ਜਿਹੜੇ ਲੋਕ ਧੀ ਦੇ ਮਾਤਾ-ਪਿਤਾ ਹਨ, ਉਨ੍ਹਾਂ ਨੂੰ ਆਪਣੇ ਬੱਚੇ ਦੀ ਪੜ੍ਹਾਈ ਦੇ ਨਾਲ-ਨਾਲ ਉਸ ਦੇ ਵਿਆਹ ਲਈ ਪੈਸੇ ਜੋੜਨੇ ਪੈਂਦੇ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਬਹੁਤ ਜ਼ਿਆਦਾ ਔਖਾ ਹੈ ਤਾਂ ਜਾਣ ਲਓ ਕਿ ਬਾਜ਼ਾਰ ‘ਚ ਅਜਿਹੀਆਂ ਕਈ ਸਕੀਮਾਂ ਹਨ, ਜੋ ਤੁਹਾਡੀ ਚਿੰਤਾ ਨੂੰ ਦੂਰ ਕਰ ਸਕਦੀਆਂ ਹਨ। ਅਜਿਹੀ ਹੀ ਇਕ ਸਕੀਮ LIC ਹੈ, ਜਿਸ ‘ਚ ਤੁਸੀਂ ਆਪਣੀ ਧੀ ਦੇ ਵਿਆਹ ਤਕ ਉਸ ਲਈ ਵਧੀਆ ਪੈਸਾ ਇਕੱਠਾ ਕਰ ਸਕੋਗੇ।
LIC Kanyadan Scheme ਬਾਰੇ ਜਾਣੋ – LIC ਕੰਨਿਆਦਾਨ ਸਕੀਮ ਇਕ ਅਜਿਹੀ ਸਕੀਮ ਹੈ, ਜਿਸ ‘ਚ ਤੁਸੀਂ ਆਪਣੀ ਧੀ ਲਈ ਪੈਸੇ ਜੋੜ ਸਕਦੇ ਹੋ ਤੇ ਇਹ ਖ਼ਾਸ ਤੌਰ ‘ਤੇ ਧੀਆਂ ਲਈ ਯੋਜਨਾ ਦੇ ਅਧੀਨ ਆਉਂਦੀ ਹੈ। ਇਸ ਕਾਰਨ ਇਸ ਨੂੰ ਐਲਆਈਸੀ ਵੱਲੋਂ ‘ਕੰਨਿਆਦਾਨ ਸਕੀਮ’ ਦਾ ਨਾਮ ਦਿੱਤਾ ਗਿਆ ਹੈ।
ਪਾਲਿਸੀ ਲਈ ਯੋਗਤਾ – ਇਸ ਪਾਲਿਸੀ ‘ਚ ਨਿਵੇਸ਼ ਕਰਨ ਲਈ ਤੁਹਾਡੀ ਘੱਟੋ-ਘੱਟ ਉਮਰ 30 ਸਾਲ ਹੋਣੀ ਚਾਹੀਦੀ ਹੈ ਤੇ ਬੇਟੀ ਦੀ ਉਮਰ 1 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਸ ਪਾਲਿਸੀ ਦੀ ਮਿਆਦ 25 ਸਾਲ ਹੈ, ਜਦਕਿ ਪ੍ਰੀਮੀਅਮ 22 ਸਾਲਾਂ ਲਈ ਅਦਾ ਕਰਨਾ ਹੁੰਦਾ ਹੈ। ਜੇਕਰ ਤੁਹਾਡੀ ਉਮਰ 30 ਸਾਲ ਤੋਂ ਵੱਧ ਹੈ ਤੇ ਬੇਟੀ ਦੀ ਉਮਰ 1 ਸਾਲ ਤੋਂ ਵੱਧ ਹੈ ਤਾਂ ਵੀ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ।ਕਿਹੜੇ ਦਸਤਾਵੇਜ਼ਾਂ ਦੀ ਲੋੜ?……………………..
ਆਧਾਰ ਕਾਰਡ
ਆਮਦਨ ਸਰਟੀਫ਼ਿਕੇਟ
ਪਛਾਣ ਪੱਤਰ
ਰਿਹਾਇਸ਼ ਦਾ ਸਬੂਤ
ਪਾਸਪੋਰਟ ਸਾਈਜ਼ ਦੀ ਫ਼ੋਟੋ
ਧੀ ਦਾ ਜਨਮ ਸਰਟੀਫ਼ਿਕੇਟ
ਇਨ੍ਹਾਂ ਤੋਂ ਇਲਾਵਾ ਇਕ ਅਰਜ਼ੀ ਫ਼ਾਰਮ (ਡਬਲ ਹਸਤਾਖਰ)
ਤੁਸੀਂ ਪ੍ਰੀਮੀਅਮ ਲਈ ਚੈੱਕ ਜਾਂ ਨਕਦ ਵੀ ਭੁਗਤਾਨ ਕਰ ਸਕਦੇ ਹੋ
ਤੁਹਾਨੂੰ ਕਿੰਨਾ ਪ੍ਰੀਮੀਅਮ ਮਿਲੇਗਾ? – ਜੇਕਰ ਤੁਸੀਂ ਕੰਨਿਆਦਾਨ ਪਾਲਿਸੀ ‘ਚ 151 ਰੁਪਏ ਪ੍ਰਤੀ ਦਿਨ ਪਾਉਂਦੇ ਹੋ ਤਾਂ ਤੁਹਾਨੂੰ ਮਹੀਨੇ ‘ਚ 4530 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਕਿਉਂਕਿ ਪਾਲਿਸੀ ਦੀ ਪ੍ਰੀਮੀਅਮ 22 ਸਾਲ ਦੀ ਹੈ ਤਾਂ ਤੁਸੀਂ ਪੂਰਾ ਪ੍ਰੀਮੀਅਮ ਅਦਾ ਕਰਨ ਤੋਂ ਬਾਅਦ ਇਸ ਦੀ ਮਿਆਦ ਪੂਰੀ ਹੋਣ ‘ਤੇ 31 ਲੱਖ ਰੁਪਏ ਪ੍ਰਾਪਤ ਕਰ ਸਕਦੇ ਹੋ।ਇਸ ਨੂੰ ਇਸ ਤਰ੍ਹਾਂ ਸੋਚੋ ਕਿ ਮੰਨ ਲਓ ਕਿ ਤੁਸੀਂ ਇਹ ਪਾਲਿਸੀ 30 ਸਾਲ ਦੀ ਉਮਰ ‘ਚ ਲਈ ਸੀ ਤੇ 22 ਸਾਲ ਲਈ ਪ੍ਰੀਮੀਅਮ ਦਾ ਭੁਗਤਾਨ ਕੀਤਾ ਸੀ। ਪਾਲਿਸੀ 25 ਸਾਲ ‘ਤੇ ਪੂਰੀ ਹੋ ਜਾਵੇਗੀ ਮਤਲਬ ਤੁਹਾਡੀ ਉਮਰ 55 ਸਾਲ ਹੋਵੇਗੀ ਤਾਂ ਤੁਹਾਨੂੰ ਉਸ ਸਮੇਂ ਇਸ ਪਾਲਿਸੀ ਰਾਹੀਂ 31 ਲੱਖ ਰੁਪਏ ਮਿਲਣਗੇ।