ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ- ਸਰਕਾਰ ਵੱਲੋਂ ਮਿਲ ਰਿਹਾ ਹੈ 3-3 ਲੱਖ ਰੁਪਏ-ਚੱਕੋ ਫਾਇਦਾ

ਦੇਸ਼ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਸਰਕਾਰ ਕਿਸਾਨਾਂ ਦੀ ਆਰਥਿਕ ਮਦਦ ਲਈ ਲਗਾਤਾਰ ਕੋਸ਼ਿਸ਼ ਕਰਦੀ ਰਹਿੰਦੀ ਹੈ। ਹੁਣ ਇਸ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਦੀ ਇਨਕਮ ਡਬਲ (PM Kisan Benefits) ਕਰਨ ਲਈ ਪਸ਼ੂ ਕਿਸਾਨ ਕ੍ਰੈਡਿਟ ਕਾਰਡ (Pashu kisan credit card scheme) ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਕਿਸਾਨਾਂ ਨੂੰ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ। ਆਓ ਜਾਣਗੇ ਹਾਂ ਇਸ ਯੋਜਨਾਂ ਦੀ ਡਿਟੇਲਸ ਬਾਰੇ…

ਪਸ਼ੂ ਕਿਸਾਨ ਕ੍ਰੇਡਿਟ ਕਾਰਡ – ਪਸ਼ੂ ਕਿਸਾਨ ਕ੍ਰੇਡਿਟ ਕਾਰਡ, ਮੋਦੀ ਸਰਕਾਰ (Modi Government) ਦੀ ਕਿਸਾਨ ਕ੍ਰੇਡਿਟ ਕਾਰਡ (KCC) ਸਕੀਮ ਦੀ ਤਰ੍ਹਾਂ ਹੀ ਹੈ। ਇਸ ਵਿਚ ਗਾਂ, ਮੱਝ, ਭੇਡ, ਬੱਕਰੀ ਤੇ ਮੁਰਗੀ ਪਾਲਣ ਲਈ ਵੱਧ ਤੋਂ ਵੱਧ 3 ਲੱਖ ਰੁਪਏ ਤਕ ਦੀ ਰਕਮ ਉਪਲਬਧ ਹੋਵੇਗੀ। ਇੰਨਾ ਹੀ ਨਹੀਂ, ਇਸ ‘ਚ 1.60 ਲੱਖ ਰੁਪਏ ਤਕ ਦੀ ਰਕਮ ਲੈਣ ਲਈ ਕੋਈ ਗਾਰੰਟੀ ਨਹੀਂ ਦੇਣੀ ਪਵੇਗੀ।

ਸਰਕਾਰ ਕਿਸਾਨਾਂ ਦੀ ਮਦਦ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀ ਹੈ। ਬੈਂਕਰਜ਼ ਕਮੇਟੀ ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਸਾਰੇ ਯੋਗ ਬਿਨੈਕਾਰਾਂ ਨੂੰ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਦਾ ਲਾਭ ਮਿਲੇਗਾ। ਕਈ ਲੱਖ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਦੁਧਾਰੂ ਪਸ਼ੂ ਹਨ ਅਤੇ ਉਨ੍ਹਾਂ ਨੂੰ ਟੈਗ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਸਰਕਾਰ ਦੀ ਇਸ ਖਾਸ ਸਕੀਮ ਬਾਰੇ।

ਕਿਸ ਪਸ਼ੂ ਦੇ ਲਈ ਕਿੰਨੇ ਪੈਸਾ ਮਿਲੇਗਾ? – ਗਾਂ: 40,783 ਰੁਪਏ ਪ੍ਰਤੀ ਗਾਂ ਮਿਲੇਗੀ।

– ਮੱਝ: 60,249 ਰੁਪਏ ਪ੍ਰਤੀ ਮੱਝ ਮਿਲੇਗੀ। ਇਹ ਪ੍ਰਤੀ ਮੱਝ ਹੋਵੇਗੀ।

– ਭੇਡ: ਬੱਕਰੀ ਲਈ, 4063 ਰੁਪਏ ਪ੍ਰਤੀ ਭੇਡ-ਬੱਕਰੀ ਉਪਲਬਧ ਹੋਵੇਗੀ।

– ਮੁਰਗੀ: (ਅੰਡੇ ਦੇਣ ਲਈ) 720 ਰੁਪਏ ਪ੍ਰਤੀ ਮੁਰਗੀ ਦਿੱਤੀ ਜਾਵੇਗੀ।

ਇਹ ਹਨ ਜ਼ਰੂਰੀ ਦਸਤਾਵੇਜ – ਬਿਨੈਕਾਰ ਨੂੰ ਹਰਿਆਣਾ ਰਾਜ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ।

ਬਿਨੈਕਾਰ ਦਾ ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈ.ਡੀ.

– ਮੋਬਾਈਲ ਨੰਬਰ.

– ਪਾਸਪੋਰਟ ਆਕਾਰ ਦੀ ਫੋਟੋ।

ਜਾਣੋ ਕਿੰਨਾ ਹੋਵੇਗਾ ਵਿਆਜ – ਪਸ਼ੂ ਕਿਸਾਨ ਕ੍ਰੈਡਿਟ ਕਾਰਡ ਤਹਿਤ ਪਸ਼ੂ ਪਾਲਕਾਂ ਨੂੰ 4 ਫੀਸਦੀ ਵਿਆਜ ਦੇਣਾ ਪਵੇਗਾ।

– ਕੇਂਦਰ ਸਰਕਾਰ ਤੋਂ 3 ਫੀਸਦੀ ਦੀ ਛੋਟ ਦੇਣ ਦੀ ਵਿਵਸਥਾ ਹੈ।

– ਕਰਜ਼ ਦੀ ਰਕਮ ਵੱਧ ਤੋਂ ਵੱਧ 3 ਲੱਖ ਰੁਪਏ ਤਕ ਹੋਵੇਗੀ।

Leave a Reply

Your email address will not be published. Required fields are marked *