ਖੇਤੀ ਕਰਦੇ ਕਿਸਾਨ ਨੂੰ ਜ਼ਮੀਨ ਚੋਂ ਮਿਲੀ ਅਜਿਹੀ ਚੀਜ਼ ਇੱਕ ਪਲ ਚ’ ਬਦਲ ਗਈ ਕਿਸਮਤ

ਪੰਨਾ ਕੀ ਤਮੰਨਾ ਹੈ ਹੀਰਾ ਮੁਝੇ ਮਿਲ ਜਾਏ’ ਇਹ ਗੀਤ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਹੁਣ ਮੱਧ ਪ੍ਰਦੇਸ਼ ਦੇ ਪੰਨਾ ਦੇ ਇੱਕ ਕਿਸਾਨ ਦੀ ਇੱਛਾ ਪੂਰੀ ਹੋ ਗਈ ਹੈ। ਕ੍ਰਿਸ਼ਨਾ ਕਲਿਆਣਪੁਰ ਵਿੱਚ ਸੋਮਵਾਰ ਨੂੰ ਇੱਕ ਮਜ਼ਦੂਰ ਨੂੰ 13 ਕੈਰੇਟ ਦਾ ਇੱਕ ਵੱਡਾ ਹੀਰਾ ਮਿਲਿਆ। ਇਸ ਦੀ ਕੀਮਤ ਕਰੀਬ 60 ਲੱਖ ਰੁਪਏ ਦੱਸੀ ਜਾ ਰਹੀ ਹੈ।

ਇਹ ਹੀਰਾ ਮਿਲਣ ਤੋਂ ਬਾਅਦ ਕਿਸਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇੰਨਾ ਹੀ ਨਹੀਂ ਅੱਜ ਛੇ ਹੋਰ ਹੀਰੇ ਵੀ ਮਿਲੇ ਹਨ। ਇਸ ਤਰ੍ਹਾਂ ਕੱਲ੍ਹ ਪੰਨਾ ਲਈ ਡਾਇਮੰਡ ਡੇਅ ਸਾਬਤ ਹੋਇਆ। ਅਸਲ ਵਿੱਚ, ਪੰਨੇ ਦੀ ਧਰਤੀ ਹਮੇਸ਼ਾ ਸੁੰਦਰ ਹੀਰੇ ਉਗਾਉਂਦੀ ਹੈ। ਇੱਥੇ ਪੂਰੀ ਦੁਨੀਆ ਵਿੱਚ ਸੁੰਦਰ ਵਧੀਆ ਕੁਆਲਿਟੀ ਦੇ ਹੀਰੇ ਪਾਏ ਜਾਂਦੇ ਹਨ।

ਆਦਿਵਾਸੀ ਕਿਸਾਨ ਮੁਲਾਇਮ ਸਿੰਘ ਨੂੰ ਸੋਮਵਾਰ ਨੂੰ 13 ਕੈਰੇਟ ਦਾ ਹੀਰਾ ਮਿਲਿਆ ਹੈ। ਇਹ ਦੇਖ ਕੇ ਉਸ ਦੀਆਂ ਅੱਖਾਂ ਖੁਲ੍ਹੀਆਂ ਰਹਿ ਗਈਆਂ। ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਸ ਦਾ ਕਹਿਣਾ ਹੈ ਕਿ ਮੈਂ ਇਸ ਹੀਰੇ ਤੋਂ ਮਿਲੇ ਪੈਸਿਆਂ ਨਾਲ ਬੱਚਿਆਂ ਨੂੰ ਪੜ੍ਹਾਵਾਂਗਾ।

ਮੁਲਾਇਮ ਸਿੰਘ ਵਲੋਂ ਲੱਭੇ ਗਏ ਹੀਰੇ ਬਾਰੇ ਹੀਰੇ ਦੇ ਜੌਹਰੀ ਅਨੁਪਮ ਸਿੰਘ ਦਾ ਕਹਿਣਾ ਹੈ ਕਿ ਇਹ ਸਭ ਤੋਂ ਵਧੀਆ ਕੁਆਲਿਟੀ ਦਾ ਹੀਰਾ ਹੈ, ਜਿਸ ਨੂੰ ਆਉਣ ਵਾਲੀ ਨਿਲਾਮੀ ਵਿਚ ਰੱਖਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਮਿਲੇ ਹੀਰਿਆਂ ਦੀ ਕੀਮਤ ਲੱਖਾਂ ਰੁਪਏ ਹੈ, ਇਹ ਹੀਰੇ 13.54 ਕੈਰੇਟ, 6 ਕੈਰੇਟ, 4 ਕੈਰੇਟ, 43 ਸੈਂਟ, 37 ਕੈਰੇਟ ਅਤੇ 74 ਸੈਂਟ ਦੇ ਹਨ, ਜਿਨ੍ਹਾਂ ਦੀ ਕੀਮਤ ਇਕ ਕਰੋੜ ਦੇ ਕਰੀਬ ਹੋ ਸਕਦੀ ਹੈ।ਹੀਰਿਆਂ ਦੇ ਜੌਹਰੀ ਅਨੁਪਮ ਸਿੰਘ ਨੇ ਕਿਹਾ ਕਿ ਇਨ੍ਹਾਂ ਦੀ ਅਸਲ ਕੀਮਤ ਤਾਂ ਨਿਲਾਮੀ ਸਮੇਂ ਹੀ ਪਤਾ ਲੱਗੇਗੀ ਪਰ ਅੱਜ ਜਿਸ ਤਰ੍ਹਾਂ ਹੀਰੇ ਮਿਲੇ ਹਨ, ਉਸ ਤੋਂ ਗ਼ਰੀਬ ਲੋਕ ਖੁਸ਼ ਹਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਭਵਿੱਖ ਬਦਲ ਸਕਦਾ ਹੈ।

ਮੁਲਾਇਮ ਸਿੰਘ ਨੂੰ ਕਿੰਨੇ ਪੈਸੇ ਮਿਲਣਗੇ? – 13 ਕੈਰੇਟ ਦਾ ਹੀਰਾ ਲੱਭਣ ਵਾਲੇ ਮਜ਼ਦੂਰ ਮੁਲਾਇਮ ਸਿੰਘ ਨੂੰ ਕਿੰਨੇ ਪੈਸੇ ਮਿਲਣਗੇ? ਇਸ ਸਵਾਲ ਦੇ ਜਵਾਬ ‘ਚ ਡਾਇਮੰਡ ਆਫਿਸ ਨੇ ਕਿਹਾ ਕਿ ਜਦੋਂ ਹੀਰਿਆਂ ਦੀ ਨਿਲਾਮੀ ਹੋਵੇਗੀ ਤਾਂ ਆਉਣ ਵਾਲੇ ਪੈਸੇ ‘ਚੋਂ 12 ਫ਼ੀ ਸਦੀ ਕੱਟ ਕੇ ਮੁਲਾਇਮ ਨੂੰ 12 ਫ਼ੀ ਸਦੀ ਟੈਕਸ ਦਿਤਾ ਜਾਵੇਗਾ। ਜੇਕਰ ਹੀਰਾ 60 ਲੱਖ ‘ਚ ਨਿਲਾਮ ਹੁੰਦਾ ਹੈ ਤਾਂ ਮੁਲਾਇਮ ਨੂੰ 52.80 ਲੱਖ ਰੁਪਏ ਮਿਲਣਗੇ।

Leave a Reply

Your email address will not be published.