ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖ਼ਬਰ-10 ਦਸੰਬਰ ਤੋਂ ਏਨਾਂ ਘੱਟ ਹੋ ਜਾਵੇਗਾ ਕਿਰਾਇਆ

10 ਦਸੰਬਰ ਤੋਂ ਰੇਲ ਯਾਤਰੀ 31 ਟ੍ਰੇਨਾਂ ‘ਚ ਜਨਰਲ ਟਿਕਟ ‘ਤੇ ਵੀ ਯਾਤਰਾ ਕਰ ਸਕਣਗੇ। ਭਾਰਤੀ ਰੇਲਵੇ ਨੇ ਕੋਵਿਡ ਮਹਾਮਾਰੀ ਤੋਂ ਪਹਿਲਾਂ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਬਹਾਲ ਕਰਨ ਦਾ ਹੁਕਮ ਦਿੱਤਾ ਹੈ। ਇਸ ਨਾਲ ਰੇਲ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਗ਼ੈਰ-ਰਾਖਵੀਆਂ ਟ੍ਰੇਨਾਂ ਲਈ ਘੱਟ ਕਿਰਾਇਆ ਦੇਣਾ ਪਵੇਗਾ, ਪਰ ਯਾਤਰੀਆਂ ਨੂੰ ਸਫ਼ਰ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨੀ ਹੀ ਪਵੇਗੀ।

ਲਗਪਗ 95 ਫ਼ੀਸਦ ਟ੍ਰੇਨਾਂ ਪਟੜੀ ‘ਤੇ- ਰੇਲਵੇ ਟ੍ਰੇਨਾਂ ਨੂੰ ਸਪੈਸ਼ਲ ਕੈਟਾਗਰੀ ‘ਚ ਚਲਾਉਣ ਦੀ ਸ਼ੁਰੂਆਤ ਟ੍ਰੇਨਾਂ ‘ਚ ਭੀੜ ਨੂੰ ਕਾਬੂ ਕਰ ਕੇ ਯਾਤਰੀਆਂ ਨੂੰ ਸਹੂਲਤ ਦੇਣ ਲਈ ਕੀਤੀ ਸੀ। ਅਸਲ ਵਿਚ ਸਪੈਸ਼ਲ ਟ੍ਰੇਨਾਂ ਦਾ ਕਿਰਾਇਆ ਨਾਰਮਲ ਟ੍ਰੇਨ ਤੋਂ ਜ਼ਿਆਦਾ ਹੁੰਦਾ ਹੈ। ਰੇਲਵੇ ਨੇ ਪੈਸੰਜਰ ਟ੍ਰੇਨਾਂ (Passenger Trains) ‘ਚ ਵੀ ਕਰੀਬ 70 ਫ਼ੀਸਦ ਟ੍ਰੇਨਾਂ ਨੂੰ ਮੇਲ ਐਕਸਪ੍ਰੈੱਸ ਦਾ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸਫ਼ਰ ਕਰਨ ਲਈ ਮੁਸਾਫ਼ਰਾਂ ਨੂੰ ਜ਼ਿਆਦਾ ਕਿਰਾਇਆ ਦੇਣਾ ਪੈਂਦਾ ਸੀ।

ਗ਼ੈਰ-ਰਾਖਵੀਂ ਟਿਕਟ ‘ਤੇ ਵੀ ਯਾਤਰਾ – 10 ਦਸੰਬਰ ਤੋਂ ਰੇਲ ਯਾਤਰੀ 31 ਟ੍ਰੇਨਾਂ ‘ਚ ਗ਼ੈਰ-ਰਾਖਵੀ ਟਿਕਟ ‘ਤੇ ਵੀ ਯਾਤਰਾ ਕਰ ਸਕਣਗੇ। ਇਸ ਦੇ ਨਾਲ ਹੀ ਯਾਤਰੀਆਂ ਨੂੰ ਕਿਰਾਏ ‘ਚ ਵੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਦਿਵਿਆਂਗ ਤੇ ਔਰਤਾਂ ਲਈ ਰਾਖਵੇਂ ਡੱਬਿਆਂ ‘ਚ ਵੀ ਸੰਬੰਧਤ ਯਾਤਰੀ ਗ਼ੈਰ-ਰਾਖਵੀਂ ਟਿਕਟ ਲੈ ਕੇ ਯਾਤਰਾ ਬਿਨਾਂ ਪਰੇਸ਼ਾਨੀ ਸਫ਼ਰ ਕਰ ਸਕਣਗੇ। ਚੱਲੋ ਦੱਸਦੇ ਹਾਂ ਕਿ ਕਿਹੜੀਆਂ ਟ੍ਰੇਨਾਂ ‘ਚ ਤੁਹਾਨੂੰ ਗ਼ੈਰ-ਰਾਖਵੀਆਂ ਟਿਕਟਾਂ ‘ਤੇ ਯਾਤਰਾ ਕਰਨ ਦੀ ਸਹੂਲਤ ਮਿਲੇਗੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.