ਪੰਜਾਬ ਚ’ ਏਥੇ ਵਾਪਰੇ ਹਾਦਸੇ ਵਿਚਾਲੋਂ ਵੱਢੀ ਗਈ ਗੱਡੀ-ਮੌਕੇ ਤੇ ਹੋਈਆਂ ਏਨੀਆਂ ਤੇ ਛਾਇਆ ਸੋਗ

ਨਾਭਾ( ਭੁਪਿੰਦਰ ਨਾਭਾ) : ਪੰਜਾਬ ਵਿੱਚ ਦਿਨੋਂ-ਦਿਨ ਸੜਕੀ ਹਾਦਸਿਆਂ ‘ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਥੋੜ੍ਹੀ ਜਿਹੀ ਲਾਪ੍ਰਵਾਹੀ ਦੇ ਕਾਰਨ ਅਨੇਕਾਂ ਹੀ ਪਰਿਵਾਰ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਭਵਾਨੀਗੜ੍ਹ ਰੋਡ ਤੇ ਜਿਥੇ ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਵਿਆਹ ਸਮਾਗਮ ਤੋਂ ਖ਼ੁਸ਼ੀ-ਖ਼ੁਸ਼ੀ ਘਰ ਪਰਤ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ।

ਹਾਦਸੇ ਵਿੱਚ ਇਨੋਵਾ ਕਾਰ ਨੂੰ ਕੋਈ ਅਣਪਛਾਤਾ ਟਰੱਕ ਫੇਟ ਮਾਰ ਗਿਆ। ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਹਨ।ਮ੍ਰਿਤਕਾਂ ਵਿੱਚ ਪਿਓ-ਪੁੱਤਰ ਅਤੇ ਇਕ ਔਰਤ ਸ਼ਾਮਲ ਹਨ। ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਹਰ ਕਿਸੇ ਦੇ ਵੇਖ ਕੇ ਰੌਂਗਟੇ ਖੜ੍ਹੇ ਹੋ ਜਾਣ।ਨਾਭਾ ਭਵਾਨੀਗੜ੍ਹ ਰੋਡ ਨੇੜੇ ਨਵੀਂ ਜ਼ਿਲ੍ਹਾ ਜੇਲ੍ਹ ਦੇ ਕੋਲ ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਜ਼ਬਰਦਸਤ ਸੜਕ ਹਾਦਸੇ ਵਿੱਚ ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰਿਆ। ਇਨੋਵਾ ਕਾਰ ਵਿੱਚ ਕੁੱਲ ਗਿਆਰਾਂ ਵਿਅਕਤੀ ਸਵਾਰ ਸਨ। ਜਿਨ੍ਹਾਂ ਨੂੰ ਕੋਈ ਅਣਪਛਾਤਾ ਟਰੱਕ ਫੇਟ ਮਾਰ ਗਿਆ।

ਜਿਨ੍ਹਾਂ ਨੂੰ ਪੁਲਿਸ ਅਤੇ ਐਂਬੂਲੈਂਸ ਚਾਲਕਾਂ ਵੱਲੋਂ ਬੜੀ ਮੁਸ਼ੱਕਤ ਦੇ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਜਿਸ ਵਿੱਚ ਪਿਓ ਪੁੱਤਰ ਦੀ ਮੌਕੇ ਤੇ ਮੌਤ ਹੋ ਗਈ।ਮ੍ਰਿਤਕ ਲੜਕੇ ਦੀ ਉਮਰ ਮਹਿਜ਼ 7 ਸਾਲ ਸੀ ਜਿਸ ਦਾ ਨਾਮ ਗੁਰਲਾਲ ਸਿੰਘ ਸੀ ਅਤੇ ਪਿਤਾ ਦੀ ਉਮਰ 35 ਸਾਲ ਸੀ। ਜਿਨ੍ਹਾਂ ਵਿੱਚੋਂ ਬਾਕੀ ਦੇ ਨੌਂ ਵਿਅਕਤੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੈਫਰ ਕੀਤਾ ਗਿਆ। ਜਿਸ ਵਿੱਚੋਂ ਪਟਿਆਲਾ ਵਿਖੇ ਇਕ ਔਰਤ ਦੀ ਮੌਤ ਹੋ ਗਈ ਅਤੇ ਕੁੱਲ ਗਿਣਤੀ ਮ੍ਰਿਤਕਾਂ ਦੀ ਤਿੱਨ ਹੋ ਗਈ ਹੈ।ਜਦੋਂ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਸਾਰੇ ਮਰੀਜ਼ਾਂ ਨੂੰ ਲਿਆਂਦਾ ਗਿਆ ਤਾਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਕ ਤੋਂ ਬਾਅਦ ਇਕ ਐਂਬੂਲੈਂਸ ਵੱਲੋਂ ਸਾਰੇ ਹੀ ਫੱਟੜਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਰੈਫਰ ਕੀਤਾ ਗਿਆ ਜਿਸ ਵਿੱਚ ਜ਼ਿਆਦਾਤਰ ਬੱਚੇ ਮੌਜੂਦ ਸਨ।

