ਔਰਤਾਂ ਲਈ ਵੱਡਾ ਤੋਹਫ਼ਾ- ਹੁਣ ਸਫ਼ਰ ਕਰਨ ਵਿਚ ਲੱਗਣਗੀਆਂ ਮੌਜ਼ਾਂ,ਦੇਖੋ ਪੂਰੀ ਖ਼ਬਰ

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹਰਿਆਣਾ ਆਵਾਜਾਈ ਵਿਭਾਗ ਲਈ ਰਾਜ ਦੇ ਸਾਰੇ ਜ਼ਿਲ੍ਹਾ ਮੁੱਖ ਦਫ਼ਤਰਾਂ ’ਤੇ ਵਿਸ਼ੇਸ਼ ਬੱਸ ਦਾ ਤੋਹਫ਼ਾ ਦੇਵੇਗਾ। ਇਸ ਲਈ ਆਵਾਜਾਈ ਮੰਤਰੀ ਮੂਲਚੰਦ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਅੱਠ ਮਾਰਚ ਤੋਂ ਜ਼ਿਲ੍ਹਾ ਪੱਧਰ ’ਤੇ ਇਕ-ਇਕ ਮਹਿਲਾ ਬੱਸ ਚਲਾਈ ਜਾਵੇਗੀ।

ਇਸ ਤੋਂ ਬਾਅਦ ਇਨ੍ਹਾਂ ਬੱਸਾਂ ਦੀ ਗਿਣਤੀ ਮਹਿਲਾ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਵਧਾਈ ਜਾਵੇਗੀ।ਸਿਟੀ ਪ੍ਰੈੱਸ ਕਲੱਬ ਫਰੀਦਾਬਾਦ ਦੇ ਪ੍ਰੈੱਸ ਗੱਲਬਾਤ ਪ੍ਰੋਗਰਾਮ ’ਚ ਆਵਾਜਾਈ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਗਲੇ ਵਿੱਤੀ ਸਾਲ ’ਚ 1800 ਨਵੀਂ ਬੱਸਾਂ ਖਰੀਦੇਗੀ।

ਇਨ੍ਹਾਂ ’ਚੋਂ ਐੱਨਸੀਆਰ ’ਚ ਸ਼ਾਮਲ ਜ਼ਿਲ੍ਹਿਆਂ ’ਚ ਚੱਲਣ ਵਾਲੀਆਂ ਬੱਸਾਂ ਇਲੈਕਟ੍ਰਿਕ ਤੇ ਸੀਐੱਨਜੀ ਅਧਾਰਿਤ ਹੋਵੇਗੀ, ਜਦੋਂ ਲੰਬੇ ਰੂਟ ’ਤੇ ਚੱਲਣ ਵਾਲੀਆਂ ਬੱਸਾਂ ਡੀਜ਼ਲ ਨਾਲ ਚੱਲਣਗੀਆਂ।

ਨਵੀਂ ਬੱਸਾਂ ਤਿੰਨ ਚਰਨਾਂ ’ਚ ਖਰੀਦੀਆਂ ਜਾਣਗੀਆਂ। ਪਹਿਲੇ ਤੇ ਦੂਸਰੇ ਚਰਨ ’ਚ 400-400 ਤੇ ਇਸ ਤੋਂ ਬਾਅਦ ਇਕ ਹਜ਼ਾਰ ਬੱਸਾਂ ਖਰੀਦੀਆਂ ਜਾਣਗੀਆਂ। ਆਵਾਜਾਈ ਮੰਤਰੀ ਨੇ ਕਿਹਾ ਕਿ ਬੇਸ਼ੱਕ ਕੋਰੋਨਾ ਕਾਲ ’ਚ ਵਿਭਾਗ ਨੂੰ ਘਾਟਾ ਹੋਇਆ ਪਰ ਬਾਵਜੂਦ ਇਸ ਦੇ ਸੂਬੇ ’ਚ ਜਨਤਕ ਆਵਾਜਾਈ ਵਿਵਸਥਾ ਨੂੰ ਹੋਰ ਵਧੀਆ ਕੀਤਾ ਜਾਵੇਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.