਕਣਕ ਦੀ ਫਸਲ ਜਦੋਂ ਬੂਟਿੰਗ ਸਟੇਜ ‘ਤੇ ਆਉਂਦੀ ਯਾਨੀ ਗੋਭ ਭਰਨੀ ਸ਼ੁਰੂ ਕਰਦੀ ਹੈ ਤਾਂ ਉਦੋਂ ਜਮੀਨ ਵਿੱਚ ਨਿਊਟ੍ਰੀਐਂਟ ਪਾਉਣ ਦੀ ਬਜਾਏ ਸਪਰੇਅ ਕਰਨੀ ਚਾਹੀਦੀ ਹੈ। ਇਸਦਾ ਕਾਰਨ ਇਹ ਹੈ ਕਿਉਂਕਿ ਇਸ ਸਮੇਂ ਤੱਕ ਬੂਟੇ ਨੂੰ ਜਮੀਨ ਵਿਚਲੇ ਸਾਰੇ ਜਰੂਰੀ ਤੱਤ ਮਿਲ ਚੁੱਕੇ ਹੁੰਦੇ ਹਨ। ਇਸ ਲਈ ਇਸ ਸਟੇਜ ਉੱਤੇ ਉਪਰੋਂ ਸਪਰੇਅ ਕਰਨਾ ਹੀ ਸਹੀ ਤਰੀਕਾ ਹੈ।

ਅੱਜ ਦੇ ਸਮੇਂ ਵਿੱਚ ਕਣਕ ਵਿੱਚ ਬੌਰੌਨ ਦੀ ਘਾਟ ਕਾਫੀ ਦੇਖਣ ਨੂੰ ਮਿਲਦੀ ਹੈ। ਜਿਸ ਕਾਰਨ ਸਿੱਟੇ ਛੋਟੇ ਰਹਿ ਜਾਂਦੇ ਹਨ ਅਤੇ ਇਨ੍ਹਾਂ ਵਿੱਚ ਦਾਣਿਆਂ ਦੀ ਸੰਖਿਆ ਵੀ ਘੱਟ ਜਾਂਦੀ ਹੈ। ਇਸੇ ਘਾਟ ਨੂੰ ਪੂਰਾ ਕਰਨ ਲਈ ਬੌਰੌਨ ਦੀ ਸਪਰੇਅ ਕਰਨਾ ਜਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਬੂਟੇ ਦਾ ਝੰਡਾ ਪੱਤਾ ਨਿਕਲ ਆਉਂਦਾ ਹੈ ਤਾਂ ਉਸਤੋਂ ਬਾਅਦ ਬੂਟੇ ਦੇ ਤਣੇ ਵਿੱਚ ਸਿੱਟਾ ਬਣਨਾ ਸ਼ੁਰੂ ਹੁੰਦਾ ਹੈ। ਬੌਰੌਨ ਦੀ ਸਪਰੇਅ ਦਾ ਸਭਤੋਂ ਸਹੀ ਸਮਾਂ ਇਹੀ ਹੁੰਦਾ ਹੈ।

ਇਹ ਸਪਰੇਅ 100 ਗ੍ਰਾਮ ਬੌਰੌਨ ਨੂੰ ਵੱਧ ਤੋਂ ਵੱਧ 200 ਲੀਟਰ ਪਾਣੀ ਵਿੱਚ ਘੋਲ ਤਿਆਰ ਕਰਕੇ ਕਰਨੀ ਚਾਹੀਦੀ ਹੈ। ਇਸ ਸਪਰੇਅ ਤੋਂ ਬਾਅਦ ਸਿੱਟੇ ਵਿੱਚ ਦਾਣਿਆਂ ਦੀ ਗਿਣਤੀ ਵੀ ਵਧਦੀ ਹੈ ਅਤੇ ਦਾਣਿਆਂ ਦਾ ਆਕਾਰ ਵੀ ਪੂਰਾ ਸਹੀ ਬਣਦਾ ਹੈ।ਜੇਕਰ ਇਹ ਸਪਰੇਅ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਸਿੱਟੇ ਵਿੱਚ ਦਾਣੇ ਘੱਟ ਰਹਿ ਜਾਂਦੇ ਹਨ ਜਿਸ ਕਾਰਨ ਅੱਗੇ ਜਾਕੇ ਕਣਕ ਦੇ ਝਾੜ ਉੱਤੇ ਅਸਰ ਪੈਂਦਾ ਹੈ। ਇਸ ਬਾਰੇ ਪੂਰੀ ਜਾਣਕਾਰੀ ਅਤੇ 13:00:45 ਦੀ ਸਪਰੇਅ ਦਾ ਸਹੀ ਸਮਾਂ ਅਤੇ ਉਸਦੇ ਫਾਇਦੇ ਜਾਣਨ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

Leave a Reply

Your email address will not be published. Required fields are marked *