ਇਸ ਕਿਸਾਨ ਦੀ ਚਮਕੀ ਕਿਸਮਤ, ਫ੍ਰੀ ਵਿੱਚ ਮਿਲਿਆ ਨਵਾਂ ਟ੍ਰੈਕਟਰ, ਜਾਣੋ ਕਿਵੇਂ

ਕਿਸਾਨ ਵੀਰਾਂ ਨੂੰ ਖੇਤੀ ਲਈ ਬਹੁਤ ਸੰਦਾਂ ਦੀ ਲੋੜ ਪੈਂਦੀ ਹੈ ਅਤੇ ਜਿਨ੍ਹਾਂ ਵਿਚੋਂ ਸਭਤੋਂ ਜਰੂਰੀ ਹੁੰਦਾ ਹੈ ਟ੍ਰੈਕਟਰ। ਖੇਤੀ ਲਈ ਸਭਤੋਂ ਜਰੂਰੀ ਟ੍ਰੈਕਟਰ ਹੁੰਦਾ ਹੈ ਪਰ ਮਹਿੰਗਾ ਹੋਣ ਕਾਰਨ ਹਰ ਕਿਸਾਨ ਟ੍ਰੈਕਟਰ ਨਹੀਂ ਖਰੀਦ ਪਾਉਂਦਾ। ਖਾਸਕਰ ਛੋਟੇ ਅਤੇ ਘੱਟ ਜ਼ਮੀਨ ਵਾਲੇ ਬਹੁਤੇ ਕਿਸਾਨ ਬਿਨਾ ਟ੍ਰੈਕਟਰ ਤੋਂ ਗੁਜ਼ਾਰਾ ਕਰ ਰਹੇ ਹਨ ਜਾਂ ਫਿਰ ਕਿਰਾਏ ਦੇ ਟਰੈਕਟਰਾਂ ਨਾਲ ਖੇਤੀ ਕਰ ਰਹੇ ਹਨ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਵੀਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ ਨਵਾਂ ਟ੍ਰੈਕਟਰ ਜਿੱਤਿਆ ਹੈ। ਤੁਹਾਨੂੰ ਦੱਸਾਂਗੇ ਕਿ ਇਸ ਕਿਸਾਨ ਦੀ ਕਿਸਮਤ ਕਿਸ ਤਰਾਂ ਚਮਕੀ ਅਤੇ ਇਸਨੂੰ ਨਵਾਂ ਪ੍ਰੀਤ ਟ੍ਰੈਕਟਰ ਫ੍ਰੀ ਵਿਚ ਕਿਵੇਂ ਮਿਲਿਆ। ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਵੀਰ ਨੂੰ ਲਕੀ ਡਰਾਅ ਦੇ ਵਿੱਚ ਪ੍ਰੀਤ ਟ੍ਰੈਕਟਰ ਨਿਕਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਕਿਸਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦਾ ਰਹਿਣ ਵਾਲਾ ਹੈ। ਇਸ ਕਿਸਾਨ ਨੇ ਐਗਰੀਜ਼ੋਨ ਕੰਪਨੀ ਦਾ ਸੁਪਰ ਸੀਡਰ ਖਰੀਦਿਆ ਸੀ। ਸੁਪਰ ਸੀਡਰ ਨਾਲ ਇਸ ਕਿਸਾਨ ਨੇ ਕਣਕ ਦੀ ਬਿਜਾਈ ਕੀਤੀ ਹੈ। ਪਹਿਲਾ ਇਸ ਕਿਸਾਨ ਕੋਲ ਸਵਰਾਜ ਟ੍ਰੈਕਟਰ ਸੀ ਅਤੇ ਹੁਣ ਇਨ੍ਹਾਂ ਨੂੰ ਨਵਾਂ ਪ੍ਰੀਤ ਟ੍ਰੈਕਟਰ ਮਿਲ ਗਿਆ ਹੈ।

ਇਨ੍ਹਾਂ ਨੂੰ ਅਗਰੀਜ਼ੋਨ ਕੰਪਨੀ ਵੱਲੋਂ ਹੀ ਪ੍ਰੀਤ ਟ੍ਰੈਕਟਰ ਦਿੱਤਾ ਗਿਆ ਹੈ। ਹੋਰ ਕਿਸਾਨ ਵੀ ਇਸੇ ਤਰਾਂ ਟ੍ਰੈਕਟਰ ਜਾਂ ਹੋਰ ਖੇਤੀ ਸੰਦ ਜਿੱਤ ਸਕਦੇ ਹਨ। ਉਸਦੇ ਲਈ ਤੁਹਾਨੂੰ ਇਸ ਕੰਪਨੀ ਦੇ ਸੰਦ ਖਰੀਦਣੇ ਪੈਣਗੇ ਅਤੇ ਇਹ ਕੰਪਨੀ ਲੱਕੀ ਡਰਾਅ ਕੱਢ ਦੀ ਰਹਿੰਦੀ ਹੈ। ਇਸ ਨਾਲ ਕਈ ਗਰੀਬ ਅਤੇ ਛੋਟੇ ਕਿਸਾਨਾਂ ਨੂੰ ਫ੍ਰੀ ਵਿੱਚ ਖੇਤੀ ਸੰਦ ਮਿਲ ਜਾਂਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.