ਹੁਣੇ ਹੁਣੇ ਕਿਸਾਨ ਅੰਦੋਲਨ ਖਤਮ ਕਰਨ ਬਾਰੇ ਕਿਸਾਨ ਜੱਥੇਬੰਦੀਆਂ ਵੱਲੋਂ ਆਈ ਵੱਡੀ ਖਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਇਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਕਿ MSP ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ ਕਰਨ ਲਈ ਇਕ ਕਮੇਟੀ ਬਣਾਈ ਜਾਵੇਗੀ।

ਐਲਾਨ ਦੇ ਇੰਨੇ ਦਿਨਾਂ ਬਾਅਦ ਹੁਣ ਕਿਸਾਨ ਅੰਦੋਲਨ ਵਿਚ ਇਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਪਰ ਅੰਦੋਲਨ ਕਦੋਂ ਖਤਮ ਹੋਵੇਗਾ ਇਸ ‘ਤੇ ਸਸਪੈਂਸ ਬਰਕਰਾਰ ਹੈ। ਕਿਸਾਨ ਆਗੂ ਕਹਿ ਰਹੇ ਹਨ ਕਿ ਜੇਕਰ ਸਰਕਾਰ ਮੰਨ ਲਵੇ ਤਾਂ ਤਿੰਨ ਘੰਟਿਆਂ ਵਿਚ ਕੋਈ ਹੱਲ ਕੱਢਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੁਝ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ MSP ‘ਤੇ ਕਾਨੂੰਨ ਤੋਂ ਬਿਨਾਂ ਘਰ ਵਾਪਸੀ ਨਹੀਂ ਹੋਵੇਗੀ।

ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੀ ਕਮੇਟੀ ਵਿਚ ਮਨੋਜ ਸਿੰਘ ਕੱਕਾ, ਜੰਗਵੀਰ ਸਿੰਘ ਅਤੇ ਬਲਬੀਰ ਰਾਜੇਵਾਲ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀ ਗੱਲ ਮੰਨ ਲਵੇ ਤਾਂ ਇਹ ਅੰਦੋਲਨ 3 ਘੰਟੇ ‘ਚ ਖਤਮ ਹੋ ਸਕਦਾ ਹੈ। ਇਹ ਤਿੰਨੋਂ ਕਿਸਾਨਾਂ ਦੀ ਤਰਫੋਂ ਸਰਕਾਰ ਨਾਲ ਗੱਲ ਕਰਨਗੇ। ਇਨ੍ਹਾਂ ਬਿਆਨਾਂ ਤੋਂ ਸਾਫ਼ ਹੈ ਕਿ ਅੰਦੋਲਨ ਅਜੇ ਖ਼ਤਮ ਹੋਣ ਵਾਲਾ ਨਹੀਂ ਹੈ ਅਤੇ ਗੇਂਦ ਹੁਣ ਸਰਕਾਰ ਦੇ ਕੋਰਟ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਅਗਲੀ ਮੀਟਿੰਗ 7 ਤਰੀਕ ਨੂੰ ਕਰਨ ਦਾ ਐਲਾਨ ਕੀਤਾ ਹੈ।

ਕਿਸਾਨ ਇਨ੍ਹਾਂ ਮੰਗਾਂ ‘ਤੇ ਅੜੇ – ਕਿਸਾਨ ਜਿਨ੍ਹਾਂ ਪ੍ਰਮੁੱਖ ਮੰਗਾਂ ‘ਤੇ ਅੜੇ ਹਨ, ਉਨ੍ਹਾਂ ‘ਚ ਘੱਟੋ-ਘੱਟ ਸਮਰਥਨ ਮੁੱਲ ‘ਤੇ ਗਾਰੰਟੀ ਕਾਨੂੰਨ, ਅੰਦੋਲਨ ਦੌਰਾਨ ਦਰਜ ਕੀਤੇ ਗਏ ਕੇਸ ਵਾਪਸ ਲੈਣ, ਅੰਦੋਲਨ ‘ਚ ਮਾਰੇ ਗਏ 700 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਸ਼ਾਮਲ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਆਪਣੀ ਗੱਲ ਕਹਿ ਦਿੱਤੀ ਹੈ ਪਰ ਹੁਣ ਸਾਰਿਆਂ ਦੀਆਂ ਨਜ਼ਰਾਂ ਸਰਕਾਰ ਦੇ ਸੱਦੇ ‘ਤੇ ਟਿਕੀਆਂ ਹੋਈਆਂ ਹਨ।

ਸੂਤਰਾਂ ਮੁਤਾਬਕ ਸਰਕਾਰ ਵੀ ਜਲਦੀ ਹੀ ਗੱਲ ਕਰਨ ਦੀ ਇੱਛੁਕ ਹੈ। ਇਸ ਦੇ ਲਈ ਕਿਸਾਨ ਆਗੂਆਂ ਨੂੰ ਫੋਨ ਵੀ ਕੀਤਾ ਗਿਆ। ਸਵਾਲ ਇਹ ਬਣਿਆ ਹੋਇਆ ਹੈ ਕਿ ਸਰਕਾਰ ਕਿੰਨੀਆਂ ਮੰਗਾਂ ਮੰਨੇਗੀ ਅਤੇ ਕੀ ਕਿਸਾਨ ਘਰ ਵਾਪਸੀ ਲਈ ਤਿਆਰ ਹੋਣਗੇ।

Leave a Reply

Your email address will not be published.