ਭਾਰਤ ਸਰਕਾਰ ਨੇ ਫ਼ਿਰ ਸ਼ੁਰੂ ਕੀਤੀ ਗੈਸ ਸਬਸਿਡੀ-ਇੰਝ ਚੈੱਕ ਕਰੋ ਤੁਹਾਡੇ ਖਾਤੇ ਚ’ ਪੈਸੇ ਆਏ ਜਾਂ ਨਹੀਂ

ਰਸੋਈ ਗੈਸ ਸਿਲੰਡਰ (LPG gas cylinder) ‘ਤੇ ਇੱਕ ਵਾਰ ਫਿਰ ਤੋਂ ਭਾਰਤ ਸਰਕਾਰ ਵਲੋਂ ਰਾਹਤ (ਸਬਸਿਡੀ) ਦਿੱਤੀ ਜਾ ਰਹੀ ਹੈ। ਸਰਕਾਰ ਵਲੋਂ ਫਿਰ ਤੋਂ ਗਾਹਕਾਂ ਦੇ ਬੈਂਕ ਖਾਤਿਆਂ ਵਿਚ ਰਾਹਤ ਦੀ ਰਕਮ ਪਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹੁਣ ਐੱਲਪੀਜੀ ਉਪਭੋਗਤਾਵਾਂ ਨੂੰ 79.26 ਰੁਪਏ ਤੋਂ ਲੈਕੇ 237.78 ਰੁਪਏ ਤਕ ਸਬਸਿਡੀ ਦੇ ਰੂਪ ਵਿੱਚ ਦਿੱਤੇ ਜਾ ਰਹੇ ਹਨ। ਅਜਿਹੇ ਵਿੱਚ ਤੁਸੀਂ ਵੀ ਜ਼ਰੂਰ ਵੇਖੋ ਕਿ ਤੁਹਾਨੂੰ ਤੁਹਾਡੇ ਬੈਂਕ ਖਾਤੇ ਵਿਚ ਪੈਸੇ ਆਏ ਹਨ ਜਾਂ ਨਹੀਂ।

ਸਬਸਿਡੀ ਨੂੰ ਲੈ ਕੇ ਪਰੇਸ਼ਾਨੀ – ਇਸ ਸਬਸਿਡੀ ਨੂੰ ਲੈ ਕੇ ਲੋਕਾਂ ‘ਚ ਪਰੇਸ਼ਾਨੀ ਹੈ ਕਿਉਂਕਿ ਕੁੱਝ ਐੱਲਪੀਜੀ ਗਾਹਕਾਂ ਨੂੰ 79.26 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇ ਰੂਪ ‘ਚ ਮਿਲ ਰਹੇ ਹਨ ਤੇ ਉੱਥੇ ਹੀ ਕਈ ਲੋਕਾਂ ਨੂੰ 158.52 ਰੁਪਏ ਜਾਂ 237.78 ਰੁਪਏ ਮਿਲ ਰਹੇ ਹਨ।

ਤੁਸੀਂ ਘਰ ਬੈਠ ਕੇ ਦੇਖ ਸਕਦੇ ਹੋ ਕਿ ਤੁਹਾਨੂੰ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ

– ਸਭ ਤੋਂ ਪਹਿਲਾਂ ਤੁਹਾਨੂੰ ਇੰਡੀਅਨ ਆਇਲ ਦੀ ਵੈੱਬਸਾਈਟ https://cx.indianoil.in/ ‘ਤੇ ਵਿਜ਼ਿਟ ਕਰਨਾ ਪਵੇਗਾ।

– ਹੁਣ ਤੁਹਾਨੂੰ Subsidy Status ਅਤੇ Proceed ਉੱਤੇ ਕਲਿੱਕ ਕਰਨਾ ਪਏਗਾ।

– ਇਸ ਤੋਂ ਬਾਅਦ ਤੁਹਾਨੂੰ Subsidy Related (PAHAL) ਦੇ ਆਪਸ਼ਨ ਉੱਤੇ ਕਲਿੱਕ ਕਰਨਾ ਹੈ। ਫਿਰ ਤੁਹਾਨੂੰ Subsidy Not Received ‘ਤੇ ਕਲਿੱਕ ਕਰਨਾ ਹੈ।

– ਹੁਣ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਅਤੇ LPG ID ਦਰਜ ਕਰਨੀ ਹੈ।

– ਇਸ ਤੋਂ ਬਾਅਦ ਇਸਨੂੰ ਵੈਰੀਫਾਈ ਕਰਕੇ ਸਬਮਿਟ ਕਰਨਾ ਹੈ।

– ਹੁਣ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ।

ਇਨ੍ਹਾਂ ਲੋਕਾਂ ਨੂੰ ਮਿਲਦੀ ਹੈ LPG ਸਬਸਿਡੀ:

ਵੱਖ-ਵੱਖ ਰਾਜਾਂ ਵਿੱਚ LPG ਦੀ ਸਬਸਿਡੀ ਵੱਖ-ਵੱਖ ਤੈਅ ਹੈ, ਜਿੰਨ੍ਹਾਂ ਲੋਕਾਂ ਦੀ ਸਾਲਾਨਾ ਕਮਾਈ 10 ਲੱਖ ਜਾਂ ਇਸ ਤੋਂ ਜ਼ਿਆਦਾ ਹੈ, ਉਹਨਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਂਦੀ ਹੈ। 10 ਲੱਖ ਰੁਪਏ ਦੀ ਸਾਲਾਨਾ ਕਮਾਈ ਪਤੀ ਅਤੇ ਪਤਨੀ ਦੋਨਾਂ ਦੀ ਕਮਾਈ ਨੂੰ ਮਿਲਾ ਕੇ ਹੋਣੀ ਚਾਹੀਦੀ ਹੈ।14 ਕਿੱਲੋ ਵਾਲੇ ਸਿਲੰਡਰ ਦਾ ਵਜਨ ਵੀ ਹੁਣ ਹੋ ਸਕਦੈ ਘੱਟ: ਕੇਂਦਰ ਸਰਕਾਰ ਨੇ ਘਰੇਲੂ ਰਸੋਈ ਗੈਸ (LPG) ਸਿਲੰਡਰਾਂ ਦਾ ਵਜਨ ਘੱਟ ਕਰਨ ਦੀ ਤਿਆਰੀ ਕਰ ਲਈ ਹੈ। 14.2 ਕਿਲੋਗ੍ਰਾਮ ਵਜ਼ਨ ਵਾਲੇ ਗੈਸ ਸਿਲੰਡਰ (LPG Customers) ਦੀ ਢੋਆ-ਢੁਆਈ ‘ਚ ਔਰਤਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਇਸ ਦਾ ਭਾਰ ਘਟਾਉਣ ਸਮੇਤ ਕਈ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ।

Leave a Reply

Your email address will not be published.