ਪੰਜਾਬ ਚ ਇਥੇ ਸਕੂਲ ਚੋ ਮਿਲੇ 9 ਕੋਰੋਨਾ ਪੌਜੇਟਿਵ ,ਸਕੂਲ ਏਨੇ ਦਿਨਾਂ ਲਈ ਕੀਤਾ ਅਚਾਨਕ ਬੰਦ-ਦੇਖੋ ਪੂਰੀ ਖ਼ਬਰ

ਪਿਛਲੇ ਕੁਝ ਦਿਨਾਂ ਤੋਂ ਕਰੋਨਾ ਕੇਸਾਂ ਦੀ ਗਿਣਤੀ ਵਧ ਰਹੀ ਹੈ। ਜੋ ਚਿੰਤਾ ਦਾ ਵਿਸ਼ਾ ਹੈ। ਕਰੋਨਾ ਕੇਸਾਂ ਵਿਚ ਆਈ ਕਮੀ ਕਾਰਨ ਲੋਕਾਂ ਵਲੋ ਮੁੜ ਤੋਂ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਜਾ ਰਹੀ ਸੀ। ਉੱਥੇ ਹੀ ਮੁੜ ਤੋਂ ਪੰਜਾਬ ਵਿੱਚ ਕਰੋਨਾ ਕੇਸਾਂ ਦੀ ਵੱਧ ਰਹੀ ਗਿਣਤੀ ਨੇ ਲੋਕਾਂ ਵਿੱਚ ਫਿਰ ਤੋਂ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਉਥੇ ਹੀ ਸਰਕਾਰ ਵੱਲੋਂ ਸਾਰੇ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਤਾਂ ਜੋ ਸੂਬੇ ਅੰਦਰ ਕਰੋਨਾ ਦੀ ਦੂਜੀ ਲਹਿਰ ਨੂੰ ਵਧਣ ਤੋਂ ਰੋਕਿਆ ਜਾ ਸਕੇ।ਪਿਛਲੇ ਕੁਝ ਦਿਨਾਂ ਦੌਰਾਨ ਹੀ ਬਹੁਤ ਸਾਰੇ ਵਿਦਿਅਕ ਅਦਾਰਿਆਂ ਵਿੱਚ ਅਧਿਆਪਕ ਅਤੇ ਵਿਦਿਆਰਥੀ ਕਰੋਨਾ ਦੀ ਚਪੇਟ ਵਿੱਚ ਆ ਰਹੇ ਹਨ।

ਪੰਜਾਬ ਅੰਦਰ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਕੇਸਾਂ ਵਿੱਚ ਤੇਜ਼ੀ ਦੇਖੀ ਗਈ ਹੈ। ਜਿਸ ਨਾਲ ਕਰੋਨਾ ਦੀ ਦੂਜੀ ਲਹਿਰ ਫਿਰ ਤੋਂ ਪੰਜਾਬ ਵਿੱਚ ਭਾਰੂ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਜਿੱਥੇ ਟੀਕਾਕਰਨ ਵੀ ਆਰੰਭ ਕੀਤਾ ਗਿਆ ਹੈ, ਉਸ ਦੌਰਾਨ ਫਿਰ ਤੋਂ ਕਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਇੱਥੇ ਸਕੂਲਾਂ ਚੋਂ 9 ਕੋਰੋਨਾ ਪੋਜਟਿਵ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਸਕੂਲ ਨੂੰ ਇੰਨੇ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਭਿਟੇਵਢ ਵਿਖੇ ਕੀਤੇ ਗਏ ਕਰੋਨਾ ਟੈਸਟਾਂ ਵਿੱਚ ਤਿੰਨ ਵਿਆਪਕ ਅਤੇ 9 ਵਿਦਿਆਰਥੀ ਕਰੋਨਾ ਦੀ ਚਪੇਟ ਵਿਚ ਆ ਗਏ ਹਨ। ਜਿਸ ਕਾਰਨ ਬਾਕੀ ਸਟਾਫ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਵਿਭਾਗ ਵੱਲੋਂ ਦੋ ਦਿਨਾਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

Haryana, Sept 22 (ANI): Students attend a class at Government Girls Senior Secondary School after schools reopened partially in Haryana state after a gap of over five months due to coronavirus pandemic, in Gurugram on Tuesday. (ANI Photo)

ਉੱਥੇ ਹੀ ਸਿਹਤ ਵਿਭਾਗ ਨੇ ਬਾਕੀ ਬੱਚਿਆਂ ਦੀ ਸਿਹਤ ਦੀ ਜਾਂਚ ਕਰਨ ਲਈ ਵੀ ਆਖਿਆ ਹੈ। ਇਸ ਦੀ ਜਾਣਕਾਰੀ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਵੱਲੋਂ ਦਿੱਤੀ ਗਈ ਹੈ।ਜਿਨ੍ਹਾਂ ਦੋ ਦਿਨ ਸਕੂਲ ਬੰਦ ਰੱਖਣ ਦਾ ਐਲਾਨ ਵੀ ਕੀਤਾ ਹੈ। ਸਕੂਲ ਵਿੱਚ 50 ਵਿਦਿਆਰਥੀਆਂ ਅਤੇ 11 ਅਧਿਆਪਕ ਦਾ ਕਰੋਨਾ ਟੈਸਟ ਕੀਤਾ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਕਰੋਨਾ ਕੇਸਾਂ ਵਿਚ ਹੋ ਰਹੇ ਵਾਧੇ ਕਾਰਨ ਸਕੂਲ ਭੇਜਣ ਵਾਲੇ ਬੱਚਿਆਂ ਦੇ ਮਾਪੇ ਗਹਿਰੀ ਚਿੰਤਾ ਵਿੱਚ ਹਨ।

Leave a Reply

Your email address will not be published.