ਵਿਧਾਨ ਸਭਾ ਚੋਣਾਂ ਲੜਨ ਬਾਰੇ ਗਾਇਕ ਸਿੱਧੂ ਮੂਸੇਵਾਲੇ ਬਾਰੇ ਆਈ ਹੁਣ ਇਹ ਵੱਡੀ ਖ਼ਬਰ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਉਵੇਂ ਉਵੇਂ ਹੀ ਚੋਣ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸੱਤਾ ਵਿੱਚ ਆਉਣ ਦੇ ਲਈ ਆਪਣੀ ਆਪਣੀ ਰਣਨੀਤੀ ਉਲੀਕੀ ਜਾ ਰਹੀ ਹੈ। ਇਸ ਰਣਨੀਤੀ ਦੇ ਤਹਿਤ ਨਾਮਵਰ ਸ਼ਖ਼ਸੀਅਤਾਂ ਨੂੰ ਵੀ ਪਾਰਟੀਆਂ ਨੇ ਚੋਣ ਮੈਦਾਨ ਵਿੱਚ ਉਤਾਰਨ ਦਾ ਨਿਰਣਾ ਲਿਆ ਏ।

ਹੁਣ ਖ਼ਬਰ ਆਈ ਹੈ ਕਿ ਪੰਜਾਬੀ ਗਾਇਕ ਅਤੇ ਵਿਵਾਦਤ ਸ਼ਖ਼ਸੀਅਤ ਸਿੱਧੂ ਮੂਸੇਵਾਲਾ ਵੀ ਚੋਣ ਮੈਦਾਨ ਵਿੱਚ ਉਤਰੇਗਾ, ਜੀ ਹਾਂ ਇਹ ਦੱਸਿਆ ਜਾ ਰਿਹਾ ਏ ਕਿ ਮੂਸੇਵਾਲਾ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲੜੇਗਾ। ਹਾਲ ਹੀ ਵਿੱਚ ਮੂਸੇਵਾਲਾ ਬਾਰੇ ਅਫਵਾਹਾਂ ਸੀ ਕਿ ਉਹ ਵਿਧਾਨ ਸਭਾ ‘ਚ ਚੋਣਾਂ ਕਿਸੇ ਸਿਆਸੀ ਪਾਰਟੀ ਦਾ ਚਿਹਰਾ ਬਣ ਕੇ ਲੜੇਗਾ, ਪਰ ਮੂਸੇਵਾਲਾ ਦੇ ਸੂਤਰਾਂ ਤੋਂ ਪਤਾ ਲੱਗਾ ਕਿ ਇਨ੍ਹਾਂ ਅਫਵਾਹਾਂ ਤੇ ਵਿਰਾਮ ਲਾ ਦਿੱਤਾ ਗਿਆ ਹੈ।

ਸੂਤਰਾਂ ਦੇ ਮੁਤਾਬਕ ਮੂਸੇਵਾਲਾ ਦੇ ਕਰੀਬੀ ਦੋਸਤ ਸੰਨੀ ਮਲਤੋਂ ਨੇ ਆਪਣੇ ਇੰਸਟਾਗ੍ਰਾਮ ਖਾਤੇ ਤੇ ਸਟੋਰੀ ਪਾਈ, ਜਿਸ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਦੇ ਚੋਣ ਮੈਦਾਨ ਵਿੱਚ ਉਤਰਣ ਦੀ ਖਬਰ ਤੇ ਮੋਹਰ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਮੁਸੇਵਾਲਾ ਦੇ ਦੋਸਤਾਂ ਨੇ ਵੀ ਇਸ ਸਟੋਰੀ ਨੂੰ ਸ਼ੇਅਰ ਕੀਤਾ।

ਸੰਨੀ ਮਲਤੋਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਕਿ ਇਕ ਸੈਲੀਬ੍ਰਿਟੀ ਦੀ ਆਪਣੀ ਜ਼ਿੰਦਗੀ ਤੇ ਫ਼ੈਸਲੇ ਹੁੰਦੇ ਹਨ, ਸਿੱਧੂ ਮੂਸੇਵਾਲਾ ਦੇ ਵੀ ਕੁਝ ਸੁਪਨੇ ਹਨ, ਪਰ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਰਾਜਨੀਤੀ ਵਿੱਚ ਆ ਕੇ ਉਹ ਗਾਣਾ ਨਹੀਂ ਛੱਡਣਗੇ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.