ਆਪਣਾ ਘਰ ਬਣਾਉਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਜਿਸਦੇ ਲਈ ਸਾਰੇ ਲਗਾਤਾਰ ਮਿਹਨਤ ਕਰ ਪੈਸਾ ਇਕੱਠਾ ਕਰਦੇ ਹਨ। ਪਰ ਘਰ ਬਣਵਾਉਂਦੇ ਸਮੇਂ ਅਸੀ ਕਈ ਅਜਿਹੀ ਗਲਤੀਆਂ ਕਰ ਬੈਠਦੇ ਹਾਂ ਜਿਨ੍ਹਾਂ ਕਾਰਨ ਸਾਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ।
ਕਈ ਲੋਕ ਸਿਰਫ ਕਾਂਟਰੈਕਟਰ ਨੂੰ ਕੰਮ ਦੇ ਕੇ ਉਸਤੋਂ ਬਾਅਦ ਧਿਆਨ ਨਹੀਂ ਦਿੰਦੇ ਅਤੇ ਉਹ ਆਪਣੀ ਮਰਜ਼ੀ ਨਾਲ ਹੀ ਕੰਮ ਕਰਕੇ ਚਲੇ ਜਾਂਦੇ ਹਨ। ਜਿਸ ਵਿੱਚ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਮਜ਼ਬੂਤੀ ਤੇ ਧਿਆਨ ਨਹੀਂ ਦਿੱਤਾ ਜਾਂਦਾ।
ਖਾਸਕਰ 4 ਇੰਚੀ ਦੀ ਦੀਵਾਰ ਇੰਨੀ ਮਜਬੂਤੀ ਨਹੀਂ ਹੁੰਦੀ। ਪਰ ਅੱਜ ਅਸੀ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਨੂੰ ਤੁਸੀ 4 ਇੰਚ ਦੀਵਾਰ ਬਣਾਉਂਦੇ ਸਮੇਂ ਧਿਆਨ ਵਿੱਚ ਰੱਖੋ ਤਾਂ ਬਹੁਤ ਘੱਟ ਖਰਚ ਵਿੱਚ ਪੱਥਰ ਤੋਂ ਵੀ ਮਜਬੂਤ 4 ਇੰਚੀ ਦੀ ਦੀਵਾਰ ਬਣਾ ਸਕਦੇ ਹੋ।
ਸਭਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਤੁਸੀ ਪਿੱਲਰ ਬਣਾਉਂਦੇ ਹੋ ਤਾਂ ਉਸ ਤੋਂ ਕੁੱਝ ਘੰਟੇ ਬਾਅਦ ਜਦੋਂ ਉਹ ਸੁੱਕ ਜਾਵੇ ਤਾਂ ਉਸ ‘ਤੇ ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ ਕੱਟ ਮਾਰ ਦੇਣੇ ਚਾਹੀਦੇ ਹਨ। ਇਸਤੋਂ ਬਾਅਦ ਸੀਮੇਂਟ ਦਾ ਘੋਲ ਬਣਾ ਕੇ ਇਸਦੇ ਉੱਤੇ ਪਾ ਦੇਣਾ ਚਾਹੀਦਾ ਹੈ।
ਅਜਿਹਾ ਕਰਨ ਨਾਲ ਤੁਸੀ ਜਦੋਂ ਚਿਣਾਈ ਕਰਦੇ ਹੋ ਤਾਂ ਮਸਾਲਾ ਆਸਾਨੀ ਨਾਲ ਪਿੱਲਰ ਨਾਲ ਚਿਪਕ ਜਾਂਦਾ ਹੈ ਅਤੇ ਦੀਵਾਰ ਦੀ ਮਜਬੂਤੀ ਵੱਧਦੀ ਹੈ। ਇਸੇ ਤਰ੍ਹਾਂ ਜਦੋਂ ਤੁਸੀ 4 ਇੰਚੀ ਦੀਵਾਰ ਬਣਾ ਰਹੇ ਹੋ ਤਾਂ ਤੁਸੀ ਹਰ ਤਿੰਨ ਰਦਿਆਂ ਤੋਂ ਬਾਅਦ ਦੋਵੇਂ ਸਾਇਡ ਦੇ ਪਿੱਲਰਾਂ ਵਿੱਚ ਡਰਿੱਲ ਨਾਲ 2-2 ਇੰਚ ਸੁਰਾਖ ਕਰਕੇ 2 ਸਰੀਏ ਪਾ ਦਿਓ।ਹਰ 3 ਰਦਿਆਂ ‘ਤੇ ਤੁਸੀਂ 2-2 ਸਰੀਏ ਪਾ ਦੇਣੇ ਹਨ। ਇਸ ਤਰਾਂ ਦੀਵਾਰ ਨਾ ਹੀ ਟੂਟੇਗੀ ਅਤੇ ਨਾ ਹੀ ਕੋਈ ਕਰੈਕ ਆਵੇਗਾ। ਬਾਕੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….