ਚੜਦੇ ਦਸੰਬਰ ਲੋਕਾਂ ਨੂੰ ਲੱਗਾ ਮਹਿੰਗਾਈ ਦਾ ਝੱਟਕਾ-ਇਹ ਚੀਜ਼ਾਂ ਹੋਈਆਂ ਮਹਿੰਗੀਆਂ

ਅੱਜ ਤੋਂ ਨਵਾਂ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ 1 ਦਸੰਬਰ ਤੋਂ ਆਮ ਲੋਕਾਂ ‘ਤੇ ਮਹਿੰਗਾਈ ਦਾ ਅਸਰ ਹੋਰ ਵੀ ਵੱਧ ਜਾਵੇਗਾ। ਅੱਜ ਤੋਂ 6 ਵੱਡੇ ਬਦਲਾਅ ਹੋਣ ਜਾ ਰਹੇ ਹਨ, ਜਿਸ ‘ਚ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਮਾਚਿਸ ਦੀ ਡੱਬੀ, ਗੈਸ ਸਿਲੰਡਰ ਤੋਂ ਲੈ ਕੇ ਟੀਵੀ ਦੇਖਣਾ ਅਤੇ ਫ਼ੋਨ ‘ਤੇ ਗੱਲ ਕਰਨਾ ਵੀ ਮਹਿੰਗਾ ਹੋ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਅੱਜ ਤੋਂ ਕਿਹੜੇ-ਕਿਹੜੇ ਵੱਡੇ ਬਦਲਾਅ ਹੋ ਰਹੇ ਹਨ-

ਗੈਸ ਸਿਲੰਡਰ ਹੋਇਆ ਮਹਿੰਗਾ – 1 ਦਸੰਬਰ ਤੋਂ ਤੁਹਾਨੂੰ ਗੈਸ ਸਿਲੰਡਰ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਸਰਕਾਰੀ ਤੇਲ ਕੰਪਨੀਆਂ ਨੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਇਹ ਵਾਧਾ ਕਮਰਸ਼ੀਅਲ ਸਿਲੰਡਰ ‘ਤੇ ਕੀਤਾ ਗਿਆ ਹੈ। ਘਰੇਲੂ ਗੈਸ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿੱਚ ਵਪਾਰਕ ਸਿਲੰਡਰ ਦਾ ਰੇਟ 2101 ਰੁਪਏ ਹੋ ਗਿਆ ਹੈ।

ਮਾਚਿਸ ਹੋਈ ਮਹਿੰਗੀ- 14 ਸਾਲਾਂ ਬਾਅਦ ਮਾਚਿਸ ਦੇ ਰੇਟ ਵਧੇ ਹਨ। ਅੱਜ ਤੋਂ ਤੁਹਾਨੂੰ ਮਾਚਿਸ ਦੀ ਡੱਬੀ ਖਰੀਦਣ ਲਈ 1 ਰੁਪਏ ਦੀ ਬਜਾਏ 2 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਪਹਿਲਾਂ ਸਾਲ 2007 ਵਿੱਚ ਮਾਚਿਸ ਦੀ ਡੱਬੀ ਦੀ ਕੀਮਤ 50 ਪੈਸੇ ਤੋਂ ਵਧਾ ਕੇ 1 ਰੁਪਏ ਕਰ ਦਿੱਤੀ ਗਈ ਸੀ।