ਇਸ ਮੌਕੇ ਤੇ ਮ੍ਰਿਤਕ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ ਅਤੇ ਕਰਮਜੀਤ ਕੌਰ ਨੇ ਕਿਹਾ ਕਿ ਇਹ ਵਿਆਹ ਸਮਾਗਮ ਤੋਂ ਘਰ ਵਾਪਸ ਜਾ ਰਹੇ ਸਨ ਇਨ੍ਹਾਂ ਨੇ ਮੂੰਹ ਬਿਖੇੜੇ ਪਟਿਆਲੇ ਜਾਣਾ ਸੀ ਅਤੇ ਰਸਤੇ ਵਿੱਚ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਵਿਚ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਸਾਰੇ ਹੀ ਗੰਭੀਰ ਜ਼ਖ਼ਮੀ ਹਨ ਅਸੀਂ ਤਾਂ ਮੰਗ ਕਰਦਿਆਂ ਕਿ ਟਰੱਕ ਚਾਲਕ ਦੇ ਖ਼ਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਖ਼ੁਸ਼ੀਆਂ ਦੇ ਮਾਹੌਲ ਨੂੰ ਗ਼ਮਗੀਨ ਵਿੱਚ ਬਦਲ ਦਿੱਤਾ ਹੈ।ਇਸ ਮੌਕੇ ਤੇ ਸਰਕਾਰੀ ਹਸਪਤਾਲ ਦੀ ਡਾਕਟਰ ਮਹਿਕ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇਕ ਸੱਤ ਸਾਲਾ ਲੜਕਾ ਅਤੇ ਇਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਬਾਕੀਆਂ ਨੂੰ ਅਸੀਂ ਰਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ ਜੋ ਬਹੁਤ ਹੀ ਗੰਭੀਰ ਜ਼ਖ਼ਮੀ ਹਨ।

ਇਸ ਮੌਕੇ ਤੇ ਇੱਕ ਸੌ ਅੱਠ ਚਾਲਕ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਇਹ ਹਾਦਸਾ ਬਹੁਤ ਹੀ ਭਿਆਨਕ ਸੀ ਅਸੀਂ ਜਦੋਂ ਉਥੇ ਪਹੁੰਚੇ ਤਾਂ ਗੱਡੀ ਵਿਚੋਂ ਬਹੁਤ ਹੀ ਮੁਸ਼ਕਲ ਨਾਲ ਮਰੀਜ਼ਾਂ ਨੂੰ ਕੱਢਿਆ ਇਸ ਵਿੱਚ ਦੋ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਅਤੇ ਬਾਕੀਆਂ ਨੂੰ ਅਸੀਂ ਇੱਥੇ ਜ਼ਖ਼ਮੀ ਹਾਲਤ ਵਿੱਚ ਲਿਆਂਦਾ ਜਿਨ੍ਹਾਂ ਨੂੰ ਮ੍ਰਿਤਕ ਹੁਣ ਪਟਿਆਲਾ ਰੈਫਰ ਕਰ ਦਿੱਤਾ ਹੈ।ਇਸ ਮੌਕੇ ਤੇ ਪੁਲਿਸ ਦੇ ਜਾਂਚ ਅਧਿਕਾਰੀ ਹਰਜਿੰਦਰ ਲਾਲ ਨੇ ਦੱਸਿਆ ਕਿ ਜਦੋਂ ਇਸ ਹਾਦਸੇ ਦਾ ਸਾਨੂੰ ਪਤਾ ਲੱਗਿਆ ਸੀ ਮੌਕੇ ਤੇ ਪਹੁੰਚੇ ਅਤੇ ਅੱਸੀ ਇੱਕ-ਇੱਕ ਕਰਕੇ ਸਾਰਿਆਂ ਨੂੰ ਹਸਪਤਾਲ ਵਿਚ ਪਹੁੰਚਾਇਆ ਜਿਸ ਵਿੱਚ ਦੋ ਦੀ ਮੌਤ ਹੋ ਗਈ ਹੈ ਜਿਸ ਵਿਚ ਇਕ ਬੱਚਾ ਵੀ ਸ਼ਾਮਲ ਹੈ।ਪੁਲਿਸ ਦੇ ਜਾਂਚ ਅਧਿਕਾਰੀ ਹਰਜਿੰਦਰ ਲਾਲ ਨੇ ਕਿਹਾ ਕਿ ਅਸੀਂ ਅਣਪਛਾਤੇ ਟਰੱਕ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਛੇਤੀ ਤੋਂ ਛੇਤੀ ਭਾਲ ਵੀ ਕਰਾਂਗੇ।

Leave a Reply

Your email address will not be published.