ਅੱਜ ਦੇ ਸਮੇਂ ਵਿੱਚ ਖੇਤੀ ਲਈ ਕਾਫ਼ੀ ਨਵੀਆਂ ਨਵੀਆਂ ਤਕਨੀਕਾਂ ਵਿਕਸਿਤ ਹੋ ਰਹੀਆਂ ਹਨ। ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਫਾਇਦਾ ਮਿਲ ਰਿਹਾ ਹੈ। ਅੱਜ ਅਸੀ ਤੁਹਾਨੂੰ ਇੱਕ ਨਵੀਂ ਤਕਨੀਕ ਦੇ ਰੋਟਾਵੇਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਕਿਸਾਨ ਵੀਰਾਂ ਨੇ ਅੱਜ ਤੱਕ ਸਿੰਗਲ ਬਲੇਡ ਰੋਟਾਵੇਟਰ ਦੇਖਿਆ ਅਤੇ ਇਸਤੇਮਾਲ ਕੀਤਾ ਹੋਵੇਗਾ।
ਪਰ ਅਸੀ ਤੁਹਾਨੂੰ ਅੱਜ ਡਬਲ ਬਲੇਡ ਰੋਟਾਵੇਟਰ ਬਾਰੇ ਜਾਣਕਾਰੀ ਦੇਵਾਂਗੇ। ਇਸ ਰੋਟਾਵੇਟਰ ਦੀ ਸਭਤੋਂ ਖਾਸ ਗੱਲ ਇਹ ਹੈ ਕਿ ਇਸਨੂੰ ਤੁਸੀ ਛੋਟੇ ਤੋਂ ਛੋਟੇ ਅਤੇ ਪੁਰਾਣੇ ਟਰੈਕਟਰ ‘ਤੇ ਵੀ ਆਸਾਨੀ ਨਾਲ ਚਲਾ ਸਕਦੇ ਹੋ ਅਤੇ ਇਸਦੇ ਲਈ ਤੁਹਾਨੂੰ ਨਵੇਂ ਟ੍ਰੈਕਟਰ ਉੱਤੇ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਇਸ ਰੋਟਾਵੇਟਰ ਵਿੱਚ ਦੋ ਰੂਟਰ ਲਗਾਏ ਗਏ ਹਨ ਅਤੇ ਦੋਵਾਂ ਦੇ ਉੱਤੇ 4-4 ਬਲੇਡ ਲੱਗੇ ਹੋਏ ਹਨ। ਜਿਵੇਂ ਕਿ ਕਿਸਾਨ ਭਰਾ ਜਾਣਦੇ ਹੋਣਗੇ ਕਿ ਆਮ ਰੋਟਾਵੇਟਰ ਜਦੋਂ ਮਿੱਟੀ ਨੂੰ ਕੱਟਦਾ ਹੈ ਤਾਂ ਮਿੱਟੀ ਉਸਦੇ ਬਾਕਸ ਵਿੱਚ ਭਰ ਜਾਂਦੀ ਹੈ। ਜਿਸ ਕਾਰਨ ਟਰੈਕਟਰ ਨੂੰ ਜ਼ਿਆਦਾ ਪਾਵਰ ਲਗਾਉਣੀ ਪੈਂਦੀ ਹੈ,
ਜਿਸ ਕਾਰਨ ਡੀਜ਼ਲ ਜ਼ਿਆਦਾ ਲੱਗਦਾ ਹੈ ਅਤੇ ਕਿਸਾਨਾਂ ਦਾ ਖਰਚਾ ਬਹੁਤ ਵਧ ਜਾਂਦਾ ਹੈ। ਪਰ ਇਸ ਨਵੀਂ ਤਕਨੀਕ ਵਾਲੇ ਰੋਟਾਵੇਟਰ ਵਿੱਚ ਦੋ ਬਲੇਡ ਹੋਣ ਦੇ ਕਾਰਨ ਅਜਿਹਾ ਨਹੀਂ ਹੁੰਦਾ। ਇਸ ਵਿੱਚ ਕਿਸਾਨ 5 ਫੁੱਟ ਤੋਂ ਲੈਕੇ 12 ਫੁੱਟ ਤੱਕ ਦਾ ਰੋਟਾਵੇਟਰ ਖਰੀਦ ਸਕਦੇ ਹਨ।
ਇਸ ਤਕਨੀਕ ਦੇ 10 ਫੁੱਟ ਵਾਲੇ ਰੋਟਾਵੇਟਰ ਨੂੰ ਚਲਾਉਣ ਲਈ 55 hp ਦਾ ਟਰੈਕਟਰ ਚਾਹੀਦਾ ਹੋਵੇਗਾ। ਕੀਮਤ ਦੀ ਗੱਲ ਕਰੀਏ ਤਾਂ ਇਸ ਡਬਲ ਬਲੇਡ ਰੋਟਾਵੇਟਰ ਦੀ ਕੀਮਤ ਆਮ ਰੋਟਾਵੇਟਰ ਤੋਂ ਥੋੜ੍ਹੀ ਜ਼ਿਆਦਾ ਹੁੰਦੀ ਹੈ। ਇਸ ਨਵੀਂ ਤਕਨੀਕ ਦੇ ਰੋਟਾਵੇਟਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….