ਨਵਜੋਤ ਸਿੱਧੂ ਵੱਲੋਂ ਨੌਕਰੀਆਂ ਤੇ ਫਰੀ ਬਿਜਲੀ ਦੇਣ ਬਾਰੇ ਆਈ ਵੱਡੀ ਖ਼ਬਰ

ਕੰਨਿਆ ਮਹਾਵਿਦਿਆਲਾ (ਕੇਐੱਮਵੀ) ਵਿਚ ਵਿਦਿਆਰਥੀਆਂ ਨਾਲ ਇੰਟਰੈਕਸ਼ਨ ਕਰਨ ਆਏ ਨਵਜੋਤ ਸਿੰਘ ਸਿੱਧੂ ਦੇ ਤੇਵਰ ਤਲਖ਼ ਭਰੇ ਦਿਖੇ। ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਂ ਲਏ ਅਕਾਲੀ ਦਲ ਤੇ ਆਮ ਆਦਮੀ ਪਾਰਟੀ ’ਤੇ ਹਮਲਾ ਕੀਤਾ। ਇਥੋਂ ਤਕ ਕਿ ਆਪਣੀ ਪਾਰਟੀ ਕਾਂਗਰਸ ਨੂੰ ਵੀ ਨਹੀਂ ਛੱਡਿਆ।

ਕੇਐੱਮਵੀ ਵਿਚ ਆਯੋਜਿਤ ਸਟੂਡੈਂਟਸ ਇੰਟ੍ਰੈਕਸ਼ਨ ਪ੍ਰੋਗਰਾਮ ਪੰਜਾਬ ਦਾ ਭਵਿੱਖ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਕਿਸੇ ਵੀ ਰਾਜਨੀਤਕ ਦਾ ਨਾਂ ਨਹੀਂ ਲਵਾਂਗਾ। ਤੁਸੀਂ ਆਪ ਸਮਝ ਜਾਓ। 26 ਲੱਖ ਨੌਕਰੀ। ਘਰ-ਘਰ ਨੌਕਰੀ। ਮੈਂ ਅੱਜ ਤਕ ਅਜਿਹੇ ਵਾਅਦੇ ਨਹੀਂ ਕੀਤੇ ਕਿਉਂਕਿ ਮੈਂ ਜਾਣਦਾ ਹਾਂ ਕਿ ਨੌਕਰੀ ਪੈਦਾ ਕਰਨ ਲਈ ਭਾਰੀ ਭਰਕਮ ਬਜਟ ਚਾਹੀਦਾ ਹੈ।

ਸਿੱਧੂ ਨੇ ਕਿਹਾ ਕਿ 26 ਲੱਖ ਨੌਕਰੀਆਂ ਦੇਣੀਆਂ ਹਨ ਤਾਂ 30 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਹੋਣੀ ਚਾਹੀਦੀ ਹੈ। ਇਸਦਾ ਇਕ ਸਾਲ ਦਾ ਬਜਟ ਅਲੋਕੇਸ਼ਨ 93 ਹਜ਼ਾਰ ਕਰੋੜ ਰੁਪਏ ਬਣੇਗਾ। ਬੱਚਿਆਂ ਤੇ ਔਰਤਾਂ ਨੂੰ 1 ਹਜ਼ਾਰ ਰੁਪਏ ਫਰੀ ਦੇਣ ਦਾ ਦਾਅਵਾ ਕਰਨ ਵਾਲੇ ਜਾਣ ਲੈਣ ਕਿ ਪੰਜਾਬ ਦੀਆਂ ਔਰਤਾਂ ਭਿਖਾਰੀ ਨਹੀਂ ਹਨ। ਸਾਨੂੰ ਅਜਿਹੀ ਭੀਖ ਨਹੀਂ ਚਾਹੀਦੀ। ਉਨ੍ਹਾਂ ਨੂੰ ਅਜਿਹੀ ਸਿੱਖਿਆ ਚਾਹੀਦੀ ਹੈ ਜਿਸ ਨਾਲ ਉਹ ਹਜ਼ਾਰਾਂ ਰੁਪਏ ਕਮਾਉਣ ਦੇ ਯੋਗ ਬਣ ਸਕਣ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.