ਮੇਰੇ ਬੱਚਿਆਂ ਦਾ ਮਜ਼ਾਕ ਉਡਾਉਂਦਾ ਸੀ ਪੁਲਿਸ ਵਾਲਾ ਤਾਂ ਮੈਂ ਉਹਦੀ ਕੁੜੀ ਨੂੰ ਮਾਰ ਦਿੱਤਾ,ਲੁਧਿਆਣਾ ਹੱਤਿਆ ਕਾਂਡ ਮਾਮਲੇ ‘ਚ ਹੋਇਆ ਨਵਾਂ ਖੁਲਾਸਾ

ਲੁਧਿਆਣਾ ‘ਚ ਹੈਡ ਕਾਂਸਟੇਬਲ ਦੀ ਢਾਈ ਸਾਲ ਦੀ ਧੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੀ ਔਰਤ ਨੇ ਕੈਮਰੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਔਰਤ ਨੇ ਦੱਸਿਆ ਕਿ ਉਸ ਦਾ ਗੁਆਂਢੀ ਪੁਲੀਸ ਮੁਲਾਜ਼ਮ ਹੈ ਅਤੇ ਉਹ ਹਰ ਰੋਜ਼ ਉਸ ਦੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਪੁਲਸ ਮੁਲਾਜ਼ਮ ਦੀ ਢਾਈ ਸਾਲ ਦੀ ਬੇਟੀ ਨੂੰ ਅਗਵਾ ਕਰ ਲਿਆ ਅਤੇ ਫਿਰ ਟੋਏ ‘ਚ ਜ਼ਿੰਦਾ ਦੱਬ ਦਿੱਤਾ।

ਲੜਕੀ ‘ਤੇ ਮਿੱਟੀ ਪਾ ਕੇ ਉਹ ਉਥੋਂ ਘਰ ਆ ਗਈ।ਨੀਲਮ ਨਾਂ ਦੀ ਔਰਤ ਨੇ ਪੁਲੀਸ ਨੂੰ ਦੱਸਿਆ ਕਿ ਢਾਈ ਸਾਲ ਦੀ ਦਿਲਰੋਜ ਕੌਰ ਉਸ ਦੇ ਗੁਆਂਢ ਵਿੱਚ ਰਹਿੰਦੀ ਸੀ। ਦਿਲਰੋਜ ਕੌਰ ਦੇ ਪਿਤਾ ਹਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਹਨ। ਪੁਲਿਸ ਮੁਲਾਜ਼ਮ ਹੋਣ ਕਾਰਨ ਹਰਪ੍ਰੀਤ ਸਿੰਘ ਹਰ ਰੋਜ਼ ਉਹਦੇ ਬੱਚਿਆਂ ਦਾ ਮਜ਼ਾਕ ਉਡਾਇਆ ਕਰਦਾ ਸੀ।

ਹਰਪ੍ਰੀਤ ਸਿੰਘ ਦਾ ਵਿਵਹਾਰ ਦੇਖ ਕੇ ਉਸ ਨੂੰ ਬਹੁਤ ਗੁੱਸਾ ਆਉਂਦਾ ਸੀ। ਹਰਪ੍ਰੀਤ ਸਿੰਘ ਤੋਂ ਬਦਲਾ ਲੈਣ ਲਈ ਉਸ ਨੇ ਗੁੱਸੇ ‘ਚ ਉਸ ਦੀ ਢਾਈ ਸਾਲ ਦੀ ਬੇਟੀ ਦਿਲਰੋਜ ਕੌਰ ਨੂੰ ਅਗਵਾ ਕਰ ਲਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ।ਨੀਲਮ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਪੁਲਿਸ ਹਿਰਾਸਤ ਦੌਰਾਨ ਕੈਮਰੇ ‘ਤੇ ਜਨਤਕ ਤੌਰ ‘ਤੇ ਆਪਣਾ ਜੁਰਮ ਕਬੂਲ ਕਰ ਰਹੀ ਹੈ।

ਇਸ ਵੀਡੀਓ ‘ਚ ਕੁਝ ਲੋਕ ਪੁਲਸ ਨਾਲ ਕਾਰ ‘ਚ ਬੈਠੀ ਨੀਲਮ ਨੂੰ ਮੰਦਾ ਬੋਲ ਰਹੇ ਹਨ। ਇਸ ‘ਤੇ ਉਹ ਕਹਿੰਦੀ ਹੈ, ‘ਤੁਸੀਂ ਜੋ ਵੀ ਪੁੱਛੋ, ਸਾਡੀ ਕੋਈ ਦੁਸ਼ਮਣੀ ਨਹੀਂ ਸੀ। ਅਸੀਂ ਕਈ ਸਾਲਾਂ ਤੋਂ ਉਸ ਇਲਾਕੇ ਵਿਚ ਰਹਿ ਰਹੇ ਹਾਂ। ਮੇਰੇ ਮਾਤਾ-ਪਿਤਾ ਆਪਣੇ ਇਲਾਕੇ ਵਿਚ ਚੰਗਾ ਕੰਮ ਕਰਦੇ ਹਨ। ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।ਇਸ ਤੋਂ ਬਾਅਦ ਕੁਝ ਲੋਕ ਪੁੱਛਦੇ ਹਨ ਕਿ ਤੁਹਾਡਾ ਗੁੱਸਾ ਬੱਚੇ ਦੇ ਮਾਤਾ-ਪਿਤਾ ਨਾਲ ਸੀ ਅਤੇ ਤੁਸੀਂ ਬੱਚੇ ਨੂੰ ਚੁੱਕ ਲਿਆ? ਤਾਂ ਜਵਾਬ ਵਿੱਚ, ਨੀਲਮ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ | ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.