ਅੱਜ ਦੀ ਆਨਲਾਈਨ ਦੁਨੀਆ ‘ਚ LPG ਸਿਲੰਡਰ ਦੀ ਬੁਕਿੰਗ ਵੀ ਡਿਜੀਟਲ ਰੂਪ ‘ਚ ਹੋਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਖ਼ਪਤਕਾਰਾਂ ਨੂੰ ਕਾਫੀ ਸਹੂਲਤ ਮਿਲਣ ਲੱਗੀ ਹੈ। ਤੁਸੀਂ ਇੱਕ ਕਲਿੱਕ ਨਾਲ ਘਰ ਬੈਠੇ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ। ਇੰਡੇਨ, ਭਾਰਤ ਅਤੇ ਐਚਪੀ ਵਰਗੀਆਂ ਸਾਰੀਆਂ ਗੈਸ ਕੰਪਨੀਆਂ ਗਾਹਕਾਂ ਨੂੰ ਆਨਲਾਈਨ ਬੁਕਿੰਗ ਦੀ ਸਹੂਲਤ ਪ੍ਰਦਾਨ ਕਰ ਰਹੀਆਂ ਹਨ।
ਇਸ ਤੋਂ ਇਲਾਵਾ ਤੁਸੀਂ ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਦੀ ਮੋਬਾਈਲ ਐਪ ਰਾਹੀਂ ਘਰ ਬੈਠੇ ਹੀ LPG ਗੈਸ ਸਿਲੰਡਰ ਬੁੱਕ ਕਰ ਸਕਦੇ ਹੋ। ਇੰਡੀਆ ਪੋਸਟ ਪੇਮੈਂਟ ਬੈਂਕ ਨੇ ਵੀ ਇਸ ਬਾਰੇ ਟਵੀਟ ਕਰਕੇ ਗਾਹਕਾਂ ਨੂੰ ਜਾਣਕਾਰੀ ਦਿੱਤੀ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ, “IPPB ਆਨਲਾਈਨ ਆਪਣੇ ਮੋਬਾਈਲ ਬੈਂਕਿੰਗ ਐਪ ਨਾਲ LPG ਗੈਸ ਸਿਲੰਡਰ ਦੀ ਬੁਕਿੰਗ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਂਦਾ ਹੈ।” ਆਪਣੇ ਟਵੀਟ ਵਿੱਚ, IPPB ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਸਿਲੰਡਰ ਬੁਕਿੰਗ ਦੀ ਸਟੈਪ ਬਾਈ ਸਟੈਪ ਪ੍ਰਕਿਰਿਆ ਬਾਰੇ ਦੱਸਿਆ ਗਿਆ ਹੈ। ਆਓ ਜਾਣਦੇ ਹਾਂ ਪੂਰੀ ਪ੍ਰਕਿਰਿਆ ਬਾਰੇ…
ਸਟੈੱਪ ਬਾਇ ਸਟੈੱਪ ਪ੍ਰਕਿਰਿਆ- LPG ਸਿਲੰਡਰ ਆਨਲਾਈਨ ਬੁੱਕ ਕਰਨ ਲਈ ਪਹਿਲਾਂ ਤੁਹਾਨੂੰ IPPB ਮੋਬਾਈਲ ਬੈਂਕਿੰਗ ਐਪ ਡਾਊਨਲੋਡ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਤੁਹਾਨੂੰ ਲੌਗਇਨ ਕਰਨਾ ਪਵੇਗਾ ਅਤੇ ਐਲਪੀਜੀ ਸਿਲੰਡਰ ਦਾ ਆਪਸ਼ਨ ਚੁਣਨਾ ਹੋਵੇਗਾ। ਫਿਰ ਤੁਹਾਨੂੰ ਬਿਲਰ ਆਪਸ਼ਨ ਨੂੰ ਚੁਣਨਾ ਹੋਵੇਗਾ ਅਤੇ ਉਪਭੋਗਤਾ, ਵਿਤਰਕ, ਐਲਪੀਜੀ ਆਈਡੀ ਅਤੇ ਰਜਿਸਟਰਡ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।
ਫਿਰ ਤੁਹਾਨੂੰ ਰਿਸੀਵ ਬਿੱਲ ਦੇ ਆਪਸ਼ਨ ‘ਤੇ ਕਲਿੱਕ ਕਰਕੇ ਭੁਗਤਾਨ ਦਾ ਮੋਡ ਚੁਣਨਾ ਹੋਵੇਗਾ। ਫਿਰ ਤੁਹਾਨੂੰ Payment, Confirm ‘ਤੇ ਕਲਿੱਕ ਕਰਨਾ ਪਵੇਗਾ, ਜਿਸ ਤੋਂ ਬਾਅਦ ਤੁਹਾਨੂੰ ਇੱਕ OTP ਮਿਲੇਗਾ। ਜਿਵੇਂ ਹੀ ਤੁਸੀਂ OTP ਦਾਖ਼ਲ ਕਰੋਗੇ ਤੁਹਾਡੀ ਸਿਲੰਡਰ ਬੁਕਿੰਗ ਹੋ ਜਾਵੇਗੀ। ਤੁਸੀਂ ਆਪਣੇ ਮੋਬਾਈਲ ‘ਤੇ ਸਬੰਧਤ SSS ਵੀ ਪ੍ਰਾਪਤ ਕਰੋਗੇ।
ਦੇਸ਼ ਦੇ ਚਾਰ ਮਹਾਨਗਰਾਂ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਇਸ ਪ੍ਰਕਾਰ ਹਨ। ਦੇਸ਼ ਦੀ ਰਾਜਧਾਨੀ ‘ਚ LPG ਸਿਲੰਡਰ ਲਈ ਤੁਹਾਨੂੰ 899.50 ਰੁਪਏ ਖਰਚ ਕਰਨੇ ਪੈਣਗੇ। ਇਸ ਦੇ ਨਾਲ ਹੀ ਮੁੰਬਈ ‘ਚ LPG ਸਿਲੰਡਰ ਦੀ ਕੀਮਤ 899.50 ਰੁਪਏ ਹੈ। ਉਥੇ ਹੀ, ਕੋਲਕਾਤਾ ਵਿੱਚ ਇੱਕ LPG ਸਿਲੰਡਰ 926.00 ਰੁਪਏ ਵਿੱਚ ਉਪਲਬਧ ਹੈ। ਚੇੱਨਈ ਵਿੱਚ ਐਲਪੀਜੀ ਦੀ ਕੀਮਤ 915.50 ਰੁਪਏ ਹੈ।