ਰਿਲਾਇੰਸ ਜੀਓ ਨੇ ਵਧੀਆਂ ਟੈਰਿਫ ਦਰਾਂ – ਇਸ ਤੋਂ ਇਲਾਵਾ ਰਿਲਾਇੰਸ ਯੂਜ਼ਰ ਨੂੰ ਵੀ ਵੱਡਾ ਝਟਕਾ ਲੱਗਾ ਹੈ। ਅੱਜ ਤੋਂ ਯਾਨੀ 1 ਦਸੰਬਰ ਤੋਂ ਰਿਲਾਇੰਸ ਜੀਓ ਨੇ ਵੀ ਆਪਣਾ ਰੀਚਾਰਜ ਮਹਿੰਗਾ ਕਰ ਦਿੱਤਾ ਹੈ। ਜੀਓ ਨੇ 24 ਦਿਨਾਂ ਤੋਂ 365 ਦਿਨਾਂ ਦੀ ਵੈਧਤਾ ਵਾਲੇ ਕਈ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਤੋਂ ਇਲਾਵਾ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਵੀ ਨਵੰਬਰ ਦੇ ਅੰਤ ‘ਚ ਟੈਰਿਫ ਦਰਾਂ ‘ਚ ਵਾਧਾ ਕੀਤਾ ਹੈ। ਰਿਲਾਇੰਸ ਜਿਓ ਦੇ ਪ੍ਰੀਪੇਡ ਗਾਹਕਾਂ ਨੂੰ 8 ਤੋਂ 20 ਫੀਸਦੀ ਜ਼ਿਆਦਾ ਪੈਸੇ ਦੇਣੇ ਹੋਣਗੇ।

SBI ਕ੍ਰੈਡਿਟ ਕਾਰਡ ‘ਤੇ ਖ਼ਰਚ ਕਰਨੇ ਪੈਣਗੇ ਜ਼ਿਆਦਾ ਪੈਸੇ – ਜੇਕਰ ਤੁਸੀਂ 1 ਦਸੰਬਰ ਯਾਨੀ ਅੱਜ ਤੋਂ SBI ਕ੍ਰੈਡਿਟ ਕਾਰਡ ਤੋਂ EMI ਰਾਹੀਂ ਖਰੀਦਦੇ ਹੋ, ਤਾਂ ਤੁਹਾਨੂੰ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਣਗੇ। 1 ਦਸੰਬਰ, 2021 ਤੋਂ ਤੁਹਾਨੂੰ ਸਾਰੀਆਂ EMI ਖਰੀਦਾਂ ‘ਤੇ 99 ਰੁਪਏ ਹੋਰ ਖ਼ਰਚ ਕਰਨੇ ਪੈਣਗੇ। ਦੱਸ ਦੇਈਏ ਕਿ ਜੇਕਰ ਤੁਸੀਂ ਐਮਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਰਿਟੇਲ ਆਊਟਲੇਟਾਂ ਅਤੇ ਈ-ਕਾਮਰਸ ਵੈੱਬਸਾਈਟਾਂ ਤੋਂ EMI ‘ਤੇ ਖਰੀਦਦਾਰੀ ਕਰਦੇ ਹੋ, ਤਾਂ ਤੁਹਾਨੂੰ ਪ੍ਰੋਸੈਸਿੰਗ ਫੀਸ ਦੇਣੀ ਹੋਵੇਗੀ।

PNB ਨੇ ਵਿਆਜ ਦਰਾਂ ਵਿੱਚ ਕੀਤੀ ਕਟੌਤੀ- PNB ਦੇ ਬਚਤ ਖਾਤਾ ਧਾਰਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਬੈਂਕ ਨੇ ਬਚਤ ਖਾਤਿਆਂ ‘ਤੇ ਵਿਆਜ ਦਰਾਂ ‘ਚ ਕਟੌਤੀ ਕੀਤੀ ਹੈ। ਬੈਂਕ ਨੇ ਸਾਲਾਨਾ ਵਿਆਜ ਦਰ 2.90 ਫੀਸਦੀ ਤੋਂ ਘਟਾ ਕੇ 2.80 ਫੀਸਦੀ ਕਰ ਦਿੱਤੀ ਹੈ। ਦੱਸ ਦੇਈਏ ਕਿ ਬੈਂਕ ਦੀਆਂ ਨਵੀਆਂ ਦਰਾਂ 1 ਦਸੰਬਰ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ।

Leave a Reply

Your email address will not be published.